ਪੰਜਾਬ ’ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

By  Aarti January 3rd 2024 11:15 AM

Punjab Bus Gate Rally: ਪੰਜਾਬ ’ਚ ਜਿੱਥੇ ਬੀਤੇ ਦਿਨ ਡਰਾਈਵਰਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨ ਦਾ ਸਾਹਮਣਾ ਕਰਨਾ ਪਿਆ । ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਬੱਸਾਂ ਦੀ ਗੈਟ ਰੈਲੀ ਕੀਤੀ ਜਾਵੇਗੀ ਜਿਸ ਕਾਰਨ ਬੱਸਾਂ ਦਾ ਸਫਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼, ਸਟੇਟ ਟਰਾਂਸਪੋਰਟ ਯੂਨੀਅਨ ਵਰਕਰ, ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਗੈਟ ਰੈਲੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦੇ ਮੁਲਾਜ਼ਮਾਂ ਵੱਲੋਂ 11 ਤੋਂ 1 ਵਜੇ ਤੱਕ ਬੱਸਾਂ ਨੂੰ ਨਹੀਂ ਚਲਾਉਣਗੇ। ਦੱਸ ਦਈਏ ਕਿ ਇਹ ਗੈਟ ਰੈਲੀ ਮੁਲਾਜ਼ਮਾਂ ਵੱਲੋਂ ਨਵੇਂ ਮੋਟਰ ਵਹੀਕਲ ਐਕਟ ਦੇ ਕਾਰਨ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਟ੍ਰਾਂਸਪੋਰਟ ਯੂਨੀਅਨ ਦੀ ਕੇਂਦਰ ਨਾਲ ਬਣੀ ਸਹਿਮਤੀ, ਪਰ ਪੰਜਾਬ 'ਚ ਰੇੜਕਾ ਬਰਕਰਾਰ

Related Post