GidderBaha News : ਦੀਪ ਹਸਪਤਾਲ ਦੇ ਡਾਕਟਰਾਂ ਵੱਡੀ ਕਾਮਯਾਬੀ, ਔਰਤ ਦੀ ਬੱਚੇਦਾਨੀ ਦਾ ਕੀਤਾ ਸਫਲ ਅਪ੍ਰੇਸ਼ਨ, 51 ਰਸੌਲੀਆਂ ਕੱਢੀਆਂ

GidderBaha News : ਡਾਕਟਰ ਮੋਨਾ ਨੇ ਦੱਸਿਆ ਕਿ ਪੰਜ ਘੰਟਿਆਂ ਤੱਕ ਚੱਲੇ ਅਪ੍ਰੇਸ਼ਨ ਦੌਰਾਨ ਉਨ੍ਹਾਂ ਦੀ ਬਿਨਾਂ ਬੱਚੇਦਾਨੀ ਕੱਢਿਆ ਵੱਖ-ਵੱਖ ਆਕਾਰ ਦੀਆਂ 51 ਰਸੌਲੀਆਂ ਕੱਢੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀਆਂ ਸੇਵਾਵਾਂ ਦੌਰਾਨ ਅਜਿਹਾ ਪਹਿਲਾ ਅਪ੍ਰੇਸ਼ਨ ਹੈ।

By  KRISHAN KUMAR SHARMA June 16th 2025 10:47 AM -- Updated: June 16th 2025 10:57 AM

GidderBaha News : ਗਿੱਦੜਬਾਹਾ ਵਿਖੇ ਦੀਪ ਹਸਪਤਾਲ (Deep Hospital) ਵਿਖੇ ਡਾਕਟਰ ਮੋਨਾ ਰਾਣੀ ਵੱਲੋਂ ਇੱਕ 43 ਸਾਲਾ ਔਰਤ ਦੀ ਬੱਚੇਦਾਨੀ ਦਾ ਸਫਲ ਅਪ੍ਰੇਸ਼ਨ (uterine surgery) ਕਰਦਿਆਂ 51 ਰਸੋਲੀਆਂ ਕੱਢੀਆਂ ਗਈਆਂ ਸ਼ਾਇਦ ਇਹ ਇੱਕ ਅਜਿਹਾ ਪਹਿਲਾ ਅਪ੍ਰੇਸ਼ਨ ਹੋਵੇਗਾ। ਜਿੱਥੇ ਬੱਚੇਦਾਨੀ ਵਿੱਚੋਂ ਇਨੀ ਵੱਡੀ ਮਾਤਰਾ ਵਿੱਚ ਰਸੌਲੀਆਂ ਪਾਈਆਂ ਗਈਆਂ ਹੋਣ। ਡਾਕਟਰ ਮੋਨਾ ਰਾਣੀ ਨੇ ਦੱਸਿਆ ਕਿ ਇੱਕ ਮਰੀਜ਼ ਬਲਜੀਤ ਕੌਰ ਵਾਸੀ ਸੰਗਤ ਖੁਰਦ ਜ਼ਿਲ੍ਹਾ ਬਠਿੰਡਾ, ਉਨ੍ਹਾਂ ਕੋਲ ਆਪਣੀ ਸਿਹਤ ਦਾ ਮੁਆਇਨਾ ਕਰਾਉਣ ਲਈ ਆਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਮਰੀਜ਼ ਦੀ ਬੱਚੇਦਾਨੀ ਵਿੱਚ ਰਸੌਲੀਆਂ ਹਨ।

ਪਹਿਲਾਂ ਕੈਂਸਰ ਕਾਰਨ ਹੋ ਗਈ ਸੀ ਮਰੀਜ਼ ਦੇ ਬੱਚੇ ਦੀ ਮੌਤ

ਮਰੀਜ਼ ਦੇ ਦੱਸਣ ਮੁਤਾਬਕ ਉਹਨਾਂ ਨੂੰ ਛੇ ਸੱਤ ਮਹੀਨੇ ਤੋਂ ਸਮੱਸਿਆ ਚੱਲ ਰਹੀ ਹੈ ਅਤੇ ਪੰਜਾਬ ਦੇ ਨਾਮਵਰ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣਾ ਚਾਹਿਆ ਤੇ ਡਾਕਟਰਾਂ ਦਾ ਕਹਿਣਾ ਸੀ ਕਿ ਬੱਚੇਦਾਨੀ ਨੂੰ ਕੱਢਣਾ ਪਵੇਗਾ ਪਰੰਤੂ ਬੱਚੇਦਾਨੀ ਨੂੰ ਨਹੀਂ ਕਢਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੀ ਬੱਚਾ ਲੈਣ ਦੀ ਇੱਛਾ ਸੀ ਕਿਉਂਕਿ ਇਕਲੌਤੇ ਮੁੰਡੇ ਦੀ 17 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ।

5 ਘੰਟੇ ਤੱਕ ਚੱਲਿਆ ਅਪ੍ਰੇਸ਼ਨ

ਡਾਕਟਰ ਮੋਨਾ ਨੇ ਦੱਸਿਆ ਕਿ ਪੰਜ ਘੰਟਿਆਂ ਤੱਕ ਚੱਲੇ ਅਪ੍ਰੇਸ਼ਨ ਦੌਰਾਨ ਉਨ੍ਹਾਂ ਦੀ ਬਿਨਾਂ ਬੱਚੇਦਾਨੀ ਕੱਢਿਆ ਵੱਖ-ਵੱਖ ਆਕਾਰ ਦੀਆਂ 51 ਰਸੌਲੀਆਂ ਕੱਢੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀਆਂ ਸੇਵਾਵਾਂ ਦੌਰਾਨ ਅਜਿਹਾ ਪਹਿਲਾ ਅਪ੍ਰੇਸ਼ਨ ਹੈ, ਜਿਸ ਦੀ ਵਿੱਚ ਬੱਚੇਦਾਨੀ ਵਿੱਚ ਇੰਨੀ ਵੱਡੀ ਤਾਦਾਦ ਵਿੱਚ ਰਸੌਲੀਆਂ ਪਾਈਆਂ ਗਈਆਂ ਹਨ।

ਹਸਪਤਾਲ ਦੇ ਪ੍ਰਬੰਧਕ ਡਾਕਟਰ ਰਾਜੀਵ ਜੈਨ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹਸਪਤਾਲ ਦੀ ਡਾਕਟਰ ਮੋਨਾ ਰਾਣੀ ਵੱਲੋਂ ਕੀਤੇ ਗਏ ਸਫਲ ਅਪ੍ਰੇਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹਨ ਅਤੇ ਛੋਟੇ ਜਿਹੇ ਹਸਪਤਾਲ ਦੀ ਇਸ ਹੋਣਹਾਰ ਡਾਕਟਰ ਨੇ ਹੈਰਾਨ ਕਰ ਦੇਣ ਵਾਲਾ ਚਮਤਕਾਰੀ ਕੰਮ ਕੀਤਾ। ਮਰੀਜ਼ ਦੇ ਪਤੀ ਗੁਰਵਿੰਦਰ ਸਿੰਘ ਨੇ ਡਾਕਟਰਾਂ ਦਾ ਧੰਨਵਾਦ ਕੀਤਾ।

Related Post