G-20 summit: ਦੇਸ਼ਾਂ ਦੇ ਇਸ ਸੈਸ਼ਨ ਦੀ ਕਾਮਯਾਬੀ ਦੀ ਦਿਲੋਂ ਕਾਮਨਾ ਕਰਦੇ ਹਾਂ : CM ਮਾਨ

ਬੀਤੇ ਦਿਨ ਤੋਂ ਅੰਮ੍ਰਿਤਸਰ ਵਿਖੇ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ ਹੈ, ਜਿਸ 'ਚ 20 ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਹੈ। ਇਸ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ 'ਚ ਸਭ ਦਾ ਸੁਆਗਤ ਕਰਦਿਆਂ ਕਿਹਾ 'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ'।

By  Ramandeep Kaur March 16th 2023 10:45 AM

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਜੀ-20 ਸਿਖਰ ਸੰਮੇਲਨ ਦੀ ਬੀਤੇ ਦਿਨ ਸ਼ੁਰੂਆਤ ਹੋਈ ਹੈ,ਜਿਸਦਾ ਅੱਜ ਦੂਜਾ ਦਿਨ ਹੈ। ਇਹ ਸੰਮੇਲਨ 17 ਮਾਰਚ ਤੱਕ ਚੱਲਦਾ ਰਹੇਗਾ। ਦੱਸ ਦਈਏ ਕਿ ਇਸ ਸੰਮੇਲਨ ’ਚ ਸਿੱਖਿਆ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।  ਦੱਸ ਦਈਏ ਕਿ ਸੰਮੇਲਨ 'ਚ ਪਹੁੰਚੇ ਹੋਏ ਸਾਰੇ ਵਿਦੇਸ਼ੀ ਮਹਿਮਾਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਵੀ ਕੀਤਾ। 

ਸੰਮੇਲਨ ਦੇ ਮੱਦੇਨਜ਼ਰ ਪੰਜਾਬ ਭਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਦੱਸ ਦਈਏ ਕਿ ਪੁਲਿਸ ਵੱਲੋਂ ਹੁਸ਼ਿਆਰਪੁਰ ਤੇ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ 'ਚ ਪੁਲਿਸ ਨੇ ਫਲੈਗ ਮਾਰਚ ਵੀ ਕੱਢਿਆ ਸੀ। ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਸਗਿਯੋਗ ਦੇਣ ਦੀ ਅਪੀਲ ਕੀਤੀ ਸੀ। 

ਇਸੇ ਸੰਮੇਲਨ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ 'ਸਿੱਖਿਆ ਦੇ ਖੇਤਰ 'ਚ 3 ਦਿਨਾਂ ਸੈਸ਼ਨ ਦੌਰਾਨ ਜੋ ਵੀ ਨਵੇਂ ਵਿਚਾਰ ਨਿਕਲ ਕੇ ਆਉਣਗੇ…ਯਕੀਨ ਦਵਾਉਂਦਾ ਹਾਂ ਕਿ ਉਹਨਾਂ ਨੂੰ ਸੂਬੇ 'ਚ ਲਾਗੂ ਕਰਨਾ ਮੇਰਾ ਕੰਮ ਹੈ…G-20 ਦੇਸ਼ਾਂ ਦੇ ਇਸ ਸੈਸ਼ਨ ਦੀ ਕਾਮਯਾਬੀ ਦੀ ਦਿਲੋਂ ਕਾਮਨਾ ਕਰਦੇ ਹਾਂ…।


Related Post