CM City ਸੰਗਰੂਰ ਦੇ Civil Hospital ਨੂੰ ਖੁਦ ਬਿਮਾਰੀਆਂ ਨੇ ਘੇਰਿਆ ! ਕੂੜੇ ਦੇ ਲੱਗੇ ਢੇਰ, ਵੇਖੋ ਵੀਡੀਓ
Sangrur Civil Hospital News : ਹਸਪਤਾਲ ਦੇ ਗੇਟ ਨੰਬਰ ਦੋ ਦੇ ਅੰਦਰ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਇਓ ਮੈਡੀਕਲ ਵੇਸਟ ਕਮਰੇ ਨੂੰ ਤਾਲਾ ਲੱਗਿਆ ਹੋਇਆ ਅਤੇ ਖੁੱਲੇ ਵਿੱਚ ਮੈਡੀਕਲ ਵੇਸਟ ਦੇ ਗੰਭੀਰ ਬਿਮਾਰੀਆਂ ਨੂੰ ਬੁਲਾਵਾ ਦੇ ਰਿਹਾ ਹੈ।
Sangrur Civil Hospital News : ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਹਸਪਤਾਲਾਂ ਦੇ ਆਲੇ-ਦੁਆਲੇ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਇਸ ਦੀ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਸਰਕਾਰੀ ਹਸਪਤਾਲ ਅੰਦਰ ਮੈਡੀਕਲ ਵੈਸਟ ਅਤੇ ਕੂੜੇ ਦੇ ਲੱਗੇ ਵੱਡੇ ਵੱਡੇ ਢੇਰਾਂ ਤੋਂ ਮਿਲਦੀ ਹੈ।
ਸ਼ਹਿਰ ਵਾਸੀਆਂ ਕਮਲ ਆਨੰਦ ਸੀਨੀਅਰ ਵਕੀਲ ਅਤੇ ਜਤਿੰਦਰ ਕਾਲੜਾ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਇਥੇ ਕੂੜੇ ਵਿੱਚ ਵਰਤੀਆਂ ਗਈਆਂ ਸਰਿੰਜਾਂ ਖੂਨ ਨਾਲ ਭਿੱਜੇ ਹੋਏ ਕਾਟਨ ਅਤੇ ਮਰੀਜ਼ਾਂ ਦੇ ਖੂਨ ਵਾਲੇ ਕੱਪੜੇ ਵੀ ਮੌਜੂਦ ਹਨ। ਹਸਪਤਾਲ ਦੇ ਗੇਟ ਨੰਬਰ ਦੋ ਦੇ ਅੰਦਰ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਇਓ ਮੈਡੀਕਲ ਵੇਸਟ ਕਮਰੇ ਨੂੰ ਤਾਲਾ ਲੱਗਿਆ ਹੋਇਆ ਅਤੇ ਖੁੱਲੇ ਵਿੱਚ ਮੈਡੀਕਲ ਵੇਸਟ ਦੇ ਗੰਭੀਰ ਬਿਮਾਰੀਆਂ ਨੂੰ ਬੁਲਾਵਾ ਦੇ ਰਿਹਾ ਹੈ।
ਕੂੜਾ ਚੁੱਕਣਾ ਨਗਰ ਕੌਂਸਲ ਦਾ ਕੰਮ : ਸਿਵਲ ਸਰਜਨ
ਉਧਰ, ਸਿਵਲ ਸਰਜਨ ਸੰਗਰੂਰ ਅਮਰਜੀਤ ਕੌਰ ਨੇ ਇਸ ਸਬੰਧੀ ਜਵਾਬ ਦਿੰਦੇ ਹੋਏ ਆਖਿਆ ਕਿ ਇਹ ਆਮ ਕੂੜਾ ਹੈ, ਇਸ ਵਿੱਚ ਬਾਇਓ ਮੈਡੀਕਲ ਵੇਸਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸੰਗਰੂਰ ਨੇ ਇਸ ਨੂੰ ਰੋਜਾਨਾ ਚੁੱਕਣਾ ਹੁੰਦਾ ਹੈ ਪਰ ਉਹ ਕਈ ਦਿਨਾਂ ਤੋਂ ਨਹੀਂ ਚੱਕ ਰਹੇ, ਜਿਸ ਕਾਰਨ ਇਸ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ।
ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਆਮ ਕੂੜੇ ਦੇ ਵਿੱਚ ਸਰਿੰਜਾਂ ਖੂਨ ਨਾਲ ਭਿੱਜੇ ਹੋਏ ਕਾਟਨ ਅਤੇ ਬਾਇਓ ਮੈਡੀਕਲ ਵੇਸਟ ਵੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਵਿੱਚ ਨਹੀਂ ਹੋਣਾ ਚਾਹੀਦਾ ਅਗਰ ਹੋਇਆ ਤਾਂ ਇਸ ਉੱਪਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਕੂੜਾ ਵੀ ਜਲਦ ਚੁਕਵਾਇਆ ਜਾਵੇਗਾ ਅਤੇ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸੇ ਨਵੀਂ ਪ੍ਰਾਈਵੇਟ ਕੰਪਨੀ ਨਾਲ ਕੋਂਟਰੈਕਟ ਕੀਤਾ ਜਾਵੇ ਜੋ ਰੋਜ਼ਾਨਾ ਹਸਪਤਾਲ ਦਾ ਕੂੜਾ ਚੁੱਕਿਆ ਜਾਵੇ।