Sanjay Dutt Birthday : ਸੰਜੇ ਦੱਤ ਦੇ 65ਵੇਂ ਜਨਮਦਿਨ ਤੇ ਜਾਣੋ ਉਨ੍ਹਾਂ ਫਿਲਮਾਂ ਬਾਰੇ ਜਿਨ੍ਹਾਂ ਨੇ ਉਨ੍ਹਾਂ ਦੀ ਐਕਟਿੰਗ ਕਰੀਅਰ ਨੂੰ ਦਿੱਤਾ ਸਹਾਰਾ

ਦਸ ਦਈਏ ਕਿ ਫਿਲਮੀ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਆਪਣੇ ਲਈ ਫਿਲਮ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਸੰਜੂ ਬਾਬਾ ਨੇ ਲੀਡ ਐਕਟਰ ਦੇ ਤੌਰ 'ਤੇ ਕਈ ਫਿਲਮਾਂ 'ਚ ਆਪਣੀ ਛਾਪ ਛੱਡੀ ਹੈ।

By  Aarti July 29th 2024 09:54 AM

Sanjay Dutt Birthday : ਬਾਲੀਵੁੱਡ ਦੇ 'ਬਾਬਾ' ਯਾਨੀ ਸੰਜੇ ਦੱਤ ਇੱਕ ਜਾਣੇ-ਮਾਣੇ ਅਦਾਕਾਰਾ 'ਚੋ ਇੱਕ ਹੈ। ਉਹ ਅੱਜ ਯਾਨੀ 29 ਜੁਲਾਈ ਨੂੰ ਆਪਣੇ 65ਵਾਂ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਸਾਲ 1959 'ਚ ਫਿਲਮੀ ਪਰਿਵਾਰ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਹੋਇਆ ਸੀ। ਦਸ ਦਈਏ ਕਿ ਫਿਲਮੀ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਆਪਣੇ ਲਈ ਫਿਲਮ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਸੰਜੂ ਬਾਬਾ ਨੇ ਲੀਡ ਐਕਟਰ ਦੇ ਤੌਰ 'ਤੇ ਕਈ ਫਿਲਮਾਂ 'ਚ ਆਪਣੀ ਛਾਪ ਛੱਡੀ ਹੈ।

ਰੌਕੀ (1981) : 

ਇਹ ਸੰਜੇ ਦੱਤ ਦੀ ਪਹਿਲੀ ਫਿਲਮ ਸੀ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਨੇ ਕੀਤਾ ਸੀ। ਦਸ ਦਈਏ ਕਿ ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। ਫਿਲਮ 'ਚ ਸੰਜੇ ਦੇ ਨਾਲ-ਨਾਲ ਟੀਨਾ ਮੁਨੀਮ (ਅੰਬਾਨੀ), ਅਮਜਦ ਖਾਨ ਅਤੇ ਰੰਜੀਤ ਵੀ ਸਨ। ਇਸ ਫਿਲਮ ਨੇ ਬਾਲੀਵੁੱਡ 'ਚ ਸੰਜੂ ਦੀ ਤਸਵੀਰ ਇੱਕ ਰੋਮਾਂਟਿਕ ਹੀਰੋ ਵਜੋਂ ਬਣਾਈ ਸੀ।

ਨਾਮ (1986) : 

ਦਸ ਦਈਏ ਕਿ ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਇਸ ਫਿਲਮ 'ਚ ਉਨ੍ਹਾਂ ਦੇ ਜੀਜਾ ਕੁਮਾਰ ਗੌਰਵ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਸੰਜੇ ਸਹਾਇਕ ਭੂਮਿਕਾ 'ਚ ਸਨ, ਪਰ ਸੰਜੂ ਨੇ ਆਪਣੀ ਅਦਾਕਾਰੀ ਲਈ ਵਧੇਰੇ ਪ੍ਰਸ਼ੰਸਾ ਪ੍ਰਾਪਤ ਕੀਤੀ। ਪੰਕਜ ਉਧਾਸ ਦੁਆਰਾ ਗਾਇਆ ਇਸ ਫਿਲਮ ਦੇ ਗੀਤ ਚਿੱਠੀ ਆਈ ਹੈ... ਨੂੰ ਆਈਕਾਨਿਕ ਮੰਨਿਆ ਜਾਂਦਾ ਹੈ।

ਰੋਡ (1991) : 

ਇਸ ਫਿਲਮ 'ਚ ਸੰਜੇ ਦੀ ਜੋੜੀ ਪੂਜਾ ਭੱਟ ਨਾਲ ਸੀ। ਜਿਸ ਨੂੰ ਪੂਜਾ ਦੇ ਪਿਤਾ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ। ਦਸ ਦਈਏ ਕਿ ਦੋਵਾਂ ਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਫਿਲਮ ਬਾਕਸ ਆਫਿਸ 'ਤੇ ਵੀ ਹਿੱਟ ਸਾਬਤ ਹੋਈ। 'ਮਹਾਰਾਣੀ' ਦੇ ਕਿਰਦਾਰ 'ਚ ਸਦਾਸ਼ਿਵ ਅਮਰਾਪੁਰਕਰ ਵੀ ਬਹੁਤ ਵਧੀਆ ਲੱਗ ਰਹੇ ਸਨ।

