Actress Asin Divorce : ਕੀ ਸੱਚਮੁੱਚ ਅਦਾਕਾਰਾ ਅਸਿਨ ਆਪਣੇ ਪਤੀ ਤੋਂ ਹੋਣ ਜਾ ਰਹੀ ਹੈ ਵੱਖ ? ਅਦਾਕਾਰਾ ਨੇ ਪੋਸਟ ਰਾਹੀ ਦਿੱਤਾ ਇਹ ਜਵਾਬ

ਕਿਹਾ ਜਾ ਰਿਹਾ ਹੈ ਕਿ ਅਸਿਨ ਅਤੇ ਉਸ ਦੇ ਪਤੀ ਰਾਹੁਲ ਸ਼ਰਮਾ ਵਿਚਕਾਰ ਕੁਝ ਠੀਕ ਨਹੀਂ ਹੈ। ਅਜਿਹਾ ਇਸ ਲਈ ਚਰਚਾਂ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਅਦਾਕਾਰਾ ਨੇ ਆਪਣੇ ਪਤੀ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀਆਂ ਹਨ।

By  Aarti June 28th 2023 12:50 PM -- Updated: June 28th 2023 12:51 PM

Actress Asin Divorce : ਹਿੰਦੀ ਅਤੇ ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਸਿਨ ਨਾਲ ਜੁੜੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਅਸਿਨ ਅਤੇ ਉਸ ਦੇ ਪਤੀ ਰਾਹੁਲ ਸ਼ਰਮਾ ਵਿਚਕਾਰ ਕੁਝ ਠੀਕ ਨਹੀਂ ਹੈ।

ਇੰਸਟਾਗ੍ਰਾਮ ਤੋਂ ਹਟਾਇਆ ਵਿਆਹ ਦੀਆਂ ਤਸਵੀਰਾਂ 

ਅਜਿਹਾ ਇਸ ਲਈ ਚਰਚਾਂ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਅਦਾਕਾਰਾ ਨੇ ਆਪਣੇ ਪਤੀ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਸਿਨ ਦੇ ਪ੍ਰਸ਼ੰਸਕ ਹੈਰਾਨ ਹਨ।


ਅਸਿਨ ਦੇ ਫੈਨਜ਼ ਹਨ ਹੈਰਾਨ 

ਦੱਸ ਦਈਏ ਕਿ ਅਸਿਨ ਨੇ ਇੰਸਟਾਗ੍ਰਾਮ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਅਭਿਨੇਤਰੀ ਦੇ ਅਕਾਊਂਟ 'ਤੇ ਨਜ਼ਰ ਮਾਰੀਏ ਤਾਂ ਉਸ ਦੀਆਂ ਅਤੇ ਉਸ ਦੀ 6 ਸਾਲ ਦੀ ਬੇਟੀ ਅਰੀਨ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਹਨ। ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਕਾਫੀ ਹੈਰਾਨ ਹਨ। ਹਾਲਾਂਕਿ ਹੁਣ ਤੱਕ ਇਸ 'ਤੇ ਅਦਾਕਾਰਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਅਸਿਨ ਨੇ ਪੋਸਟ ਰਾਹੀ ਦਿੱਤਾ ਜਵਾਬ 

ਦੂਜੇ ਪਾਸੇ ਪਤੀ ਰਾਹੁਲ ਤੋਂ ਵੱਖ ਹੋਣ ਦੀਆਂ ਖਬਰਾਂ ਦੇ ਵਿਚਕਾਰ, ਅਸਿਨ ਨੇ ਹੁਣ ਆਪਣੀ ਇੰਸਟਾ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ  ਅਤੇ ਮੀਡੀਆ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਲਿਖਿਆ, ''ਅਜੇ ਹੀ ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਵਿਚਕਾਰ, ਅਸੀਂ ਇਕ ਦੂਜੇ ਨਾਲ ਬੈਠੇ ਅਤੇ ਆਪਣੇ ਨਾਸ਼ਤੇ ਦਾ ਆਨੰਦ ਲੈ ਰਹੇ ਸੀ, ਜਦੋਂ ਸਾਨੂੰ ਇਸ ਪੂਰੀ ਤਰ੍ਹਾਂ ਨਾਲ ਮਨਘੜਤ ਅਤੇ ਬੇਬੁਨਿਆਦ ਖਬਰ ਬਾਰੇ ਪਤਾ ਲੱਗਾ। 

ਵਿਆਹ ਮਗਰੋਂ ਛੱਡ ਦਿੱਤੀ ਸੀ ਫਿਲਮੀ ਦੁਨੀਆ 

ਗਜਨੀ ਫੇਮ ਅਦਾਕਾਰਾ ਆਸਿਨ ਥੋਟੂਮਕਲ ਨੇ ਸਾਲ 2008 ਵਿੱਚ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਕਲਪਨਾ ਦੀ ਭੂਮਿਕਾ ਨਿਭਾ ਕੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ, ਜਿਸ ਕਾਰਨ ਉਹ ਅੱਜ ਫਿਲਮੀ ਦੁਨੀਆ ਤੋਂ ਦੂਰ ਹਨ। ਦਰਅਸਲ, ਉਨ੍ਹਾਂ ਨੇ ਮਾਈਕ੍ਰੋਮੈਕਸ ਦੇ ਸੰਸਥਾਪਕ ਰਾਹੁਲ ਸ਼ਰਮਾ ਨਾਲ ਇੰਡਸਟਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। 

ਇਹ ਵੀ ਪੜ੍ਹੋ: Kusha Kapila: ਵਿਆਹ ਦੇ 6 ਸਾਲ ਬਾਅਦ ਪਤੀ ਤੋਂ ਵੱਖ ਹੋਈ ਕੁਸ਼ਾ ਕਪਿਲਾ, ਸੋਸ਼ਲ ਮੀਡੀਆ ‘ਤੇ ਦੱਸਿਆ ਤਲਾਕ ਦਾ ਕਾਰਨ

Related Post