ਢੋਆ-ਢੁਆਈ ਘੁਟਾਲਾ ਮਾਮਲਾ: ਸਾਬਕਾ ਮੰਤਰੀ ਆਸ਼ੂ ਦੇ ਪੀ.ਏ. ਇੰਦਰਜੀਤ ਇੰਦੀ ਨੇ ਕੀਤਾ ਸਰੰਡਰ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀ ਨੇ ਵਿਜੀਲੈਂਸ ਵਿਭਾਗ ਦੇ ਅੱਗੇ ਸਰੰਡਰ ਕਰ ਦਿੱਤਾ ਹੈ।

By  Aarti January 2nd 2023 02:45 PM

ਨਵੀਨ ਸ਼ਰਮਾ ( ਲੁਧਿਆਣਾ, 2 ਜਨਵਰੀ):  ਢੋਆ ਢੁਆਈ ਟੈਂਡਰ ਘੋਟਾਲੇ ਮਾਮਲੇ ਦੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀ ਨੇ ਵਿਜੀਲੈਂਸ ਵਿਭਾਗ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਦੱਸ ਦਈਏ ਕਿ ਟੈਂਡਰ ਘੁਟਾਲੇ ਦੇ ਆਰੋਪੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਇੰਦਰਜੀਤ ਇੰਦੀ ਕਈ ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ। 

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇੰਦਰਜੀਤ ਜਦੋਂ ਫਰਾਰ ਹੋਇਆ ਸੀ ਤਾਂ ਉਹ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰੋਂ ਇੱਕ ਕਾਲੇ ਰੰਗ ਦਾ ਬੈੱਗ ਲੈ ਕੇ ਨਿਕਲਿਆ ਸੀ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਹੱਥ ਸੀਸੀਟੀਵੀ ਕੈਮਰੇ ਦੀਆਂ ਕੁਝ ਤਸਵੀਰਾਂ ਵੀ ਲੱਗੀਆਂ ਅਤੇ ਉਸ ਨੂੰ ਕਬਜ਼ੇ ’ਚ ਲੈ ਲਈਆਂ।

ਨਾਲ ਹੀ ਵਿਜੀਲੈਂਸ ਵਿਭਾਗ ਨੂੰ  ਸ਼ੱਕ ਹੈ ਕਿ ਜਿਹੜਾ ਕਾਲੇ ਰੰਗ ਦਾ ਬੈੱਗ ਇੰਦੀ ਆਸ਼ੂ ਦੇ ਘਰੋਂ ਲੈ ਕੇ  ਨਿਕਲਿਆ ਉਸ ਦੇ ਵਿੱਚ ਟੈਂਡਰ ਘੋਟਾਲੇ ਮਾਮਲੇ  ਨੂੰ ਲੈਕੇ ਵੱਡੇ ਸਬੂਤ ਹਨ।

ਖੈਰ ਵਿਜੀਲੈਂਸ ਵਿਭਾਗ ਨੇ ਇੰਦਰਜੀਤ ਨੂੰ 4 ਤਰੀਕ ਨੂੰ ਭਗੌੜਾ ਕਰਾਰ ਕਰਨ ਦੀਆ ਤਿਆਰੀਆਂ ਕਰ ਮੁਕੰਮਲ ਕਰ  ਲਈਆਂ ਸੀ। ਅਜਿਹਾ ਉਸ ਸਮੇਂ ਹੋਣ ਸੀ ਜੇਕਰ ਇੰਦਰਜੀਤ ਇੰਦੀ ਵਿਜੀਲੈਂਸ ਵਿਭਾਗ ਦੇ ਅੱਗੇ ਸਰੰਡਰ ਨਾ ਕਰਦਾ। 

ਇਹ ਵੀ ਪੜ੍ਹੋ: ਵਿਜੀਲੈਂਸ ਮੁਲਾਜ਼ਮ ਦਫਤਰ 'ਚ ਹੁਣ ਨਹੀਂ ਪਾ ਸਕਣਗੇ ਜੀਨਸ, ਟੀ-ਸ਼ਰਟ ਤੇ ਸਪੋਰਟਸ ਬੂਟ

Related Post