ਪੰਜਾਬ ਵਿੱਚ ਜ਼ੀਰੋ ਬਿੱਲ ਲੈਣ ਲਈ ਜੁਗਾੜ !

ਮੁਫ਼ਤ ਬਿਜਲੀ ਪਾਉਣ ਲਈ ਲੋਕਾਂ ਨੇ ਇਕੋ ਘਰ ਦੋ ਮੀਟਰ ਲਗਾਏ ਹਨ। ਬਿਜਲੀ ਵਿਭਾਗ ਵੱਲੋਂ ਚੈਕਿੰਗ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

By  Pardeep Singh December 22nd 2022 06:04 PM

ਪਟਿਆਲਾ :ਪੰਜਾਬ ਸਰਕਾਰ ਵੱਲੋਂ ਮਹਿੰਗੀ ਬਿਜਲੀ ਦਾ ਬੋਝ ਘੱਟ ਕਰਨ ਲਈ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਸੀ। ਦੋ ਮਹੀਨਿਆਂ ਦਾ ਚੱਕਰ ਹੈ, ਇਸ ਲਈ 600 ਯੂਨਿਟ ਮੁਫਤ ਉਪਲਬਧ ਹਨ।ਲੋਕਾਂ ਨੇ ਬਿਜਲੀ ਬਿੱਲ ਨੂੰ ਫਰੀ ਕਰਵਾਉਣ ਦੇ ਚੱਕਰ ਵਿਚ 2-2 ਮੀਟਰ ਲਗਾਏ ਹਨ ਅਤੇ ਕਈ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਬਿਜਲੀ ਦੀ ਖਪਤ ਵਧੀ ਹੈ ਅਤੇ ਬਿੱਲਾਂ ਵਿੱਚ ਭਾਰੀ ਕਮੀ ਆਈ ਹੈ। 

ਕਈ ਥਾਵਾਂ ਉੱਤੇ ਮੀਟਰ ਰੀਡਿੰਗ ਵਾਲੇ ਕਰਮਚਾਰੀ ਨਾਲ ਸੈਟਿੰਗ ਕਰਕੇ ਬਿੱਲ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ । ਦੱਸ ਦੇਈਏ ਕਿ ਪਠਾਨਕੋਟ ਵਿੱਚ 13 ਮੀਟਿੰਗ ਜਿਹੇ ਫੜੇ ਹਨ ਜੋ ਇਕੋ ਘਰ ਵਿੱਚ ਡਬਲ ਲੱਗੇ ਹੋਏ ਹਨ।ਜਾਅਲੀ ਮੀਟਿੰਗ ਰੀਡਿੰਗ ਜ਼ੋਰਾਂ ਨਾਲ ਚੱਲ ਰਹੀ ਹੈ ਕਿਉਂਕਿ ਮੀਟਿੰਗ ਰੀਡਿੰਗ ਲੈਣ ਵਾਲੇ ਨਾਲ ਸੈਟਿੰਗ ਕਰਕੇ ਲੈਣ-ਦੇਣ ਕੀਤਾ ਜਾਂਦਾ ਹੈ।

ਬਿਜਲੀ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ 10, ਫਿਰੋਜ਼ਪੁਰ ਵਿੱਚ 7, ਬਠਿੰਡਾ ਵਿੱਚ 2, ਤਰਨਤਾਰਨ ਵਿੱਚ 5 ਮੀਟਰ ਰੀਡਰਾਂ ’ਤੇ ਕਾਰਵਾਈ ਕੀਤੀ ਗਈ। ਪਠਾਨਕੋਟ ਵਿੱਚ 13 ਘਰਾਂ ਤੋਂ ਡਬਲ ਮੀਟਰ ਹਟਾਏ ਗਏ ਅਤੇ ਲੋਡ ਵਧਾਇਆ ਗਿਆ। ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਜੇ.ਈ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਦੱਸ ਦੇਈਏ ਕਿ ਪਤੀ- ਪਤੀ-ਪਤਨੀ ਇੱਕ ਘਰ ਵਿੱਚ ਦੂਜਾ ਕੁਨੈਕਸ਼ਨ ਨਹੀਂ ਲੈ ਸਕਦੇ। ਪਿਤਾ ਆਪਣੇ ਪੁੱਤਰ ਦੇ ਨਾਂ ਅਤੇ ਪੁੱਤਰ ਆਪਣੇ ਮਾਪਿਆਂ ਦੇ ਨਾਂ 'ਤੇ ਸਵੈ-ਘੋਸ਼ਣਾ ਪੱਤਰ ਦੇ ਕੇ ਦੂਜਾ ਕੁਨੈਕਸ਼ਨ ਲੈ ਸਕਦਾ ਹੈ।ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਅਨੁਸਾਰ ਅਪਲਾਈ ਕਰਨ ਦੇ 10 ਤੋਂ 15 ਦਿਨਾਂ ਦੇ ਅੰਦਰ ਮੀਟਰ ਲਗਾਇਆ ਜਾਣਾ ਚਾਹੀਦਾ ਹੈ।

ਰਿਪੋਰਟ-ਗਗਨਦੀਪ ਅਹੂਜਾ


Related Post