Andhra Pradesh ਦੇ ਟੋਲ ਪਲਾਜ਼ਾ ਤੇ ਲਾਰੀ ਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ; 6 ਲੋਕਾਂ ਦੀ ਮੌਤ, 20 ਜ਼ਖਮੀ
Andhra Pradesh Road Accident: ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲੇ ਦੇ ਮੁਸੁਨੁਰੂ ਟੋਲ ਪਲਾਜ਼ਾ 'ਤੇ ਇਕ ਲਾਰੀ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 2 ਵਜੇ ਉਸ ਸਮੇਂ ਵਾਪਰਿਆ ਜਦੋਂ ਦੋ ਬਲਦਾਂ ਨੂੰ ਲੈ ਕੇ ਸ੍ਰੀਕਾਲਹਸਤੀ ਜਾ ਰਹੇ ਇਕ ਟਰੱਕ ਨੂੰ ਪਿੱਛੇ ਤੋਂ ਲੋਹੇ ਦੇ ਦੂਜੇ ਟਰੱਕ ਨੇ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਲੋਹੇ ਨਾਲ ਭਰੇ ਟਰੱਕ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਦੂਜੇ ਪਾਸੇ ਤੋਂ ਆ ਰਹੀ ਇੱਕ ਨਿੱਜੀ ਬੱਸ ਨਾਲ ਟਕਰਾ ਗਿਆ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਵਾਲੀ ਦੇ ਡੀਐੱਸਪੀ ਵੈਂਕਟਰਾਮਨ ਨੇ ਦੱਸਿਆ ਕਿ ਨੇਲੋਰ ਜ਼ਿਲ੍ਹੇ ਦੇ ਮੁਸੁਨੁਰੂ ਟੋਲ ਪਲਾਜ਼ਾ 'ਤੇ ਇੱਕ ਲਾਰੀ ਅਤੇ ਬੱਸ ਦੀ ਟੱਕਰ ਹੋ ਗਈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਹਾਈਵੇਅ ਲੁਟੇਰਾ ਗਿਰੋਹ ਦੇ 5 ਜਾਣੇ ਚੜ੍ਹੇ ਪੁਲਿਸ ਦੇ ਹੱਥੀ