Gurdaspur News : ਸਰਹੱਦੀ ਖੇਤਰ ’ਚ ਸਕੂਲਾਂ ਦੀ ਹਾਲਤ ਖਸਤਾ; ਹੜ੍ਹ ਦਾ ਪਾਣੀ ਤੇ ਗਾਰ ਕੱਢਣ ’ਚ ਲੱਗੇ ਪ੍ਰਬੰਧਕ ਸਕੂਲ
ਸਕੂਲ ਦੇ ਪ੍ਰਿੰਸੀਪਲ ਸਫੀ ਕੁਮਾਰ ਅਤੇ ਸਟਾਫ ਮੈਬਰ ਜਸਪਾਲ ਕੁੰਡਲ ਦਾ ਕਹਿਣਾ ਹੈ ਕਿ ਵਧੇਰੇ ਸਕੂਲਾਂ ਅੰਦਰ ਪਾਣੀ ਦੀ ਮਾਰ ਹੇਠਾਂ ਆਉਣ ਕਰਕੇ ਸਾਰਾ ਰਿਕਾਰਡ ਅਤੇ ਹੋਰ ਸਕੂਲ ਦੇ ਸਮਾਨ ਦੀ ਖਸਤਾ ਹਾਲਤ ਬਣੀ ਪਈ ਹੈ।
Gurdaspur News : ਪੰਜਾਬ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਕਿ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕੀਤੀਆਂ ਗਈਆਂ ਸਨ ਉੱਥੇ ਹੀ ਦੱਸ ਦਈਏ ਕਿ 9 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਦੁਬਾਰਾ ਕਲਾਸਾਂ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਦੇ ਚੱਲਦੇ ਅੱਜ ਪੰਜਾਬ ਭਰ ’ਚ ਸਕੂਲਾਂ ਨੂੰ ਖੋਲ੍ਹਿਆ ਗਿਆ।
ਦੱਸ ਦਈਏ ਕਿ ਸਰਕਾਰੀ ਹਾਈ ਸਕੂਲ ਰੱਤਾ ਅਬਦਾਲ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ’ਚ ਹੜ੍ਹਾਂ ਮਗਰੋਂ ਹਾਲਾਤ ਬੇਹੱਦ ਹੀ ਖਰਾਬ ਹੋਏ ਪਏ ਹਨ। ਇਹ ਸਕੂਲ ਸਰਹੱਦੀ ਖੇਤਰ ’ਤੇ ਸਥਿਤ ਹੈ। ਇਸ ਸਮੇਂ ਸਰਹੱਦੀ ਖੇਤਰਾਂ ’ਤੇ ਸਥਿਤ ਸਕੂਲਾਂ ਦੀ ਹਾਲਤ ਬੇਹੱਦ ਹੀ ਚਿੰਤਾਜਨਕ ਬਣੀ ਹੋਈ ਹੈ।
ਸਕੂਲ ਦੇ ਪ੍ਰਿੰਸੀਪਲ ਸਫੀ ਕੁਮਾਰ ਅਤੇ ਸਟਾਫ ਮੈਬਰ ਜਸਪਾਲ ਕੁੰਡਲ ਦਾ ਕਹਿਣਾ ਹੈ ਕਿ ਵਧੇਰੇ ਸਕੂਲਾਂ ਅੰਦਰ ਪਾਣੀ ਦੀ ਮਾਰ ਹੇਠਾਂ ਆਉਣ ਕਰਕੇ ਸਾਰਾ ਰਿਕਾਰਡ ਅਤੇ ਹੋਰ ਸਕੂਲ ਦੇ ਸਮਾਨ ਦੀ ਖਸਤਾ ਹਾਲਤ ਬਣੀ ਪਈ ਹੈ। ਉੱਥੇ ਹੀ ਜੇਕਰ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸਾਫ ਸਫਾਈ ਪੱਖੋਂ ਵੀ ਸਕੂਲ ਦੀ ਕਾਫੀ ਜਿਆਦਾ ਖਸਤਾ ਹਾਲਤ ਬਣੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਪੰਜ ਤੋਂ ਸੱਤ ਦਿਨਾਂ ਅੰਦਰ ਸਕੂਲਾਂ ਵਿੱਚ ਬੱਚਿਆਂ ਦਾ ਆਉਣਾ ਸੰਭਵ ਨਹੀਂ ਹੈ ਕਿਉਂਕਿ ਸਕੂਲਾਂ ਦੀ ਹਾਲਾਤ ਵੇਖੇ ਜਾਵੇ ਤਾਂ ਸਕੂਲਾਂ ਵਿੱਚ ਥਾਂ-ਥਾਂ ’ਤੇ ਪਾਣੀ ਖੜਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਸਕੂਲਾਂ ਦੇ ਵਿੱਚ ਤਾਂ ਅੱਜ ਵੀ ਪਾਣੀ ਖੜਾ ਹੈ ਜਿਸ ਨੂੰ ਲੈ ਕੇ ਸਕੂਲ ਸਟਾਫ ਵੱਲੋਂ ਖੁਦ ਕੋਲੋ ਪੈਸੇ ਖਰਚਕੇ ਸਕੂਲਾਂ ਵਿਚ ਸਫਾਈਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਅਜੇ ਬੱਚਿਆਂ ਦਾ ਸਕੂਲ ਵਿਚ ਆਉਣਾ ਅਸੰਭਵ ਹੈ।
ਇਹ ਵੀ ਪੜ੍ਹੋ : Nabha ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸੇਮ ਨਾਲੇ 'ਚ ਪਲਟੀ, ਵਿਦਿਆਰਥੀਆਂ ਨੂੰ ਬੱਸ 'ਚੋਂ ਸੁਰੱਖਿਅਤ ਕੱਢਿਆ ਬਾਹਰ