ਜਦੋਂ ਬਾਦਲ ਸਾਬ੍ਹ ਨੇ ਸਰਪੰਚੀ ਤੋਂ ਦਿੱਤਾ ਸੀ ਅਸਤੀਫ਼ਾ, ਸੁਣੋ ਪਿੰਡ ਬਾਦਲ ਦੇ ਬਜ਼ੁਰਗ ਪਾਲਾ ਸਿੰਘ ਭਾਊ ਤੋਂ...

Sardar Parkash Singh Sarpanch: ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਕੀਤਾ ਗਿਆ।

By  Amritpal Singh April 28th 2023 12:47 PM -- Updated: April 28th 2023 03:31 PM

Sardar Parkash Singh Sarpanch: ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਗਨ ਭੇਂਟ ਕੀਤਾ।ਇਸ ਮੌਕੇ ਸਭ ਦੀਆਂ ਅੱਖਾਂ 'ਚ ਆਪਣੇ ਮਰਹੂਮ ਨੇਤਾ ਲਈ ਹੰਝੂਆਂ ਦਾ ਹੜ੍ਹ ਵਗ ਤੁਰਿਆ ਅਤੇ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ। ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪੋਤੇ-ਪੋਤੀਆਂ ਬੇਹੱਦ ਭਾਵੁਕ ਦਿਖਾਈ ਦਿੱਤੇ।


ਜਦੋਂ ਪਹਿਲੀ ਵਾਰ ਸਰਪੰਚ ਬਣੇ 

ਸਰਦਾਰ ਪ੍ਰਕਾਸ਼ ਸਿੰਘ ਦੇ ਬਹੁਤ ਨੇੜੇ ਰਹੇ ਪਾਲਾ ਸਿੰਘ ਨੇ ਦੱਸਿਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਸਰਪੰਚ ਬਣੇਂ ਤਾਂ ਪਾਲਾ ਸਿੰਘ ਨੇ ਦੱਸਿਆ ਕਿ ਬਾਦਲ ਸਾਹਿਬ ਸਿਰਫ਼ 2 ਮਹੀਨੇ ਹੀ ਸਰਪੰਚ ਰਹੇਂ, ਉਨ੍ਹਾਂ ਨੇ ਕਿਹਾ ਕਿ ਪਿੰਡ ਚ 2 ਸਰਪੰਚ ਖੜ੍ਹਦੇ ਸੀ ਤਾਂ ਬਾਦਲ ਸਾਹਬ ਨੇ ਕਿਹਾ ਕਿ ਮੈਂ ਪਿੰਡ ਨੂੰ ਇਨਾਮ ਦਿਵਾਂਗਾ ਤਾ ਲੋਕਾਂ ਨੇ ਸਰਬਸਮਤੀ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪੰਚ ਬਣਾ ਦਿੱਤਾ। 


ਲੋਕ ਬਾਦਲ ਨੂੰ ਸਰਪੰਚ ਬਣਾ ਕੇ ਖੁਸ਼ ਸਨ

ਪਾਲਾ ਸਿੰਘ ਨੇ ਦੱਸਿਆ ਕਿ ਦੂਰ-ਨੇੜੇ ਦੇ ਪਿੰਡਾਂ ਦੇ ਲੋਕਾਂ ਦੇ ਫੈਸਲੇ ਵੀ ਇਸ ਪਿੰਡ 'ਚ ਹੋਣ ਲੱਗ ਪਏ ਸੀ, ਪਾਲਾ ਸਿੰਘ ਨੇ ਬਾਦਲ ਸਾਹਬ ਦੇ ਚਾਚਾ ਜੀ ਦੇ ਘਰ ਤੇਜਾ ਸਿੰਘ ਦੇ ਕੋਲ ਫੈਸਲੇ  ਹੁੰਦੇ ਸੀ, ਬਾਦਲ ਸਾਹਬ ਪਿੰਡ ਚ ਹਰ ਇੱਕ ਦੇ ਘਰ ਆਉਦੇ ਸੀ।


ਫੋਰਟਿਸ ਹਸਪਤਾਲ ਲਏ ਸੀ ਆਖ਼ਰੀ ਸਾਹ

95 ਸਾਲਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਕਾਰਨ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਉਹ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 


Related Post