ਸਾਬਕਾ ਭਾਜਪਾ ਕੌਂਸਲਰ ਦੇ ਬੇਟੇ ਨੇ ਪੈਟਰੋਲ ਪੰਪ 'ਤੇ ਕੀਤੀ ਫਾਇਰਿੰਗ

By  Pardeep Singh December 14th 2022 11:56 AM -- Updated: December 14th 2022 02:14 PM

ਗੁਰਦਾਸਪੁਰ :  ਗੁਰਦਾਸਪੁਰ ਦੇ ਬਟਾਲਾ ਦੇ ਗਾਂਧੀ ਚੌਕ ਵਿੱਚਲੇ ਪੈਟਰੋਲ ਪੰਪ ਉੱਤੇ ਤੇਲ ਪਵਾਉਣ ਆਏ ਕਾਰ ਸਵਾਰ ਦੋ ਨੌਜਵਾਨਾਂ ਵੱਲੋਂ ਤੇਲ ਪਵਾਉਣ  ਤੋਂ ਬਾਅਦ ਪੰਪ ਦੇ ਵਰਕਰਾਂ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਹਵਾਈ ਫਾਇਰ ਕੀਤੇ ਗਏ। ਫਾਇਰ ਕਰਨ ਤੋਂ ਬਾਅਦ ਕਾਰ ਸਵਾਰ ਉਥੋਂ ਫਰਾਰ ਹੋ ਗਏ।ਪੁਲਿਸ ਨੇ ਮੌਕੇ ਉੱਤੇ ਆ ਕੇ ਜਾਂਚ ਕੀਤੀ ਅਤੇ ਕਾਰਤੂਸ ਦੇ ਖੋਲ ਬਰਾਮਦ ਕੀਤੇ ਗਏ।

 ਪੰਪ ਦੇ ਕਰਿੰਦੇ  ਕੁਲਵੰਤ ਸਿੰਘ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਗੱਡੀ ਚ ਤੇਲ ਪਵਾਉਣ ਤੋਂ ਬਾਅਦ ਪਰਚੀ ਮੰਗੀ ਤਾ ਉਸ ਵਲੋਂ ਜਦ ਪਰਚੀ ਨਾ ਨਿਕਲਣ ਦੀ ਗੱਲ ਆਖੀ ਗਈ ਤਾ ਨੌਜਵਾਨਾਂ ਵਲੋਂ ਉਸ ਨਾਲ ਹੱਥੋਂ ਪਾਈ ਕੀਤੀ ਗਈ ਅਤੇ ਜਦ ਉਨ੍ਹਾਂ ਨੇ ਆਪਣੇ ਬਚਾਅ ਵਿੱਚ ਡਾਂਗ ਚੁੱਕੀ ਤਾ ਗੱਡੀ ਸਵਾਰ ਨੌਜਵਾਨ ਜੋ ਸ਼ਰਾਬੀ ਹਾਲਤ ਵਿਚ ਸੀ ਵਲੋਂ ਆਪਣੀ ਰਿਵਾਲਵਰ ਨਾਲ ਫਾਇਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਭੱਜ ਕੇ ਆਪਣੀ ਜਾਨ ਬਚਾਈ।

ਬਟਾਲਾ ਪੁਲਿਸ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਸੂਚਨਾ ਮਿਲੀ ਤਾ ਪੁਲਿਸ ਪਾਰਟੀ ਵਲੋਂ ਕਾਰਵਾਈ ਕਰਦੇ ਹੋਏ ਫਾਇਰ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। 

Related Post