Anti-Valentine week: ਪਿਆਰ ਦੇ ਰੰਗਾਂ ਨੂੰ ਤਾਜ਼ਾ ਰੱਖਦੈ Flirting Day, ਜਾਣੋ ਇਸ ਨੂੰ ਮਨਾਉਣ ਦੇ ਢੰਗ

By  KRISHAN KUMAR SHARMA February 18th 2024 08:00 AM

Flirting Day 2024: ਵੈਲੇਂਟਾਈਨ ਤੋਂ ਬਾਅਦ ਹੁਣ ਐਂਟੀ ਵੈਲੇਂਟਾਈਨ ਹਫ਼ਤਾ (Anti-Valentine Week) ਸ਼ੁਰੂ ਹੋ ਗਿਆ ਹੈ। ਇਸ ਦਾ ਅੱਜ 18 ਤਰੀਕ ਨੂੰ ਚੌਥਾ ਦਿਨ, ਜਿਸ ਨੂੰ ਫਲਰਟਿੰਗ ਡੇਅ ਵੀ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਫਲਰਟਿੰਗ ਡੇ ਕਿਉਂ ਮਨਾਇਆ ਜਾਂਦਾ ਹੈ ਅਤੇ ਸਾਨੂੰ ਆਪਣੇ ਸਾਥੀ ਨਾਲ ਇਹ ਦਿਨ ਕਿਵੇਂ ਮਨਾਉਣਾ ਚਾਹੀਦਾ ਹੈ।

ਫਲਰਟਿੰਗ ਡੇ ਕਿਉਂ ਮਨਾਇਆ ਜਾਂਦਾ ਹੈ?

ਇਹ ਦਿਨ ਪਿਆਰ ਨੂੰ ਹੋਰ ਮਜ਼ਬੂਤ (Relationship) ਕਰਨ ਲਈ ਹੁੰਦਾ ਹੈ। ਪਿਆਰ 'ਚ ਰੋਮਾਂਸ ਨੂੰ ਬਣਾਈ ਰੱਖਣ ਲਈ ਫਲਰਟ ਕਰਨਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਜੇਕਰ ਜ਼ਿੰਦਗੀ 'ਚ ਪਿਆਰ ਹੋਵੇ ਅਤੇ ਉਸ ਪਿਆਰ 'ਚ ਰੋਮਾਂਸ ਅਤੇ ਫਲਰਟ ਨਾ ਹੋਵੇ, ਤਾਂ ਪਿਆਰ ਦਾ ਅੰਦਾਜ਼ ਫਿੱਕਾ ਪੈ ਜਾਂਦਾ ਹੈ। ਇਸ ਪਿਆਰ ਨੂੰ ਬਰਕਰਾਰ ਰੱਖਣ ਲਈ ਹੀ ਫਲਰਟਿੰਗ ਡੇ ਮਨਾਇਆ ਜਾਂਦਾ ਹੈ।

ਫਲਰਟਿੰਗ ਡੇ ਕਿਵੇਂ ਮਨਾਉਣਾ ਜਾਂਦਾ ਹੈ

ਐਂਟੀ ਵੈਲੇਨਟਾਈਨ ਵੀਕ ਦੇ ਚੌਥੇ ਦਿਨ ਫਲਰਟ ਡੇ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਨਾ ਸਿਰਫ ਆਪਣੇ ਸਾਥੀ ਨੂੰ ਮੈਸੇਜ ਭੇਜ ਕੇ ਸਗੋਂ ਉਨ੍ਹਾਂ ਨਾਲ ਰਹਿ ਕੇ ਵੀ ਫਲਰਟਿੰਗ ਡੇ ਮਨਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਦੋਸਤਾਂ ਨਾਲ ਫਲਰਟ ਵੀ ਕਰ ਸਕਦੇ ਹੋ।

ਫਲਰਟ ਕਰਨ ਦੇ ਤਰੀਕੇ: ਫਲਰਟ ਕਰਨ ਦਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਬਲਕਿ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਸਾਥੀ ਨਾਲ ਫਲਰਟ ਕਰਦੇ ਹੋ ਤਾਂ ਸੀਮਾ 'ਚ ਰਹਿ ਕੇ ਕਰੋ।

ਛੂਹਣਾ: ਜੇਕਰ ਤੁਸੀਂ ਜਾਣੇ-ਅਣਜਾਣੇ 'ਚ ਆਪਣੇ ਸਾਥੀ ਨੂੰ ਛੂਹ ਲੈਂਦੇ ਹੋ ਜਾਂ ਤੁਹਾਡਾ ਸਾਥੀ ਤੁਹਾਨੂੰ ਦੱਸੇ ਬਿਨਾਂ ਤੁਹਾਡਾ ਹੱਥ ਫੜ ਲੈਂਦਾ ਹੈ, ਤਾਂ ਇਹ ਵੀ ਫਲਰਟਿੰਗ ਹੈ। ਇਸ ਨਾਲ ਤੁਸੀਂ ਦੋਵੇਂ ਇਕ-ਦੂਜੇ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾ ਸਕਦੇ ਹੋ।

ਸੱਜ-ਧੱਜ ਕੇ ਆਓ: ਜੇਕਰ ਤੁਸੀਂ ਆਪਣੇ ਸਾਥੀ ਨਾਲ ਫਲਰਟ ਕਰਨ ਲਈ ਫੈਸ਼ਨ ਵੀ ਅਪਣਾ ਸਕਦੇ ਹੋ, ਜਿਸ ਲਈ ਤੁਹਾਨੂੰ ਲੇਟੈਸਟ ਸਟਾਈਲ ਅਪਨਾਉਣਾ ਚਾਹੀਦਾ ਹੈ। ਕਿਉਂਕਿ ਤੁਹਾਡਾ ਸਾਥੀ ਯਕੀਨੀ ਤੌਰ 'ਤੇ ਤੁਹਾਡੀ ਨਵੀਂ ਦਿੱਖ 'ਤੇ ਟਿੱਪਣੀ ਕਰੇਗਾ। ਤੁਸੀਂ ਇਸ ਤਰੀਕੇ ਨਾਲ ਵੀ ਆਪਣੇ ਸਾਥੀ ਨਾਲ ਫਲਰਟ ਕਰ ਸਕਦੇ ਹੋ।

ਹੌਲੀ ਹੌਲੀ ਬੋਲਣਾ: ਤੁਸੀਂ ਆਪਣੇ ਸਾਥੀ ਨਾਲ ਫਲਰਟ ਕਰਨ ਲਈ ਹੌਲੀ-ਹੌਲੀ ਬੋਲਣ ਦਾ ਤਰੀਕਾ ਵੀ ਅਪਣਾ ਸਕਦੇ ਹੋ। ਜਦੋਂ ਵੀ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਦੇ ਹੋ ਤਾਂ ਆਪਣੇ ਸਾਥੀ ਦੇ ਸਾਹਮਣੇ ਜਾਓ ਅਤੇ ਹੌਲੀ-ਹੌਲੀ ਬੋਲੋ ਜਾਂ ਫਿਰ ਤੁਸੀਂ ਆਪਣੇ ਸਾਥੀ ਦੇ ਨੇੜੇ ਬੈਠ ਸਕਦੇ ਹੋ।

Related Post