ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੋਂ AIIMS ਬਠਿੰਡਾ ਨੂੰ 500 ਬੈੱਡਾਂ ਵਾਲਾ ਬਣਾਉਣ ਦੀ ਕੀਤੀ ਮੰਗ

By  KRISHAN KUMAR SHARMA February 25th 2024 07:16 PM

PM Modi inaugurated 5 AIIMS hospitals: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਦੇਸ਼ 'ਚ 5 ਏਮਜ਼ ਹਸਪਤਾਲਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚ ਬਠਿੰਡਾ, ਰਾਜਕੋਟ (ਗੁਜਰਾਤ), ਕਲਿਆਣੀ (ਪੱਛਮੀ ਬੰਗਾਲ), ਰਾਏਬਰੇਲੀ (ਉਤਰ ਪ੍ਰਦੇਸ਼) ਅਤੇ ਮੰਗਲਾਗਿਰੀ (ਆਂਧਰਾ ਪ੍ਰਦੇਸ਼) ਦੇ ਏਮਜ਼ ਹਸਪਤਾਲ ਸ਼ਾਮਲ ਹਨ। ਏਮਜ਼ ਹਸਪਤਾਲ ਦੇ ਵਰਚੂਅਲ ਉਦਘਾਟਨ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (SAD) ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ (Harsimrat Kaur Badal) ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ (AIIMS) ਹਸਪਤਾਲ ਮਰਹੂਮ ਸਵ. ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਉਹਨਾਂ ਦੇ ਯਤਨਾਂ ਸਦਕਾ ਬਠਿੰਡਾ (Bathinda) ਵਿਖੇ ਏਮਜ ਲਿਆਂਦਾ ਗਿਆ, ਸਾਲ 2014 ਵਿੱਚ ਲਿਆਂਦੇ ਏਮਜ਼ ਦਾ ਪੰਜਾਬ ਨੂੰ ਹੀ ਨਹੀਂ, ਆਸ-ਪਾਸ ਦੇ ਸੂਬਿਆਂ ਨੂੰ ਵੀ ਫਾਇਦਾ ਹੋ ਰਿਹਾ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਏਮਸ ਹਸਪਤਾਲ ਦੇ ਵਿੱਚ ਆਈਸੀਯੂ ਦੇ ਬੈਡ ਕੱਟ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਨੂੰ ਲੈ ਕੇ ਮੈਂ ਅਪੀਲ ਕੀਤੀ ਹੈ ਕਿ ਇਸ ਨੂੰ 500 ਬੈਡ ਵਾਲਾ ਆਈਸੀਯੂ ਏਮਜ਼ ਹਸਪਤਾਲ ਬਣਾਇਆ ਜਾਵੇ ਤਾਂ ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਕੇਂਦਰ ਸਰਕਾਰ ਨੂੰ ਇਸ ਗੱਲ ਨੂੰ ਪ੍ਰਮੁਖਤਾ ਨਾਲ ਰੱਖਣ ਦੀ ਗੱਲ ਆਖੀ ਹੈ।

'ਕੇਂਦਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਮਸਲੇ ਦਾ ਹੱਲ ਕਰੇ'

ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੀ ਗੱਲ ਨੂੰ ਵੀ ਜਿੱਥੇ ਪਹਿਲਾਂ ਸਟੇਜ ਦੇ ਉੱਪਰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੰਜਾਬ ਦੇ ਕਿਸਾਨਾਂ ਦੀ ਹਰਿਆਣਾ ਬਾਰਡਰ 'ਤੇ ਸ਼ਹਾਦਤ ਹੋ ਰਹੀ ਹੈ ਉਹ ਅਤਿ-ਨਿੰਦਣਯੋਗ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਇਸਤੋਂ ਇਲਾਵਾ ਪੰਜਾਬ ਦੇ ਪਿਛਲੇ ਅੰਦੋਲਨ ਸਮੇਂ 700 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਹੋਈ ਸੀ ਤੇ ਹੁਣ 10 ਦਿਨਾਂ ਦੇ ਵਿੱਚ ਚਾਰ ਤੋਂ ਪੰਜ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਵਿਚਾਲੇ ਹੁਣ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੇ ਮਸਲੇ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਇਆ ਹੱਲ ਕਰਨਾ ਚਾਹੀਦਾ ਹੈ।

'ਕਾਂਗਰਸ ਤੇ ਆਪ ਦਾ ਗਠਜੋੜ ਤਾਂ ਪਹਿਲਾਂ ਹੀ ਸੀ'

ਆਪ ਅਤੇ ਕਾਂਗਰਸ ਦੇ ਪੰਜ ਸੂਬਿਆਂ ਦੇ ਵਿੱਚ 46 ਸੰਸਦ ਸੀਟਾਂ 'ਤੇ ਹੋਏ ਗਠਜੋੜ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਦਾ ਗਠਜੋੜ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਇਹ ਤਾਂ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਯੋਜਨਾ ਸੀ।

Related Post