IPL ਲਈ ਚੁਣੇ ਗਏ ਸਨਵੀਰ ਦੇ ਘਰ ਖ਼ੁਸ਼ੀ ਦਾ ਮਾਹੌਲ

ਆਈਪੀਐਲ-2023 ਦੀ ਨਿਲਾਮੀ ਦੌਰਾਨ ਸਾਹਨੇਵਾਲ ਦੇ ਚੁਣੇ ਗਏ ਹਰਫਨਮੌਲਾ ਖਿਡਾਰੀ ਸਨਵੀਰ ਸਿੰਘ ਹਰਾ ਦਾ ਪਟਿਆਲਾ ਸਥਿਤ ਘਰ ਵਿਚ ਖ਼ੁਸ਼ੀ ਦੀ ਮਾਹੌਲ ਹੈ। ਉਸ ਦੇ ਮੁਹੱਲੇ ਵਾਲੇ ਵੀ ਖੁਸ਼ੀ ਵਿਚ ਭੰਗੜੇ ਪਾ ਰਹੇ ਹਨ।

By  Ravinder Singh December 24th 2022 08:41 PM -- Updated: December 24th 2022 08:42 PM

ਪਟਿਆਲਾ : ਲੁਧਿਆਣੇ ਦਾ ਸਾਹਨੇਵਾਲ ਹੁਣ ਸਿਰਫ਼ ਬਾਲੀਵੁਡ ਸਟਾਰ ਧਰਮਿੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਸਾਹਨੇਵਾਲ ਦਾ ਨਾਮ  26 ਸਾਲਾਂ ਕ੍ਰਿਕਟਰ ਸਨਵੀਰ ਦੇ ਨਾਮ ਨਾਲ ਵੀ ਜਾਣਿਆ ਜਾਵੇਗਾ। ਸਾਹਨੇਵਾਲ ਅਧੀਨ ਨਗਰ ਕੌਂਸਲ ਸਾਹਨੇਵਾਲ ਵਾਰਡ-12 ਨੰਦਪੁਰ ਦੇ ਜੰਮਪਲ ਸਨਵੀਰ ਸਿੰਘ ਹਰਾ ਦੇ IPL 'ਚ ਸਨਰਾਈਜ਼ ਹੈਦਰਾਬਾਦ ਦੀ ਟੀਮ ਲਈ ਚੁਣੇ ਜਾਣ 'ਤੇ ਇਲਾਕੇ ਭਰ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ।


ਸਨਵੀਰ ਸਿੰਘ ਹਰਾ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਤੇ ਟਰੱਕ ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਦੇ ਭਰਾ ਸੁਖਦੇਵ ਸਿੰਘ ਹਰਾ ਦੇ ਪੁੱਤਰ ਹਨ। ਹੈਦਰਾਬਾਦ ਸਨਰਾਈਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2023 ਲਈ ਸਾਹਨੇਵਾਲ ਨਾਲ ਸਬੰਧਤ ਹੁਣ ਪਟਿਆਲਾ ਵਿਚ ਰਹਿਣ ਵਾਲੇ ਹਰਫਨਮੌਲਾ ਖਿਡਾਰੀ ਸਨਵੀਰ ਸਿੰਘ ਨੂੰ 20 ਲੱਖ ਵਿਚ ਖ਼ਰੀਦਿਆ। 


ਸਨਵੀਰ ਦੇ ਪਟਿਆਲਾ ਸਥਿਤ ਘਰ ਵਿੱਚ ਜਸ਼ਨ ਦਾ ਮਾਹੌਲ ਹੈ। ਕਬੱਡੀ ਖਿਡਾਰੀ ਸੁਖਦੇਵ ਸਿੰਘ ਜੋ ਕਿ ਰੇਲਵੇ ਵਿਚ ਨੌਕਰੀ ਕਰਦੇ ਹਨ ਨੇ ਦੱਸਿਆ ਕਿ ਸਾਹਨੇਵਾਲ ਤੋਂ ਬਾਅਦ ਪਟਿਆਲਾ ਘਰ ਬਣਾ ਲਿਆ ਅਤੇ ਸਨਵੀਰ ਲਈ ਖਾਸ ਕਰਕੇ ਕ੍ਰਿਕਟ ਦੀ ਟਰੇਨਿੰਗ ਦੇਣ ਲਈ ਕੋਚ ਵੀ ਰੱਖਿਆ।

