Hanuman Jayanti 2024: ਹਨੂੰਮਾਨ ਜੀ ਨੂੰ ਚੜ੍ਹਾਓ ਇਹ 5 ਚੀਜ਼ਾਂ, ਦੂਰ ਹੋ ਜਾਣਗੇ ਸਾਰੇ ਸੰਕਟ

ਜੇਕਰ ਤੁਸੀਂ ਨਿਯਮਿਤ ਤੌਰ 'ਤੇ ਹਨੂੰਮਾਨ ਜੀ ਨੂੰ ਲੱਡੂ, ਤੁਲਸੀ ਦੀ ਮਾਲਾ ਅਤੇ ਫਲ ਚੜ੍ਹਾਉਂਦੇ ਹੋ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

By  KRISHAN KUMAR SHARMA April 23rd 2024 07:00 AM

Hanuman Janmotsav 2024: ਹਿੰਦੂ ਕੈਲੰਡਰ ਮੁਤਾਬਕ ਹਰ ਸਾਲ ਹਨੂੰਮਾਨ ਜੀ ਦਾ ਜਨਮ ਦਿਨ ਚੈਤਰ ਮਹੀਨੇ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਹਨੂੰਮਾਨ ਜੀ ਦੇ ਦਰਸ਼ਨ ਅਤੇ ਪੂਜਾ ਕਰਨ ਦੀ ਪਰੰਪਰਾ ਹੈ। ਸੰਕਟਮੋਚਨ ਹਨੂੰਮਾਨ ਦੀ ਜਯੰਤੀ 'ਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਕਈ ਉਪਾਅ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ 'ਚ ਕੀਤਾ ਗਿਆ ਹੈ।

ਜੋਤੀਸ਼ ਮੁਤਾਬਕ ਹਨੂੰਮਾਨ ਰੁਦਰਾਵਤਾਰ ਹਨ ਅਤੇ ਉਨ੍ਹਾਂ ਨੂੰ ਬ੍ਰਹਮਾ ਦਾ ਰੂਪ ਵੀ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ ਬ੍ਰਹਮਾ ਦੀ ਸਮੱਗਰੀ ਚੜ੍ਹਾਉਣੀ ਚਾਹੀਦੀ ਹੈ। ਜੇਕਰ ਅਸੀਂ ਹਨੂੰਮਾਨ ਜੈਯੰਤੀ 'ਤੇ ਉਨ੍ਹਾਂ ਨੂੰ 5 ਖਾਸ ਚੀਜ਼ਾਂ ਭੇਟ ਕਰਦੇ ਹਾਂ, ਤਾਂ ਉਹ ਖੁਸ਼ ਹੋ ਜਾਂਦੇ ਹਨ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦੇ ਦਿੰਦੇ ਹਨ। ਤਾਂ ਆਉ ਜਾਣਦੇ ਹਾਂ ਹਨੂਮਾਨ ਜੀ ਨੂੰ ਕਿਹੜੀਆਂ ਚੀਜ਼ਾਂ ਭੇਟ ਕਰਨ ਨਾਲ ਉਹ ਖੁਸ਼ ਹੁੰਦੇ ਹਨ...

ਲਾਲ ਕੱਪੜਾ: ਹਨੂੰਮਾਨ ਜੀ ਨੂੰ ਲਾਲ ਕਪੜਾ ਚੜ੍ਹਾਉਣਾ ਚਾਹੀਦਾ ਹੈ, ਕਿਉਂਕਿ ਇਹ ਹਨੂੰਮਾਨ ਜੀ ਦੇ ਮਨਪਸੰਦ ਕੱਪੜੇ ਹਨ। ਦਸ ਦਈਏ ਕਿ ਲਾਲ ਕਪੜਾ ਚੜ੍ਹਾਉਣ ਨਾਲ ਭਗਵਾਨ ਹਨੂੰਮਾਨ ਪ੍ਰਸੰਨ ਹੁੰਦੇ ਹਨ ਅਤੇ ਆਸ਼ੀਰਵਾਦ ਦਿੰਦੇ ਹਨ।

ਲੱਕੜ ਦਾ ਖਡਾਊ : ਹਨੂਮਾਨ ਜੀ ਨੂੰ ਲੱਕੜ ਦਾ ਖਡਾਊ ਵੀ ਚੜ੍ਹਾਉਣਾ ਚਾਹੀਦਾ ਹੈ। ਕਿਉਂਕਿ ਇਹ ਉਨ੍ਹਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਖਡਾਊ ਚੜ੍ਹਾਉਣ ਨਾਲ ਰੋਗਾਂ ਅਤੇ ਦਰਦਾਂ ਤੋਂ ਛੁਟਕਾਰਾ ਮਿਲਦਾ ਹੈ।

ਧਾਗਾ: ਕੱਪੜਿਆਂ ਤੋਂ ਇਲਾਵਾ ਹਨੂਮਾਨ ਜੀ ਨੂੰ ਪਵਿੱਤਰ ਧਾਗਾ ਚੜ੍ਹਾਉਣਾ ਚਾਹੀਦਾ ਹੈ। ਕਿਉਂਕਿ ਇਸ ਨੂੰ ਬ੍ਰਹਮ ਸਮੱਗਰੀ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਪਵਿੱਤਰ ਧਾਗੇ 'ਤੇ ਸਿੰਦੂਰ ਲਗਾ ਕੇ ਹਨੂੰਮਾਨ ਜੀ ਨੂੰ ਚੜ੍ਹਾਉਂਦੇ ਹੋ ਤਾਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਜ਼ਰੂਰ ਚੜ੍ਹਾਉ ਇਹ ਭੋਜਨ: ਜੇਕਰ ਤੁਸੀਂ ਨਿਯਮਿਤ ਤੌਰ 'ਤੇ ਹਨੂੰਮਾਨ ਜੀ ਨੂੰ ਲੱਡੂ, ਤੁਲਸੀ ਦੀ ਮਾਲਾ ਅਤੇ ਫਲ ਚੜ੍ਹਾਉਂਦੇ ਹੋ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਅਦਾਲਤੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਮੰਗਲਵਾਰ ਤੇ ਸ਼ਨੀਵਾਰ ਨੂੰ ਕਰੋ ਇਸ ਦਾ ਜਾਪ: ਜੇਕਰ ਤੁਸੀਂ ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂੰਮਾਨ ਚਾਲੀਸਾ, ਬਜਰੰਗ ਬਾਣ ਅਤੇ ਸੁੰਦਰਕਾਂਡ ਦਾ ਪਾਠ ਕਰਦੇ ਹੋ ਤਾਂ ਹਨੂੰਮਾਨ ਜੀ ਤੁਹਾਨੂੰ ਹਰ ਤਰ੍ਹਾਂ ਦੀਆਂ ਕਾਨੂੰਨੀ ਰੁਕਾਵਟਾਂ ਤੋਂ ਮੁਕਤ ਕਰ ਦਿੰਦੇ ਹਨ।

Related Post