Zira Liquor Factory: ਜ਼ੀਰਾ ਸ਼ਰਾਬ ਫੈਕਟਰੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ, HC ਨੇ ਈਥਾਨੌਲ ਨੂੰ ਫੈਕਟਰੀ ਤੋਂ ਬਾਹਰ ਕੱਢਣ ਦੀ ਦਿੱਤੀ ਇਜਾਜ਼ਤ

ਜ਼ੀਰਾ ਸ਼ਰਾਬ ਫੈਕਟਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੁਝ ਰਾਹਤ ਮਿਲੀ ਹੈ। ਦੱਸ ਦਈਏ ਕਿ ਫੈਕਟਰੀ ’ਚ ਰੱਖਿਆ ਈਥਾਨੌਲ ਨੂੰ ਫੈਕਟਰੀ ਤੋਂ ਬਾਹਰ ਕੱਢਣ ਦੀ ਇਜ਼ਾਜਤ ਮਿਲ ਗਈ ਹੈ।

By  Aarti March 14th 2023 01:36 PM

ਚੰਡੀਗੜ੍ਹ: ਜ਼ੀਰਾ ਸ਼ਰਾਬ ਫੈਕਟਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੁਝ ਰਾਹਤ ਮਿਲੀ ਹੈ। ਦੱਸ ਦਈਏ ਕਿ ਫੈਕਟਰੀ ’ਚ ਰੱਖਿਆ ਈਥਾਨੌਲ ਨੂੰ ਫੈਕਟਰੀ ਤੋਂ ਬਾਹਰ ਕੱਢਣ ਦੀ ਇਜ਼ਾਜਤ ਮਿਲ ਗਈ ਹੈ। ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸਰਕਾਰ ਈਥਾਨੌਲ ਕੱਢਦੇ ਸਮੇਂ ਪੂਰੀ ਸੁਰੱਖਿਆ ਦੇਵੇਂ। ਹਾਈਕਰੋਟ ਨੇ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਫੈਕਟਰੀ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਹੈ। 


ਦੱਸ ਦਈਏ ਕਿ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕਾਂ ਵੱਲੋਂ ਦਾਇਰ ਪਟੀਸ਼ਨ ’ਤੇ ਕਿਹਾ ਗਿਆ ਸੀ ਕਿ ਫੈਕਟਰੀ ’ਚ ਭਾਰੀ ਮਾਤਰਾ ’ਚ ਈਥਾਨੌਲ ਰੱਖਿਆ ਹੋਇਆ ਹੈ ਜੋ ਕਿ ਬੇਹੱਦ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਉਹ ਇਸ ਮਾਮਲੇ ’ਚ ਪੰਜਾਬ ਸਰਕਾਰ ਇਸ ਈਥਾਨੌਲ ਨੂੰ ਬਾਹਰ ਕੱਢਣ ਦੀ ਅਪੀਲ ਕਰ ਚੁੱਕੇ ਹਨ, ਪਰ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨ ਕਰ ਰਹੀ ਹੈ। 

ਕਾਬਿਲੇਗੌਰ ਹੈ ਕਿ ਪਿਛਲੀ ਸੁਣਵਾਈ ’ਤੇ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਫੈਕਟਰੀ ਦੇ ਐਕਸਾਈਜ ਲਾਈਸੰਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤਾਂ ਕਿਵੇਂ ਸਾਮਾਨ ਨੂੰ ਬਾਹਰ ਕੱਢਣ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ। ਪਰ ਅੱਜ ਹਾਈਕੋਰਟ ਨੇ ਫੈਕਟਰੀ ਚ ਰੱਖਿਆ ਹੋਇਆ ਈਥਾਨੌਲ ਬਾਹਰ ਕੱਢਣ ਦੀ ਫੈਕਟਰੀ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: Khalistan Flag: ਲਹਿਰਾ ਮੁਹੱਬਤ ਦੀ ਰੇਲਵੇ ਲਾਈਨ ਤੇ ਲੱਗੇ ਖਾਲਿਸਤਾਨ ਦੇ ਝੰਡੇ

Related Post