Gurdaspur ਚ ਨਿੱਜੀ ਸਕੂਲ ਚ ਸ਼ਰਾਬ ਲੈ ਕੇ ਆਇਆ ਵਿਦਿਆਰਥੀ ! ਮੈਨੇਜਮੈਂਟ ਨੇ ਸਕੂਲ ਚੋਂ ਕੱਢਿਆ, ਮਾਪੇ ਬੋਲੇ - ਸਾਡਾ ਬੱਚਾ ਬੇਕਸੂਰ
Gurdaspur School alcohol Case : ਮਾਪਿਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਦੇ ਵੱਲੋਂ ਬੱਚਿਆਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਗਿਆ ਹੈ ਅਤੇ ਬੱਚੇ ਨੂੰ ਟਰਮੀਨੇਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਦੀ ਉਹਨਾਂ ਦੀ ਬੱਚੀ ਵੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਡਿਪਰੈਸ਼ਨ ਵਿੱਚ ਹੈ। ਮੰਗ ਕੀਤੀ ਹੈ ਕਿ ਸਕੂਲ ਮੈਨੇਜਮੈਂਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
Gurdaspur New : ਗੁਰਦਾਸਪੁਰ ਦੇ ਇੱਕ ਨਿਜੀ ਸਕੂਲ ਵਿੱਚ ਪੰਜਵੀਂ ਕਲਾਸ 'ਚ ਪੜ੍ਹਦੇ ਬੱਚੇ ਦੇ ਉੱਪਰ ਸਕੂਲ ਵਿੱਚ ਅਲਕੋਹਲ ਲਿਆਉਣ ਦੇ ਆਰੋਪ ਲੱਗੇ ਹਨ। ਫਿਲਹਾਲ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ੀਲਾ ਪਦਾਰਥ ਸਕੂਲ ਵਿੱਚ ਨਹੀਂ ਲੈ ਕੇ ਵੜਿਆ। ਸਕੂਲ ਮੈਨੇਜਮੈਂਟ ਦੇ ਵੱਲੋਂ ਬੱਚਿਆਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਗਿਆ ਹੈ ਅਤੇ ਬੱਚੇ ਨੂੰ ਟਰਮੀਨੇਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਦੀ ਉਹਨਾਂ ਦੀ ਬੱਚੀ ਵੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਡਿਪਰੈਸ਼ਨ ਵਿੱਚ ਹੈ। ਮਾਪਿਆਂ ਨੇ ਮੰਗ ਕੀਤੀ ਹੈ ਕਿ ਸਕੂਲ ਮੈਨੇਜਮੈਂਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਬੱਚੇ ਦੀ ਮਾਤਾ ਰਿਤਿਕਾ ਮਹਾਜਨ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਗੁਰਦਾਸਪੁਰ ਦੇ ਇੱਕ ਨਾਮੀ ਸਕੂਲ 'ਚ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ਦੇ ਵਿੱਚ ਪੜ੍ਹ ਰਹੇ ਆ ਤੇ ਉਹਨਾਂ ਦੀ ਬੇਟੀ ਵੀ ਇਸੇ ਸਕੂਲ ਦੇ ਵਿੱਚ 6th ਕਲਾਸ ਵਿੱਚ ਪੜ੍ਹਦੀ ਹੈ।
ਬੱਚੇ ਦੀ ਮਾਤਾ ਨੇ ਸਕੂਲ ਮੈਨੇਜਮੈਂਟ 'ਤੇ ਲਾਏ ਇਲਜ਼ਾਮ (Private school alcohol)
ਉਨ੍ਹਾਂ ਕਿਹਾ ਕਿ ਇੱਕ ਦਿਨ ਬਿਨਾਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੂੰ ਸਕੂਲ ਦੇ ਵਿੱਚ ਕਾਫੀ ਝਿੜਕਿਆ ਗਿਆ ਅਤੇ ਉਹਨਾਂ ਦੇ ਬੱਚੇ 'ਤੇ ਇਹ ਇਲਜ਼ਾਮ ਲਗਾਏ ਕਿ ਉਹਨਾਂ ਦਾ ਬੱਚਾ ਸਕੂਲ ਦੇ ਵਿੱਚ ਅਲਕੋਹਲ ਲੈ ਕੇ ਆਇਆ ਹੈ। ਉਪਰੰਤ, ਉਸ ਦੀ ਸਕੂਲ ਦੀ ਕੋਆਰਡੀਨੇਟਰ ਦੇ ਵੱਲੋਂ ਦੋਨੋਂ ਬੱਚਿਆਂ ਨੂੰ ਬੁਲਾ ਕੇ ਪੁੱਛਕਿਛ ਕੀਤੀ ਗਈ ਅਤੇ ਮਾਰਿਆ ਕੁੱਟਿਆ ਵੀ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ, ਜਿਸ ਦੀ ਜਾਣਕਾਰੀ ਸਕੂਲ ਦੇ ਵੱਲੋਂ ਮਾਤਾ-ਪਿਤਾ ਨੂੰ ਨਹੀਂ ਦਿੱਤੀ ਗਈ।
ਰਿਤਿਕਾ ਮਹਾਜਨ ਨੇ ਕਿਹਾ ਕਿ ਜਦੋਂ ਬੱਚਾ ਘਰ ਪਹੁੰਚਿਆ ਕਾਫੀ ਸਹਿਮਿਆ ਹੋਇਆ ਸੀ, ਜਦੋਂ ਉਸ ਮਾਤਾ ਦੇ ਵੱਲੋਂ ਬੱਚੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਦੇ ਵਿੱਚ ਅੱਜ ਟੀਚਰ ਕੋਆਰਡੀਨੇਟਰ ਨੇ ਮੈਨੂੰ ਬੁਲਾ ਕੇ ਕਾਫੀ ਜ਼ਲੀਲ ਕੀਤਾ ਹੈ, ਮੈਂ ਹੁਣ ਸਕੂਲ ਨਹੀਂ ਜਾਣਾ ਚਾਹੁੰਦਾ। ਜਦੋਂ ਉਹ ਸਕੂਲ ਪਹੁੰਚੇ ਅਤੇ ਜਾਣਕਾਰੀ ਲੈਣੀ ਚਾਹੀ ਤਾਂ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਇਸ ਪਿੱਛੋਂ ਹੁਣ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਹੈ।
ਜ਼ਿਲ੍ਹਾ ਸਿਖਿਆ ਅਧਿਕਾਰੀ ਦਾ ਕੀ ਹੈ ਕਹਿਣਾ ? (Alcohol in Punjab school)
ਇਸ ਮਾਮਲੇ ਸਬੰਧੀ ਗੁਰਦਾਸਪੁਰ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਪਿਆਂ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਲੈਣ ਅਤੇ ਬੱਚੇ ਦੇ ਕੋਲੋਂ ਪੁੱਛਗਿਛ ਕਰਨ ਤੋਂ ਬਾਅਦ ਹੀ ਅਗਲੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ...
Apple ਦੇ iPhone Duo ਨੂੰ ਟੱਕਰ ਦੇਵੇਗਾ Xiaomi ਦਾ ਇਹ ਨਵਾਂ ਫੋਨ, ਘੱਟ ਕੀਮਤ ਨਾਲ ਹਨ ਅਨੋਖੇ ਫ਼ੀਚਰ