ਹਰਿਆਣਾ ਖੇਡ ਮੰਤਰੀ ਨੇ ਮਹਿਲਾ ਅਥਲੀਟ ਦੇ ਇਲਜ਼ਾਮਾਂ ਨੂੰ ਕਰਾਰ ਦਿੱਤਾ ਸਿਆਸੀ ਸਾਜ਼ਿਸ਼

ਹਰਿਆਣਾ ਦੀ ਇੱਕ ਅਥਲੀਟ ਮਹਿਲਾ ਖਿਡਾਰਨ ਨੇ ਰਾਜ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਾਏ ਹਨ। ਉਸਨੇ ਮੰਤਰੀ ਉੱਤੇ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਵਿਰੋਧ ਕਰਨ 'ਤੇ ਮੰਤਰੀ ਨੇ ਉਸ ਨੂੰ ਬਦਲੀ ਦੀ ਧਮਕੀ ਵੀ ਦਿੱਤੀ ਅਤੇ ਹੁਣ ਉਸ ਦੀ ਬਦਲੀ ਝੱਜਰ ਕਰ ਦਿੱਤੀ ਗਈ ਹੈ, ਜਿੱਥੇ 100 ਮੀਟਰ ਦਾ ਖੇਡ ਮੈਦਾਨ ਵੀ ਨਹੀਂ ਹੈ।

By  Jasmeet Singh December 29th 2022 07:42 PM

ਚੰਡੀਗੜ੍ਹ, 29 ਦਸੰਬਰ: ਹਰਿਆਣਾ ਦੀ ਇੱਕ ਅਥਲੀਟ ਮਹਿਲਾ ਖਿਡਾਰਨ ਨੇ ਰਾਜ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਾਏ ਹਨ। ਉਸਨੇ ਮੰਤਰੀ ਉੱਤੇ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਵਿਰੋਧ ਕਰਨ 'ਤੇ ਮੰਤਰੀ ਨੇ ਉਸ ਨੂੰ ਬਦਲੀ ਦੀ ਧਮਕੀ ਵੀ ਦਿੱਤੀ ਅਤੇ ਹੁਣ ਉਸ ਦੀ ਬਦਲੀ ਝੱਜਰ ਕਰ ਦਿੱਤੀ ਗਈ ਹੈ, ਜਿੱਥੇ 100 ਮੀਟਰ ਦਾ ਖੇਡ ਮੈਦਾਨ ਵੀ ਨਹੀਂ ਹੈ। 

ਮਹਿਲਾ ਅਥਲੀਟ ਦਾ ਕਹਿਣਾ ਕਿ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਮਹਿਲਾ ਕੋਚ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਦੂਜੇ ਪਾਸੇ ਇਨੈਲੋ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਖੇਡ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ 

ਦੋਸ਼ਾਂ 'ਤੇ ਕਾਰਵਾਈ ਕਰਨ ਦੇ ਸਵਾਲ 'ਤੇ ਸੰਦੀਪ ਸਿੰਘ ਨੇ ਕਿਹਾ ਕਿ ਜੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਕਿਵੇਂ ਸੁਣਾਂਗੇ। ਇਸ ਸਬੰਧੀ ਇਨ੍ਹਾਂ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਜੇਕਰ ਅਜਿਹੇ ਦੋਸ਼ ਲਾਏ ਜਾ ਰਹੇ ਹਨ ਤਾਂ ਇਹ ਬਿਲਕੁਲ ਗਲਤ ਹੈ।' ਇਸ ਦੇ ਨਾਲ ਹੀ ਸੰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਪਿੱਛੇ ਨਿਸ਼ਚਤ ਤੌਰ 'ਤੇ ਕੋਈ ਸਿਆਸੀ ਸਾਜ਼ਿਸ਼ ਹੈ ਜਦੋਂ ਮਹਿਲਾ ਅਥਲੀਟ ਨੇ ਇਨੈਲੋ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਜ਼ਰੂਰ ਕਰਵਾਉਣਗੇ ਕਿਉਂਕਿ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related Post