ਬਠਿੰਡਾ ਬੱਸ ਸਟੈਂਡ ਦੇ ਬਾਹਰ ਦਿਨ ਦਿਹਾੜੇ ਲੜਕੀ ਨੂੰ ਮਾਰੀ ਗੋਲੀ

By  Jasmeet Singh November 18th 2022 09:42 PM

ਮੁਨੀਸ਼ ਗਰਗ, (ਬਠਿੰਡਾ, 18 ਨਵੰਬਰ): ਬਠਿੰਡਾ ਦੇ ਬੱਸ ਸਟੈਂਡ ਨੇੜੇ ਅਣਪਛਾਤੇ ਲੜਕੇ ਵੱਲੋਂ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਸਪਤਾਲ ਲਿਜਾਂਦੇ ਸਮੇਂ ਲੜਕੀ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ 2 ਲੜਕੇ ਅਤੇ ਲੜਕੀ ਘਟਨਾ ਵਾਲੀ ਜਗ੍ਹਾ 'ਤੇ ਬੈਠੇ ਗੱਲਾਂ ਕਰ ਰਹੇ ਸਨ। ਜਦੋਂ ਅਚਾਨਕ ਇੱਕ ਮੋਟਰਸਾਈਕਲ 'ਤੇ ਸਵਾਰ ਹਮਲਾਵਰ ਆਇਆ ਅਤੇ ਲੜਕੀ 'ਤੇ ਗੋਲੀਆਂ ਚਲਾ ਭੱਜ ਗਿਆ, ਇਸ ਹਮਲੇ ਦੌਰਾਨ ਲੜਕੀ ਦੀ ਮੌਤ ਹੋ ਗਈ। ਕਾਬਲੇਗੌਰ ਹੈ ਕਿ ਹਮਲਾਵਰ ਵੱਲੋਂ ਮੂੰਹ ਬੰਨ੍ਹਿਆ ਹੋਇਆ ਸੀ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਦੇ ਡੀਐਸਪੀ ਵਿਸ਼ਵਜੀਤ ਖੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਵਾਲਾ ਵਿਅਕਤੀ ਕੌਣ ਹੈ, ਉਹ ਜਾਂਚ ਦਾ ਵਿਸ਼ਾ ਹੈ ਤੇ ਬਣਦੀ ਕਾਰਵਾਈ ਮਗਰੋਂ ਹੀ ਉਹ ਕੁੱਝ ਕਹਿ ਸਕਦੇ ਹਨ।

Related Post