ਪਾਕਿਸਤਾਨੀ ਪੰਜਾਬ ਨਾਲ ਜੁੜਿਆ ਹੈ ਹੋਲਿਕਾ ਦਹਨ ਦਾ ਇਤਿਹਾਸ, ਇਥੋਂ ਹੋਈ ਸੀ ਹੋਲੀ ਦੀ ਸ਼ੁਰੂਆਤ

By  Jasmeet Singh March 20th 2024 01:35 PM

Holi Festival History: ਇਸ ਸਾਲ ਹੋਲਿਕਾ ਦਹਨ 24 ਮਾਰਚ ਨੂੰ ਹੈ ਅਤੇ ਹੋਲੀ 25 ਮਾਰਚ ਨੂੰ ਖੇਡੀ ਜਾਵੇਗੀ। ਹੋਲੀ ਸਰੇ ਦੇਸ਼ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਹੋਲੀ ਦੇ ਇਸ ਤਿਉਹਾਰ ਦਾ ਪਾਕਿਸਤਾਨ ਦੇ ਪ੍ਰਹਿਲਾਦਪੁਰੀ ਮੰਦਰ ਨਾਲ ਬਹੁਤ ਖਾਸ ਸਬੰਧ ਹੈ। ਹੋਲੀ ਮਨਾਉਣ ਦੀ ਕਹਾਣੀ ਇਸ ਮੰਦਰ ਨਾਲ ਜੁੜੀ ਹੋਈ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਪ੍ਰਹਿਲਾਦਪੁਰੀ ਮੰਦਿਰ, ਪਾਕਿਸਤਾਨ

ਪ੍ਰਹਿਲਾਦਪੁਰੀ ਮੰਦਰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਸਥਿਤ ਹੈ ਜੋ ਨਰਸਿਮ੍ਹਾ ਅਵਤਾਰ ਦੇ ਸਨਮਾਨ ਵਿੱਚ ਬਣਾਇਆ ਗਿਆ ਸੀ। ਇਹ ਮੰਦਰ ਪੰਜਾਬ, ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਚ ਸਥਿਤ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਮੰਦਰ ਦਾ ਨਿਰਮਾਣ ਹਜ਼ਾਰਾਂ ਸਾਲ ਪਹਿਲਾਂ ਭਗਤ ਪ੍ਰਹਿਲਾਦ ਨੇ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਹੋਲਿਕਾ ਇਸੇ ਸਥਾਨ 'ਤੇ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ।

ਮੰਦਰ ਨਾਲ ਸਬੰਧਤ ਵਿਸ਼ਵਾਸ

ਇਸ ਮੰਦਿਰ ਨਾਲ ਜੁੜੀ ਮਾਨਤਾ ਇਹ ਹੈ ਕਿ ਇੱਥੇ ਹੀ ਭਗਤ ਪ੍ਰਹਿਲਾਦ ਨੂੰ ਹਰਨਾਕਸ਼ ਨੇ ਇੱਕ ਥੰਮ੍ਹ ਨਾਲ ਬੰਨ੍ਹਿਆ ਸੀ। ਭਗਵਾਨ ਨਰਸਿਮ੍ਹਾ ਨੇ ਥੰਮ੍ਹ ਤੋਂ ਪ੍ਰਗਟ ਹੋ ਕੇ ਹਰਨਾਕਸ਼ ਨੂੰ ਮਾਰ ਦਿੱਤਾ। 1947 ਦੀ ਵੰਡ ਦੌਰਾਨ ਇਹ ਮੰਦਰ ਪਾਕਿਸਤਾਨ ਦੇ ਹਿੱਸੇ ਚਲਾ ਗਿਆ। ਹੋਲੀ ਤੋਂ ਪਹਿਲਾਂ ਇੱਥੇ 9 ਦਿਨ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਰ 1992 ਵਿੱਚ ਬਾਬਰੀ ਦੇ ਢਾਹੇ ਜਾਣ ਤੋਂ ਬਾਅਦ ਇਹ ਮੰਦਰ ਢਾਹ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇੱਥੇ ਸ਼ਰਧਾਲੂਆਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ ਹੈ।

prahalad mandir pakistan.jpg
ਪ੍ਰਹਿਲਾਦਪੁਰੀ ਮੰਦਰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ

ਹੋਲਿਕਾ ਅਤੇ ਭਗਤ ਪ੍ਰਹਿਲਾਦ ਦੀ ਕਹਾਣੀ

ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਦੈਂਤਾਂ ਦਾ ਰਾਜਾ ਸੀ। ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀ। ਪਰ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਭਗਵਾਨ ਦੀ ਪੂਜਾ ਕਰਨ ਤੋਂ ਰੋਕਿਆ ਸੀ। ਉਸ ਨੇ ਪ੍ਰਹਿਲਾਦ ਨੂੰ ਭਗਤੀ ਨਾ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਸ ਨੇ ਪ੍ਰਹਿਲਾਦ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ।

ਜਦੋਂ ਹਰਨਾਕਸ਼ ਪ੍ਰਹਿਲਾਦ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਮਾਰ ਸਕਿਆ ਤਾਂ ਉਸ ਨੇ ਆਪਣੀ ਭੈਣ ਹੋਲਿਕਾ ਦੀ ਮਦਦ ਲਈ। ਹੋਲਿਕਾ ਨੂੰ ਅੱਗ ਵਿੱਚ ਨਾ ਜਲਣ ਦਾ ਵਰਦਾਨ ਸੀ। ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਭਗਵਾਨ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਭਗਵਾਨ ਨੇ ਪ੍ਰਹਿਲਾਦ ਨੂੰ ਬਚਾਇਆ ਤਾਂ ਪ੍ਰਹਿਲਾਦ ਨੂੰ ਇੱਕ ਥੰਮ੍ਹ ਨਾਲ ਬੰਨ੍ਹ ਦਿੱਤਾ ਗਿਆ। ਜਿਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਨਰਸਿਮ੍ਹਾ ਦਾ ਅਵਤਾਰ ਧਾਰ ਹਰਨਾਕਸ਼ ਨੂੰ ਮਾਰ ਮੁਕਾਇਆ।

ਇਹ ਖ਼ਬਰਾਂ ਵੀ ਪੜ੍ਹੋ: 

- ਜਾਣੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਦੋਂ ਮਨਾਇਆ ਜਾਵੇਗਾ ਹੋਲਾ ਮਹੱਲਾ
- ਕੇਂਦਰ ਨੇ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ IVF ਇਲਾਜ 'ਤੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ, ਜਾਣੋ ਕੀ ਹੈ IVF
- ਬਲਕੌਰ ਸਿੰਘ ਨੇ ਮਾਨ ਸਰਕਾਰ ਨੂੰ ਦਿੱਤੀ ਖੁੱਲ੍ਹੀ ਚਣੌਤੀ; ਕਿਹਾ- 2 ਦਿਨ 'ਚ ਸਾਰੇ ਕਾਗਜ਼ ਕਰਾਂਗਾ ਪੇਸ਼
-  Zomato ਨੇ Non Veg ਨਾ ਖਾਣ ਵਾਲਿਆਂ ਲਈ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਵਿਰੋਧ ਹੋਣ 'ਤੇ ਕੰਪਨੀ ਨੇ ਦਿੱਤਾ ਸਪੱਸ਼ਟੀਕਰਨ

Related Post