Rahul Gandhi Controversy: ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ‘ਤੇ ਗਰਮਾਈ ਸਿਆਸਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ, “ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਗਏ ਸਨ। ਉਹ ਥਾਈਲੈਂਡ ਗਏ ਸਨ, ਉਹ ਸ਼੍ਰੀਲੰਕਾ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਜੋੜ ਰਹੇ ਸਨ।”

Rahul Gandhi Controversy: ਕਾਂਗਰਸ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ 10 ਦਿਨਾਂ ਅਮਰੀਕਾ ਦੌਰੇ 'ਤੇ ਪਹੁੰਚੇ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸਾਨ ਫਰਾਂਸਿਸਕੋ 'ਚ ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਬਾਰੇ ਅਜਿਹਾ ਦਾਅਵਾ ਕੀਤਾ, ਜਿਸ ਤੋਂ ਬਾਅਦ ਕਈ ਲੋਕ ਉਨ੍ਹਾਂ ਦੇ ਗਿਆਨ 'ਤੇ ਸਵਾਲ ਚੁੱਕ ਰਹੇ ਹਨ।
ਰਾਹੁਲ ਗਾਂਧੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਦਿੱਤੇ ਗਏ ਭਾਸ਼ਣ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਉਹ ਮੱਕਾ, ਥਾਈਲੈਂਡ ਅਤੇ ਸ੍ਰੀਲੰਕਾ ਦਾ ਦੌਰਾ ਕਰ ਚੁੱਕੇ ਹਨ। ਰਾਹੁਲ ਗਾਂਧੀ ਦੇ ਭਾਸ਼ਣ ਦਾ ਇਹ ਹਿੱਸਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ, “ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਗਏ ਸਨ। ਉਹ ਥਾਈਲੈਂਡ ਗਏ ਸਨ, ਉਹ ਸ਼੍ਰੀਲੰਕਾ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਜੋੜ ਰਹੇ ਸਨ।”
ਇਸ 'ਚ ਸੱਤਾਧਾਰੀ ਪਾਰਟੀ ਭਾਜਪਾ ਦੇ ਕਈ ਆਗੂ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰ ਰਾਹੁਲ ਗਾਂਧੀ ਦੀ ਜਾਣਕਾਰੀ 'ਤੇ ਸਵਾਲ ਚੁੱਕ ਰਹੇ ਹਨ। ਦਰਅਸਲ ਸਾਨ ਫਰਾਂਸਿਸਕੋ 'ਚ ਰਾਹੁਲ ਗਾਂਧੀ ਦਾ ਭਾਸ਼ਣ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਕੁਝ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ।
ਰਾਹੁਲ ਗਾਂਧੀ ਨੇ ਕਿਹਾ, "ਭਾਰਤ ਜੋੜੋ ਯਾਤਰਾ ਇੱਕ ਵਿਚਾਰ ਹੈ, ਜੋ ਤੁਹਾਡੇ ਦਿਲਾਂ ਵਿੱਚ ਹੈ। ਇਹ ਇੱਕ ਦੂਜੇ ਦਾ ਸਨਮਾਨ ਕਰਨ ਅਤੇ ਇੱਕ ਦੂਜੇ ਪ੍ਰਤੀ ਲਗਾਅ ਰੱਖਣ ਬਾਰੇ ਹੈ। ਇਹ ਇੱਕ ਦੂਜੇ ਪ੍ਰਤੀ ਹਿੰਸਕ ਨਾ ਹੋਣ ਬਾਰੇ ਹੈ। ਇਹ ਹੰਕਾਰ ਨਾ ਦਿਖਾਉਣ ਬਾਰੇ ਹੈ।"
ਰਾਹੁਲ ਦੇ ਬਿਆਨ ਨਾਲ ਮੈਨੂੰ ਠੇਸ ਪਹੁੰਚੀ- RP ਸਿੰਘ
ਸ੍ਰੀ ਗੁਰੂ ਨਾਨਕ ਜੀ ਦੀ ਉਦਾਸੀਆਂ ‘ਤੇ ਬੀਜੇਪੀ ਆਗੂ ਆਰ.ਪੀ ਸਿੰਘ ਭੜਕ ਉੱਠੇ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਮੈਨੂੰ ਬਹੁਤ ਠੇਸ ਪਹੁੰਚੀ ਹੈ। ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਜੀ ਦੀ ਉਦਾਸੀਆਂ ਦੀ ਤੁਲਨਾ ਭਾਰਤ ਜੋੜੋ ਯਾਤਰਾ ਨਾਲ ਕਰ ਦਿੱਤੀ। ਜਿਸ ਤੋਂ ਬਾਅਦ ਕਾਫੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਆਰ.ਪੀ ਸਿੰਘ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਅਤੇ ਡੀਐਸਜੀਐਮਸੀ ਵੱਲੋਂ ਰਾਹੁਲ ਦੇ ਬਿਆਨ ‘ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਬੇਵਕੂਫੀ ਦੇ ਨਾਮ ਤੇ ਕਿੰਨਾ ਕੁਝ ਮੁਆਫ ਕਰੀਏ- ਸਿਰਸਾ
ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਬੇਵਕੂਫੀ ਦੇ ਨਾਮ ਤੇ ਕਿੰਨਾ ਕੁਝ ਮੁਆਫ ਕਰੀਏ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਥੇ ਪੜੀਆਂ ਕਿ ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸੀ। ਉਨ੍ਹਾਂ ਕਿਹਾ ਕਿ ਧਰਮ ਦੀ ਗੱਲ ਕਰਦਿਆਂ ਤੁਹਾਡੇ ਤੋਂ ਸਮਝਦਾਰੀ ਦੀ ਉਮੀਦ ਨਾ ਹੀ ਕਰੀਏ?