ਮੈਂ ਕਪਿਲ ਦੇਵ ਤੇ ਧੋਨੀ ਤੋਂ ਮਾਫੀ ਮੰਗਦਾ ਹਾਂ..., ਪਿਤਾ ਯੋਗਰਾਜ ਸਿੰਘ ਦੀਆਂ ਟਿੱਪਣੀਆਂ ਨੂੰ ਲੈ ਕੇ Yuvraj Singh ਨੇ ਕਹੀ ਵੱਡੀ ਗੱਲ

Yuvraj Singh Apologizes : ਯੁਵਰਾਜ ਸਿੰਘ ਦਾ ਬਿਆਨ ਨਾ ਸਿਰਫ਼ ਮੁਆਫ਼ੀ ਮੰਗਣ ਵਾਲਾ ਹੈ ਸਗੋਂ ਇੱਕ ਪਰਿਪੱਕ ਅਤੇ ਜ਼ਿੰਮੇਵਾਰ ਖਿਡਾਰੀ ਦੀ ਸੋਚ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵਿਵਾਦਾਂ ਤੋਂ ਦੂਰ ਰਹਿ ਕੇ ਰਿਸ਼ਤਿਆਂ ਅਤੇ ਸਤਿਕਾਰ ਨੂੰ ਤਰਜੀਹ ਦਿੰਦੇ ਹਨ।

By  KRISHAN KUMAR SHARMA April 2nd 2026 09:39 PM -- Updated: April 2nd 2026 09:42 PM

Yuvraj Singh Apologizes : ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਕਪਿਲ ਦੇਵ (Kapil Dev) ਅਤੇ ਮਹਿੰਦਰ ਸਿੰਘ ਧੋਨੀ (MS Dhoni) ਤੋਂ ਮੁਆਫ਼ੀ ਮੰਗੀ ਹੈ। ਇਹ ਮੁਆਫ਼ੀ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ (Yograj Singh) ਵੱਲੋਂ ਸਾਲਾਂ ਦੌਰਾਨ ਦਿੱਤੇ ਗਏ ਵਿਵਾਦਪੂਰਨ ਬਿਆਨਾਂ ਦੇ ਮੱਦੇਨਜ਼ਰ ਆਈ ਹੈ। ਯੋਗਰਾਜ ਸਿੰਘ ਲੰਬੇ ਸਮੇਂ ਤੋਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਯੁਵਰਾਜ ਨੂੰ ਭਾਰਤੀ ਟੀਮ ਤੋਂ ਬਾਹਰ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਹਾਲਾਂਕਿ, ਯੁਵਰਾਜ ਨੇ ਹਮੇਸ਼ਾ ਇਨ੍ਹਾਂ ਵਿਵਾਦਾਂ ਤੋਂ ਦੂਰੀ ਬਣਾਈ ਰੱਖੀ ਹੈ ਅਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ।

ਯੋਗਰਾਜ ਸਿੰਘ ਨੇ ਧੋਨੀ ਤੇ ਕਪਿਲ ਦੇਵ 'ਤੇ ਲਾਏ ਸਨ ਦੋਸ਼

ਸਿਰਫ਼ ਧੋਨੀ ਹੀ ਨਹੀਂ, ਯੋਗਰਾਜ ਸਿੰਘ ਨੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ 'ਤੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਪਿਲ ਦੇਵ ਨੇ 1980 ਦੇ ਦਹਾਕੇ ਵਿੱਚ ਉਨ੍ਹਾਂ ਦੇ ਕਰੀਅਰ ਨੂੰ ਨੁਕਸਾਨ ਪਹੁੰਚਾਇਆ ਸੀ। ਇੱਕ ਹੈਰਾਨ ਕਰਨ ਵਾਲੇ ਬਿਆਨ ਵਿੱਚ, ਯੋਗਰਾਜ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਇੱਕ ਵਾਰ ਕਪਿਲ ਦੇਵ ਦੇ ਘਰ ਪਿਸਤੌਲ ਲੈ ਕੇ ਪਹੁੰਚ ਗਏ ਸੀ। ਹਾਲਾਂਕਿ, ਕਪਿਲ ਦੇਵ ਨੇ ਇਨ੍ਹਾਂ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਮਾਮਲੇ ਨੂੰ ਵਧਾਉਣ ਤੋਂ ਬਚਦੇ ਰਹੇ।

