Shri Vaishno Devi Yatra : ਯਾਤਰਾ ’ਚ ਰੁਕਾਵਟ ਬਣੀ ਲੈਂਡਸਲਾਈਡ, ਮਾਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਲੈ ਕੇ ਵੱਡੀ ਖ਼ਬਰ
ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ 'ਤੇ ਮੁਅੱਤਲ ਕੀਤੀ ਹੋਈ ਹੈ। ਪ੍ਰਸ਼ਾਸਨ ਨੇ ਇਹ ਕਦਮ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ।
Shri Vaishno Devi Yatra : ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਲਗਾਤਾਰ 13ਵੇਂ ਦਿਨ ਵੀ ਮੁਅੱਤਲ ਰਹੀ। ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਤ੍ਰਿਕੁਟਾ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕਣ ਅਤੇ ਰੁਕਾਵਟਾਂ ਆਈਆਂ ਹਨ, ਜਿਸ ਕਾਰਨ ਯਾਤਰਾ ਮਾਰਗ ਅਸੁਰੱਖਿਅਤ ਹੋ ਗਿਆ ਹੈ।
ਪ੍ਰਸ਼ਾਸਨ ਦੇ ਅਨੁਸਾਰ, ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਹਾਲ ਯਾਤਰਾ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਮੌਸਮ ਦੀ ਸਥਿਤੀ ਅਤੇ ਰਸਤੇ ਦੀ ਬਹਾਲੀ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ।
ਭਾਰੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ ਅਤੇ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ।
ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਧਿਕਾਰਤ ਜਾਣਕਾਰੀ ਤੋਂ ਬਿਨਾਂ ਯਾਤਰਾ ਦੀ ਯੋਜਨਾ ਨਾ ਬਣਾਉਣ ਅਤੇ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ ਜਾਂ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹਿਣ।
ਕਾਬਿਲੇਗੌਰ ਹੈ ਕਿ 26 ਅਗਸਤ ਨੂੰ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ ਜਦੋਂ ਭਾਰੀ ਬਾਰਸ਼ ਕਾਰਨ ਅਰਧਕੁਮਾਰੀ ਵਿਖੇ ਇੰਦਰਪ੍ਰਸਥ ਭੋਜਨਾਲਾ ਦੇ ਨੇੜੇ ਇੱਕ ਵੱਡਾ ਜ਼ਮੀਨ ਖਿਸਕ ਗਿਆ, ਜੋ ਕਿ ਕਟੜਾ ਤੋਂ ਮੰਦਿਰ ਤੱਕ 12 ਕਿਲੋਮੀਟਰ ਦੀ ਯਾਤਰਾ ਦੇ ਅੱਧ ਵਿਚਕਾਰ ਸੀ।
ਇਹ ਵੀ ਪੜ੍ਹੋ : Lunar eclipse 2025 : ਅੱਜ ਕਿੰਨੇ ਵਜੇ ਲੱਗੇਗਾ ਚੰਦ ਗ੍ਰਹਿਣ ? ਜਾਣੋ ਸੂਤਕ ਕਾਲ ਤੇ ਖਤਮ ਹੋਣ ਦਾ ਸਮਾਂ