ਸਨਵੀਰ ਦੀ ਮਾਤਾ ਜੋ ਕਿ ਘਰੇਲੂ ਔਰਤ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੀ ਪੜ੍ਹਾਈ ਸੈਂਟਰ ਪੀਟਰ ਅਤੇ ਵਾਈਪੀਐਸ ਤੋਂ ਕੀਤੀ ਹੈ ਜਦੋਂ ਕਿ ਮੋਦੀ ਕਾਲਜ ਤੋਂ ਐਮ.ਕਾਮ. ਉਹ ਆਈਟੀ ਕੰਪਨੀ 'ਚ ਅਸਿਸਟੈਂਟ ਮੈਨੇਜਰ ਦੇ ਅਹੁਦੇ 'ਤੇ ਹੈ। ਉਸ ਨੂੰ ਇਹ ਨੌਕਰੀ ਕ੍ਰਿਕਟ ਕਾਰਨ ਹੀ ਮਿਲੀ।  ਉਸਨੇ ਪਹਿਲਾਂ DMW ਵਿੱਚ ਅਭਿਆਸ ਕੀਤਾ ਅਤੇ ਫਿਰ ਇਕ ਅਕੈਡਮੀ ਵਿੱਚ ਗਿਆ।  ਸਨਵੀਰ ਦੇ ਕੋਚ ਦਿਲੀਪ ਯਾਦਵ ਅਤੇ ਕਿਰਨ ਕੁਮਾਰ ਹਨ। 

ਇਹ ਵੀ ਪੜ੍ਹੋ : ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅਪ ਰੂਮ 'ਚ ਕੀਤੀ ਖ਼ੁਦਕੁਸ਼ੀ, ਟੀਵੀ ਜਗਤ 'ਚ ਫੈਲੀ ਸੋਗ ਦੀ ਲਹਿਰ

ਸਨਵੀਰ ਨੇ ਵਿਜੇ ਹਜ਼ਾਰੇ, ਏਸ਼ੀਆ ਕੱਪ ਵਰਗੇ ਕਈ ਟੂਰਨਾਮੈਂਟ ਖੇਡੇ ਹਨ। ਕੋਚਿੰਗ ਦੇ ਨਾਲ-ਨਾਲ ਪਿਤਾ ਨੇ ਘਰ ਦੇ ਸਾਹਮਣੇ ਇਕ ਪਲਾਟ ਖ਼ਰੀਦਿਆ, ਜਿਸ ਵਿਚ ਈ-ਬੋਲਿੰਗ ਅਭਿਆਸ ਮਸ਼ੀਨ ਅਤੇ ਨੈੱਟ ਲਗਾਇਆ ਗਿਆ ਹੈ, ਤਾਂ ਜੋ ਉਹ ਘਰ ਵਿਚ ਅਭਿਆਸ ਕਰ ਸਕਣ। ਸਨਵੀਰ ਦੇ ਪਿਤਾ ਰੇਲਵੇ ਵਿੱਚ ਕੰਮ ਕਰਦੇ ਹਨ ਜਦੋਂ ਕਿ ਮਾਂ ਇਕ ਘਰੇਲੂ ਔਰਤ ਹੈ ਤੇ ਭੈਣ ਡਾਕਟਰ ਹੈ।

ਰਿਪੋਰਟ-ਗਗਨਦੀਪ ਆਹੂਜਾ

Related Post