ਚੰਡੀਗੜ੍ਹ ’ਚ G-20 ਸਿਖਰ ਸੰਮੇਲਨ ਦਾ ਹੋਇਆ ਆਗਾਜ਼

ਚੰਡੀਗੜ੍ਹ ਵਿੱਚ ਜੀ-20 ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ 2 ਦਿਨੀਂ ਮੀਟਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਦੋ ਦਿਨਾਂ ਸੰਮੇਲਨ ’ਚ 100 ਦੇ ਕਰੀਬ ਡੈਲੀਗੇਟ ਸ਼ਾਮਲ ਹੋਣਗੇ।

By  Aarti January 30th 2023 09:41 AM -- Updated: January 30th 2023 10:16 AM

ਚੰਡੀਗੜ੍ਹ: ਚੰਡੀਗੜ੍ਹ ਵਿੱਚ ਜੀ-20 ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ 2 ਦਿਨੀਂ ਮੀਟਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਦੋ ਦਿਨਾਂ ਸੰਮੇਲਨ ’ਚ 100 ਦੇ ਕਰੀਬ ਡੈਲੀਗੇਟ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਮੰਤਰੀ ਨਰੇਂਦਰ ਤੋਮਰ ਤੇ ਪਸ਼ੂਪਤੀ ਕੁਮਾਰ ਪਾਰਸ ਮੀਟਿੰਗ ਦਾ ਉਦਘਾਟਨ ਕੀਤਾ ਗਿਆ। 

ਚੰਡੀਗੜ੍ਹ ਦੇ ਲਲਿਤ ਹੋਟਲ ’ਚ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ G-20 ਮੁਲਕਾਂ ਦੇ ਡੈਲੀਗੇਟਸ ਦੇ ਸੁਆਗਤ ਲਈ ਸ਼ਹਿਰ ’ਚ ਝੰਡੇ ਵੀ ਲਗਾਏ ਗਏ ਹਨ। 

ਦੱਸ ਦਈਏ ਕਿ ਇਸ ਸੰਮੇਲਨ ਦੌਰਾਨ 21ਵੀਂ ਸਦੀ ਦੀਆਂ ਕੌਮਾਂਤਰੀ ਚੁਣੌਤੀਆਂ ਨਾਲ ਨਜਿੱਠਣ ਸਬੰਧੀ ਰਣਨੀਤੀ ਅਤੇ ਕੌਮਾਂਤਰੀ ਮਾਲੀ ਢਾਂਚੇ ਦੀ ਮਜ਼ਬੂਤੀ ਅਤੇ ਕਮਜ਼ੋਰ ਮੁਲਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ’ਤੇ ਵੀ ਚਰਚਾ ਕੀਤੀ ਜਾਵੇਗੀ। ਨਾਲ ਹੀ ਹੋ ਵੀ ਕਈ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ, ਪਹਾੜਾਂ ’ਚ ਹੋ ਸਕਦੀ ਹੈ ਬਰਫਬਾਰੀ

Related Post