Sports Tak ਦੇ ਇੱਕ ਟੀਜ਼ਰ ਵੀਡੀਓ ਵਿੱਚ ਯੁਵਰਾਜ ਸਿੰਘ ਨੇ ਕਿਹਾ, "ਮੈਂ ਕਪਿਲ ਦੇਵ ਅਤੇ ਐਮਐਸ ਧੋਨੀ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ।" ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਪਿਤਾ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈ ਅਤੇ ਇਸ ਬਾਰੇ ਉਨ੍ਹਾਂ ਨੂੰ ਸਮਝਾਇਆ ਵੀ ਹੈ। ਯੁਵਰਾਜ ਨੇ ਕਿਹਾ, "ਮੈਂ ਪਿਤਾ ਜੀ ਨੂੰ ਕਿਹਾ ਹੈ ਕਿ ਇਹ ਸਹੀ ਨਹੀਂ ਹੈ।"

ਹਾਲਾਂਕਿ, ਯੋਗਰਾਜ ਸਿੰਘ ਨੇ ਪਿਛਲੇ ਕੁੱਝ ਸਮੇਂ ਦਰਾਨ ਐਮਐਸ ਧੋਨੀ ਦੀ ਪ੍ਰਸ਼ੰਸਾ ਵੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਉਹ ਲੰਬੇ ਸਮੇਂ ਤੱਕ ਖੇਡਦੇ ਰਹਿਣ। ਸਾਬਕਾ ਚੋਣਕਾਰ ਸੰਦੀਪ ਪਾਟਿਲ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਯੁਵਰਾਜ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਚੋਣਕਾਰਾਂ ਦਾ ਸੀ, ਧੋਨੀ ਦਾ ਨਹੀਂ।

ਯੁਵਰਾਜ ਨੇ ਕੀਤਾ ਇੱਕ ਹੋਰ ਖੁਲਾਸਾ

ਯੁਵਰਾਜ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ 2017 ਵਿੱਚ ਜਦੋਂ ਉਹ ਟੀਮ ਵਿੱਚ ਵਾਪਸ ਆ ਰਿਹਾ ਸੀ ਤਾਂ ਐਮਐਸ ਧੋਨੀ ਨੇ ਉਸਨੂੰ ਆਪਣੀ ਭੂਮਿਕਾ ਸਪੱਸ਼ਟ ਤੌਰ 'ਤੇ ਸਮਝਾਈ ਸੀ। ਇਸ ਨਾਲ ਉਸਨੂੰ ਆਪਣੇ ਭਵਿੱਖ ਬਾਰੇ ਸਪੱਸ਼ਟਤਾ ਮਿਲੀ ਅਤੇ ਅੰਤ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।

ਯੁਵਰਾਜ ਸਿੰਘ ਦਾ ਬਿਆਨ ਨਾ ਸਿਰਫ਼ ਮੁਆਫ਼ੀ ਮੰਗਣ ਵਾਲਾ ਹੈ ਸਗੋਂ ਇੱਕ ਪਰਿਪੱਕ ਅਤੇ ਜ਼ਿੰਮੇਵਾਰ ਖਿਡਾਰੀ ਦੀ ਸੋਚ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵਿਵਾਦਾਂ ਤੋਂ ਦੂਰ ਰਹਿ ਕੇ ਰਿਸ਼ਤਿਆਂ ਅਤੇ ਸਤਿਕਾਰ ਨੂੰ ਤਰਜੀਹ ਦਿੰਦੇ ਹਨ।

Related Post