Government Busses Misuse: ਪੰਜਾਬ ’ਚ ਪਹਿਲਾਂ ਤੋਂ ਹੀ ਸਰਕਾਰੀ ਬੱਸਾਂ ’ਚ 52 ਸਵਾਰੀਆਂ ਨੂੰ ਬਿਠਾਉਣ ਦੇ ਫੈਸਲੇ ਤੋਂ ਲੋਕ ਪਰੇਸ਼ਾਨ ਹਨ। ਦੂਜੇ ਪਾਸੇ ਹੁਣ ਸਰਕਾਰੀ ਬੱਸਾਂ ਨੂੰ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ’ਚ ਭੇਜ ਦਿੱਤੀਆਂ ਗਈਆਂ ਹਨ। ਇਸ ਕਾਰਨ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸਫਰ ਕਰਨ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ- ਮੁਲਾਜ਼ਮ
ਮੁਲਾਜ਼ਮਾਂ ਵੱਲੋਂ ਸਰਕਾਰ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰੀ ਬੱਸਾਂ ਰੈਲੀਆਂ ’ਚ ਜਾਣ ਨਾਲ ਵਿਭਾਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਮੁਲਾਜ਼ਮਾਂ ਮੁਤਾਬਿਕ ਫਰੀਦਕੋਟ ਡਿੱਪੂ ਨੂੰ ਇੱਕ ਦਿਨ ’ਚ 8 ਲੱਖ ਰੁਪਏ ਦਾ ਘਾਟਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਰੈਲੀਆਂ ਲਈ ਦੁਰਵਰਤੋਂ ਕਰ ਰਹੀ ਹੈ।
ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਹੋ ਰਹੇ ਪ੍ਰੇਸ਼ਾਨਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਹੋ ਰਹੇ ਪ੍ਰੇਸ਼ਾਨ #Punajbnews #latestnews #ptcnews #buses #Khanna #punjabroadways #PunjabGovt
Posted by PTC News on Saturday, February 10, 2024
ਸਫਰ ਕਰਨ ਵਾਲੇ ਲੋਕ ਖੱਜਲ ਖੁਆਰ
ਬਸ ਸਟੈਂਡ ਤੇ ਖੜੀਆਂ ਸਵਾਰੀਆਂ ਨੇ ਕਿਹਾ ਕਿ ਸਰਕਾਰੀ ਬੱਸਾਂ ਰੁਕਦੀਆਂ ਜਰੂਰ ਹਨ ਪਰ ਆਪਣਾ ਟਾਈਮ ਪੂਰਾ ਕਰਕੇ ਬੱਸ ਸਟੈਂਡ ਤੋਂ ਬਿਨਾਂ ਸਵਾਰੀ ਚੜਾਏ ਚਲੀਆਂ ਜਾਂਦੀਆਂ ਹਨ। ਇਸ ਸਬੰਧੀ ਜਦੋਂ ਪੁੱਛਿਆਂ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ 52 ਸਵਾਰੀਆਂ ਤੋਂ ਵੱਧ ਅਸੀਂ ਨਹੀਂ ਬਿਠਾ ਸਕਦੇ।
ਇਹ ਵੀ ਪੜ੍ਹੋ: ਮਹਿਲਾ ਡਾਕਟਰ ਦਾ ਹਾਈ ਵੋਲਟੇਜ ਡਰਾਮਾ, ਗ੍ਰਿਫ਼ਤਾਰ ਕਰਨ ਆਈ ਪੁਲਿਸ ਨੂੰ ਵੱਢੀਆਂ ਦੰਦੀਆਂ