Road Accident : ਕੱਥੂਨੰਗਲ ਦੇ ਪਿੰਡ ਝੰਡੇ ਨੇੜੇ ਸੜਕ ਹਾਦਸੇ ਚ ਗ੍ਰੰਥੀ ਸਿੰਘ ਦੀ ਮੌਤ ,ਅਣਪਛਾਤੇ ਵਾਹਨ ਨੇ ਮਾਰੀ ਟੱਕਰ

Amritsar Road Accident : ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਅਧੀਨ ਆਉਦੇ ਪਿੰਡ ਝੰਡੇ ਦੇ ਜੀਓ ਪੈਟਰੋਲ ਪੰਪ ਨੇੜੇ ਇੱਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਸਾਰਚੂਰ ਵਜੋ ਹੋਈ ਹੈ

By  Shanker Badra September 9th 2025 10:40 AM

Amritsar Road Accident : ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਅਧੀਨ ਆਉਦੇ ਪਿੰਡ ਝੰਡੇ ਦੇ ਜੀਓ ਪੈਟਰੋਲ ਪੰਪ ਨੇੜੇ ਇੱਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਸਾਰਚੂਰ ਵਜੋ ਹੋਈ ਹੈ। 

ਮ੍ਰਿਤਕ ਜਸਪਾਲ ਸਿੰਘ ਪਿੰਡ ਸੋਹੀਆ ਫਤਿਹਗੜ੍ਹ ਚੂੜੀਆ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ 'ਤੇ ਡਿਊਟੀ ਜਾ ਰਿਹਾ ਸੀ।  ਜਦੋਂ ਉਹ ਪਿੰਡ ਝੰਡੇ ਦੇ ਕੋਲ ਪੁੱਜਾ ਤਾਂ ਪਿੱਛੋ ਆ ਰਹੇ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰੀ ਅਤੇ ਮੌਕੇ ਤੋਂ ਵਾਹਨ ਭਜਾ ਕੇ ਫਰਾਰ ਹੋ ਗਏ।

 ਇਸ ਘਟਨਾ ਸਥਾਨ ਪਹੁੰਚੇ ਪਰਿਵਾਰਿਕ ਮੈਂਬਰਾ ਵੱਲੋ ਪੁਲਿਸ ਥਾਣਾ ਕੱਥੂਨੰਗਲ ਵਿਖੇ ਬਾਰ ਬਾਰ ਫੋਨ ਕਰਨ 'ਤੇ ਪੁਲਿਸ ਪ੍ਰਸ਼ਾਸਨ ਵੱਲੋ ਦੋ ਘੰਟੇ ਤੱਕ ਨਾ ਪੁੱਜਣ 'ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਥਾਣਾ ਕੱਥੂਨੰਗਲ ਦੇ ਮੁਲਾਜ਼ਮਾਂ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਤੇ ਸਥਾਨਕ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਸੜਕੀ ਆਵਾਜਾਈ ਨੂੰ ਬਹਾਲ ਕਰਵਾਇਆ। 

Related Post