Gold Silver Price : 9000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਚ ਵੀ ਆਈ ਕਮੀ, ਜਾਣੋ 10 ਗ੍ਰਾਮ ਸੋਨੇ ਦਾ ਤਾਜ਼ਾ ਭਾਅ

Gold Silver Price : ਤਾਜ਼ਾ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੀ ਕੀਮਤ ₹143,715 ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ। 999 ਸ਼ੁੱਧਤਾ ਵਾਲੀ ਚਾਂਦੀ ਵੀ ਸਸਤੀ ਹੋ ਗਈ ਹੈ, ਜੋ ₹225,000 ਪ੍ਰਤੀ ਕਿਲੋਗ੍ਰਾਮ ਤੱਕ ਆ ਗਈ ਹੈ।

By  KRISHAN KUMAR SHARMA March 27th 2026 01:11 PM -- Updated: March 27th 2026 01:15 PM

Gold Silver Price : ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ (ਸ਼ੁੱਕਰਵਾਰ) ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Silver Price) ਵਿੱਚ ਫਿਰ ਗਿਰਾਵਟ ਆਈ। ਇੰਡੀਆ ਸਰਾਫਾ ਅਤੇ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, 27 ਮਾਰਚ, 2026 ਦੀ ਸਵੇਰ ਨੂੰ ਜਾਰੀ ਕੀਤੀਆਂ ਗਈਆਂ ਦਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ।

ਤਾਜ਼ਾ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ (Sone da rate) ਦੀ ਕੀਮਤ ₹143,715 ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ। 999 ਸ਼ੁੱਧਤਾ ਵਾਲੀ ਚਾਂਦੀ ਵੀ ਸਸਤੀ ਹੋ ਗਈ ਹੈ, ਜੋ ₹225,000 ਪ੍ਰਤੀ ਕਿਲੋਗ੍ਰਾਮ ਤੱਕ ਆ ਗਈ ਹੈ।

27 ਮਾਰਚ ਨੂੰ ਸਵੇਰੇ ਜਾਰੀ ਕੀਤੀਆਂ ਗਈਆਂ ਦਰਾਂ ਅਨੁਸਾਰ, 995 ਸ਼ੁੱਧਤਾ ਭਾਵ 23 ਕੈਰੇਟ ਸੋਨੇ ਦਾ ਭਾਅ ₹143,140 ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 916 ਸ਼ੁੱਧਤਾ ਭਾਵ 22 ਕੈਰੇਟ ਸੋਨੇ ਦੀ ਦਰ ₹131,643 ਪ੍ਰਤੀ 10 ਗ੍ਰਾਮ ਹੈ।

ਦੱਸ ਦਈਏ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਵੱਲੋਂ ਜਾਰੀ ਕੀਤੀਆਂ ਗਈਆਂ ਦਰਾਂ ਦੇਸ਼ ਭਰ ਵਿੱਚ ਜਾਇਜ਼ ਹਨ। ਕੇਂਦਰ ਸਰਕਾਰ ਵੱਲੋਂ ਐਲਾਨੀਆਂ ਛੁੱਟੀਆਂ ਨੂੰ ਛੱਡ ਕੇ, ਸ਼ਨੀਵਾਰ ਅਤੇ ਐਤਵਾਰ ਨੂੰ ਦਰਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਹਨ। ਰਾਮ ਨੌਮੀ ਦੀ ਛੁੱਟੀ ਕਾਰਨ ਵੀਰਵਾਰ, 26 ਮਾਰਚ ਨੂੰ ਦਰਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ।

Related Post