G20 Summit 2023:ਜੀ-20 ਸੰਮੇਲਨ ਚ ਨਵੀਂ ਦਿੱਲੀ Declaration ਨੂੰ ਮਨਜ਼ੂਰੀ, ਐੱਸ ਜੈਸ਼ੰਕਰ ਨੇ ਕਿਹਾ, ਸਾਡੇ ਲਈ ਸਾਡੀ ਸੰਸਕ੍ਰਿਤੀ, ਪਰੰਪਰਾ...
G20 Summit 2023: ਜੀ-20 ਸੰਮੇਲਨ 'ਚ ਨਵੀਂ ਦਿੱਲੀ Declaration ਨੂੰ ਮਨਜ਼ੂਰੀ ਮਿਲਣ ਦੇ ਸਬੰਧ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਅਫਰੀਕੀ ਸੰਘ ਨੂੰ ਸਥਾਈ ਮੈਂਬਰਸ਼ਿਪ ਦਿੱਤੀ ਗਈ ਹੈ।

G20 Summit 2023: ਜੀ-20 ਸੰਮੇਲਨ 'ਚ ਨਵੀਂ ਦਿੱਲੀ Declaration ਨੂੰ ਮਨਜ਼ੂਰੀ ਮਿਲਣ ਦੇ ਸਬੰਧ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਅਫਰੀਕੀ ਸੰਘ ਨੂੰ ਸਥਾਈ ਮੈਂਬਰਸ਼ਿਪ ਦਿੱਤੀ ਗਈ ਹੈ।
ਵਿਦੇਸ਼ ਮੰਤਰੀ ਨੇ ਕਿਹਾ, "ਇਹ ਸਾਡੇ ਲਈ ਆਪਣੀ ਸੰਸਕ੍ਰਿਤੀ, ਪਰੰਪਰਾ ਅਤੇ ਵਿਰਾਸਤ ਨੂੰ ਦਿਖਾਉਣ ਦਾ ਮੌਕਾ ਸੀ। ਜੀ-20 ਨੇ ਭਾਰਤ ਨੂੰ ਦੁਨੀਆ ਲਈ ਤਿਆਰ ਕਰਨ ਅਤੇ ਦੁਨੀਆ ਨੂੰ ਭਾਰਤ ਲਈ ਤਿਆਰ ਕਰਨ ਵਿੱਚ ਯੋਗਦਾਨ ਦਿੱਤਾ ਹੈ।"
ਉਨ੍ਹਾਂ ਨੇ ਕਿਹਾ, "ਨੇਤਾਵਾਂ ਦੁਆਰਾ ਅੱਜ ਸਹਿਮਤੀ ਦਿੱਤੀ ਗਈ ਘੋਸ਼ਣਾ ਮਜ਼ਬੂਤ ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਹੈ। ਇਹ ਟਿਕਾਊ ਵਿਕਾਸ ਟੀਚਿਆਂ 'ਤੇ ਪ੍ਰਗਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਲਈ ਇਹ ਇੱਕ ਕਾਰਜ ਯੋਜਨਾ ਵੀ ਤਿਆਰ ਕੀਤੀ ਗਈ ਹੈ।"