Indian Army : ਪਾਕਿ ISI ਨੂੰ ਲੀਕ ਕੀਤੀ ਜਾ ਰਹੀ ਸੀ ਭਾਰਤੀ ਫੌਜ ਦੀ ਖੁਫ਼ੀਆ ਜਾਣਕਾਰੀ, ਪੁਲਿਸ ਨੇ ਅਜਨਾਲਾ ਤੋਂ ਫੜਿਆ ਜਾਸੂਸ

Indian Army Information Leak : ਪੁਲਿਸ ਨੇ ਮੁਲਜ਼ਮ ਹਰਪਾਲ ਸਿੰਘ ਕੋਲੋਂ ਇੱਕ ਸੀ.ਡੀ. ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ, ਜਿਸ ਬਾਰੇ ਫੌਜ ਨਾਲ ਸਬੰਧਤ ਖੁਫੀਆ ਡਾਟਾ ਨਾਲ ਭਰੇ ਹੋਣ ਬਾਰੇ ਕਿਹਾ ਜਾ ਰਿਹਾ ਹੈ।

By  KRISHAN KUMAR SHARMA February 8th 2026 03:15 PM -- Updated: February 8th 2026 03:37 PM

Indian Army Information Leak : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਜਨਾਲਾ (Ajnala) 'ਚ ਵੱਡੀ ਕਾਰਵਾਈ ਕਰਦਿਆਂ ਭਾਰਤੀ ਫੌਜ (Indian Army) ਦੀ ਜਾਣਕਾਰੀ ਲੀਕ ਕਰਨ ਦੇ ਇਲਜ਼ਾਮ 'ਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਹਰਪਾਲ ਸਿੰਘ ਕੋਲੋਂ ਇੱਕ ਸੀ.ਡੀ. ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ, ਜਿਸ ਬਾਰੇ ਫੌਜ ਨਾਲ ਸਬੰਧਤ ਖੁਫੀਆ ਡਾਟਾ ਨਾਲ ਭਰੇ ਹੋਣ ਬਾਰੇ ਕਿਹਾ ਜਾ ਰਿਹਾ ਹੈ।

ਬਰਾਮਦ ਮੋਬਾਈਲ 'ਚ ਮਿਲੇ ਪਾਕਿਸਤਾਨੀ ਨੰਬਰ

ਅੰਮ੍ਰਿਤਸਰ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਪਾਲ ਸਿੰਘ ਪਿਛਲੇ 1 ਸਾਲ ਤੋਂ ਭਾਰਤੀ ਫੌਜ ਦੀਆਂ ਖੁਫ਼ੀਆ ਜਾਣਕਾਰੀਆਂ ਪਾਕਿਸਤਾਨ ਹੈਂਡਲਰਾਂ (ISI) ਨੂੰ ਭੇਜ ਰਿਹਾ ਸੀ। ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ 'ਤੇ ਪੁਲਿਸ ਨੇ ਨਾਕਾਬੰਦੀ ਕਰਕੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਸੀ.ਡੀ. ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਮਿਲੇ ਹਨ।

ਪੇਸ਼ੇ ਤੋਂ ਕਿਸਾਨ ਹੈ ਮੁਲਜ਼ਮ

ਹਰਪਾਲ ਸਿੰਘ (35), ਅਜਨਾਲਾ ਦੇ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈ, ਜੋ ਪੇਸ਼ੇ ਤੋਂ ਇੱਕ ਕਿਸਾਨ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਹੋਰ ਵੀ ਵੱਡੀਆਂ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।

Related Post