ਸਾਜਨ (1991) :

1991 'ਚ ਹੀ ਰਿਲੀਜ਼ ਹੋਈ ਸਾਜਨ 'ਚ ਸੰਜੇ ਦੱਤ ਦਾ ਪੂਰੀ ਤਰ੍ਹਾਂ ਬਦਲਿਆ ਲੁੱਕ ਦੇਖਣ ਨੂੰ ਮਿਲਿਆ। ਇਸ ਸੰਗੀਤਕ ਹਿੱਟ ਫਿਲਮ 'ਚ, ਉਨ੍ਹਾਂ ਨੇ ਸਲਮਾਨ ਖਾਨ ਅਤੇ ਮਾਧੁਰੀ ਦੀਕਸ਼ਿਤ ਨਾਲ ਮੁੱਖ ਭੂਮਿਕਾ ਨਿਭਾਈ। ਇਹ ਉਸਦੀਆਂ ਯਾਦਗਾਰੀ ਭੂਮਿਕਾਵਾਂ 'ਚੋਂ ਇੱਕ ਹੈ।

ਕੁਰੂਕਸ਼ੇਤਰ (2000) : 

ਸੰਜੇ ਦੱਤ ਨੇ ਕੁਰੂਕਸ਼ੇਤਰ 'ਚ ACP ਪ੍ਰਿਥਵੀਰਾਜ ਸਿੰਘ ਦੀ ਭੂਮਿਕਾ ਨਿਭਾਈ ਸੀ, ਜੋ ਨਵੀਂ ਸਦੀ ਦੇ ਆਗਮਨ ਨਾਲ ਰਿਲੀਜ਼ ਹੋਈ ਸੀ। ਦਸ ਦਈਏ ਕਿ ਇਸ ਫਿਲਮ 'ਚ ਸੰਜੇ ਨੇ ਭ੍ਰਿਸ਼ਟ ਰਾਜਨੀਤੀ ਨਾਲ ਲੜ ਰਹੇ ਇੱਕ ਇਮਾਨਦਾਰ ACP ਦੀ ਭੂਮਿਕਾ 'ਚ ਭਾਵਨਾਤਮਕ ਪ੍ਰਦਰਸ਼ਨ ਦਿੱਤਾ।

ਮੁੰਨਾ ਭਾਈ ਐਮਬੀਬੀਐਸ (2003) :

ਇਸ ਫਿਲਮ ਨੇ ਸੰਜੇ ਦੱਤ ਦੀ ਐਕਸ਼ਨ ਹੀਰੋ ਦੀ ਤਸਵੀਰ ਨੂੰ ਤੋੜ ਦਿੱਤਾ, ਫਿਰ ਉਨ੍ਹਾਂ ਦੀ ਕਾਮਿਕ ਟਾਈਮਿੰਗ ਲਈ ਵੀ ਪਛਾਣ ਬਣੀ। ਦਸ ਦਈਏ ਕਿ ਇਸ ਫਿਲਮ 'ਚ ਸੰਜੇ ਦੱਤ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸੁਨੀਲ ਦੱਤ ਵੀ ਸਨ। ਇਸ ਤੋਂ ਪਹਿਲਾਂ ਇਹ ਦੋਵੇਂ ਫਿਲਮ 'ਕਸ਼ਤਰੀ' 'ਚ ਵੀ ਪਿਓ-ਪੁੱਤ ਦੀ ਭੂਮਿਕਾ 'ਚ ਨਜ਼ਰ ਆਏ ਸਨ।

ਫਿਲਮ 'ਚ ਸਰਕਟ (ਅਰਸ਼ਦ ਵਾਰਸੀ) ਅਤੇ ਮੁੰਨਾ ਦੀ ਜੋੜੀ ਇੰਨੀ ਹਿੱਟ ਹੋਈ ਕਿ ਇਸ ਤੋਂ ਬਾਅਦ ਰਾਜਕੁਮਾਰ ਹਿਰਾਨੀ ਨੂੰ 'ਲਗੇ ਰਹੋ ਮੁੰਨਾ ਭਾਈ' ਵੀ ਲਿਆਉਣੀ ਪਈ। ਪ੍ਰਸ਼ੰਸਕ ਕਈ ਸਾਲਾਂ ਤੋਂ ਫਰੈਂਚਾਇਜ਼ੀ ਦੇ ਤੀਜੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: Bathroom Video ਲੀਕ ਹੋਣ ’ਤੇ ਪਰੇਸ਼ਾਨ ਹੋ ਗਈ ਸੀ ਅਦਾਕਾਰਾ Urvashi Rautela, ਕਿਹਾ- ਮੇਰੀ ਨਿੱਜੀ...

Related Post