ਸ੍ਰੀ ਹੇਮਕੁੰਟ ਸਾਹਿਬ 'ਚ ਭਾਰੀ ਬਰਫ਼ਵਾਰੀ, ਗੁਰਦੁਆਰਾ ਸਾਹਿਬ 15 ਫੁੱਟ ਤੱਕ ਚਿੱਟੀ ਚਾਦਰ ਨਾਲ ਢਕਿਆ, ਵੇਖੋ ਤਸਵੀਰਾਂ

ਤਾਜ਼ਾ ਬਰਫ਼ਵਾਰੀ ਕਾਰਨ ਗੁਰਦੁਆਰਾ ਸਾਹਿਬ ਲਗਭਗ 12 ਤੋਂ 15 ਫੁੱਟ ਤੱਕ ਚਿੱਟੀ ਚਾਦਰ ਨਾਲ ਢਕਿਆ ਹੋਇਆ ਹੈ। ਇਥੇ ਸਥਿਤ ਝੀਲ ਵੀ ਬਰਫ਼ ਦੀ ਚਾਦਰ ਨਾਲ ਪੂਰੀ ਤਰ੍ਹਾਂ ਢਕੀ ਗਈ ਹੈ।

By  KRISHAN KUMAR SHARMA April 15th 2024 07:14 PM -- Updated: April 15th 2024 07:17 PM

Heavy snowfall in Gurdwara Sri Hemkunt Sahib: ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੀਰਥ ਯਾਤਰਾ ਤੋਂ ਪਹਿਲਾਂ ਭਾਰੀ ਬਰਫ਼ਵਾਰੀ ਨਾਲ ਢਕਿਆ ਗਿਆ ਹੈ। ਬਰਫਬਾਰੀ ਤੋਂ ਬਾਅਦ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਫੌਜ ਦੇ ਜਵਾਨਾਂ ਨੇ ਬਰਫਬਾਰੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਰਗ ਦਾ ਨਿਰੀਖਣ ਵੀ ਕੀਤਾ ਹੈ।

ਤਾਜ਼ਾ ਬਰਫ਼ਵਾਰੀ ਕਾਰਨ ਗੁਰਦੁਆਰਾ ਸਾਹਿਬ ਲਗਭਗ 12 ਤੋਂ 15 ਫੁੱਟ ਤੱਕ ਬਰਫ਼ ਨਾਲ ਢਕਿਆ ਹੋਇਆ ਹੈ। ਇਥੇ ਸਥਿਤ ਝੀਲ ਵੀ ਬਰਫ਼ ਦੀ ਚਾਦਰ ਨਾਲ ਪੂਰੀ ਤਰ੍ਹਾਂ ਢਕੀ ਗਈ ਹੈ। ਹੇਮਕੁੰਟ ਸਾਹਿਬ ਤੋਂ 2 ਕਿਲੋਮੀਟਰ ਪਹਿਲਾਂ ਸਥਿਤ ਅਟਲਕੁਟੀ ਗਲੇਸ਼ੀਅਰ ਤੋਂ ਕੱਟ ਕੇ ਉਸ ਵਿਚਾਲੇ ਰਸਤਾ ਬਣਾਇਆ ਜਾ ਰਿਹਾ ਹੈ। ਬਰਫ਼ ਹਟਾਉਣ ਦਾ ਕੰਮ ਆਮ ਤੌਰ 'ਤੇ ਭਾਰਤੀ ਫੌਜ ਵੱਲੋਂ ਵੀ ਕੀਤਾ ਜਾਂਦਾ ਹੈ।


ਫੌਜ ਵੱਲੋਂ ਪਹਿਲਾਂ 15 ਅਪ੍ਰੈਲ ਤੋਂ ਘਗਰੀਆ ਲਈ ਰਵਾਨਾ ਹੋਣਾ ਸੀ, ਜਿਥੇ ਉਹ ਆਪਣਾ ਬੇਸ ਗੁਰਦੁਆਰਾ ਸਾਹਿਬ ਕੰਪਲੈਕਸ 'ਚ ਬਣਾ ਕੇ ਰੋਜ਼ਾਨਾ ਉਪਰ ਜਾ ਕੇ ਬਰਫ਼ ਕੱਟਣ ਦਾ ਕੰਮ ਕਰਦੇ, ਪਰ 19 ਅਪ੍ਰੈਲ ਨੂੰ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜਿਸ ਕਾਰਨ ਗੁਰਦੁਆਰਾ ਟਰੱਸਟ ਦੀ ਅਪੀਲ 'ਤੇ ਇਹ ਕੰਮ ਹੁਣ 20 ਅਪ੍ਰੈਲ ਤੋਂ ਸ਼ੁਰੂ ਹੋਵੇਗਾ।

ਦੱਸ ਦਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰੇ ਦੇ ਦਰਵਾਜ਼ੇ 25 ਮਈ ਨੂੰ ਖੋਲ੍ਹੇ ਜਾਣਗੇ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ। ਸੂਬਾ ਸਰਕਾਰ ਨੇ ਵੀ ਇਸ ਲਈ ਸਹਿਮਤੀ ਦੇ ਦਿੱਤੀ ਹੈ।

Related Post