Hockey Men's World Cup 2023: ਹਾਕੀ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ, ਗਰੁੱਪ ਡੀ ਵਿੱਚ ਭਾਰਤ ਦੇ ਨਾਲ ਇੰਗਲੈਂਡ, ਸਪੇਨ ਅਤੇ ਵੇਲਜ਼

ਹਾਕੀ ਵਿਸ਼ਵ ਕੱਪ ਅਗਲੇ ਸਾਲ 13 ਜਨਵਰੀ ਤੋਂ ਭਾਰਤ ਵਿੱਚ ਖੇਡਿਆ ਜਾਣਾ ਹੈ। ਭਾਰਤ ਹਾਕੀ ਵਿਸ਼ਵ ਕੱਪ 2023 ਲਈ ਪੂਰੀ ਤਰ੍ਹਾਂ ਤਿਆਰ ਹੈ। ਟੂਰਨਾਮੈਂਟ ਵਿੱਚ ਦੁਨੀਆ ਭਰ ਦੀਆਂ 16 ਹਾਕੀ ਟੀਮਾਂ ਐਕਸ਼ਨ ਵਿੱਚ ਦਿਖਾਈ ਦੇਣਗੀਆਂ। ਪ੍ਰਸ਼ੰਸਕ ਭੁਵਨੇਸ਼ਵਰ ਅਤੇ ਰੁੜਕੇਲਾ 'ਚ ਹੋਣ ਵਾਲੇ ਮੈਚਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

By  Jasmeet Singh December 26th 2022 02:49 PM -- Updated: December 26th 2022 02:56 PM

Hockey Men's World Cup 2023: ਹਾਕੀ ਵਿਸ਼ਵ ਕੱਪ ਅਗਲੇ ਸਾਲ 13 ਜਨਵਰੀ ਤੋਂ ਭਾਰਤ ਵਿੱਚ ਖੇਡਿਆ ਜਾਣਾ ਹੈ। ਭਾਰਤ ਹਾਕੀ ਵਿਸ਼ਵ ਕੱਪ 2023 ਲਈ ਪੂਰੀ ਤਰ੍ਹਾਂ ਤਿਆਰ ਹੈ। ਟੂਰਨਾਮੈਂਟ ਵਿੱਚ ਦੁਨੀਆ ਭਰ ਦੀਆਂ 16 ਹਾਕੀ ਟੀਮਾਂ ਐਕਸ਼ਨ ਵਿੱਚ ਦਿਖਾਈ ਦੇਣਗੀਆਂ। ਪ੍ਰਸ਼ੰਸਕ ਭੁਵਨੇਸ਼ਵਰ ਅਤੇ ਰੁੜਕੇਲਾ 'ਚ ਹੋਣ ਵਾਲੇ ਮੈਚਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਵੇਂ-ਜਿਵੇਂ FIH ਓਡੀਸ਼ਾ ਹਾਕੀ ਵਿਸ਼ਵ ਕੱਪ 2023 ਦਾ ਸਮਾਂ ਨੇੜੇ ਆ ਰਿਹਾ ਹੈ ਦੁਨੀਆ ਭਰ ਦੇ ਹਾਕੀ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਸਿਖਰ 'ਤੇ ਪਹੁੰਚ ਗਿਆ ਹੈ। ਇਸ ਲਈ ਇਨ੍ਹਾਂ ਮੈਚਾਂ ਦੀਆਂ ਸਾਰੀਆਂ ਟਿੱਕਟਾਂ ਪਹਿਲਾਂ ਤੋਂ ਹੀ ਬੁੱਕ ਹੋ ਚੁੱਕੀਆਂ ਹਨ।


19 ਦਸੰਬਰ ਨੂੰ ਰੁੜਕੇਲਾ ਵਿੱਚ ਪਹਿਲੀ ਵਾਰ ਰੋਮਾਂਚਕ ਵਿਸ਼ਵ ਹਾਕੀ ਐਕਸ਼ਨ ਦੇਖਣ ਲਈ ਨਵੇਂ ਬਣੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਟਿੱਕਟਾਂ ਖਰੀਦਣ ਲਈ ਇਕੱਠੇ ਹੋਏ ਸਨ ਅਤੇ ਸਾਰੀਆਂ ਟਿੱਕਟਾਂ ਇੱਕ ਹਫ਼ਤੇ ਵਿੱਚ ਵਿਕ ਗਈਆਂ ਸਨ। ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਕੁੱਲ 20 ਮੈਚ ਕਰਵਾਏ ਜਾਣਗੇ, ਜਿਸ ਵਿੱਚ 20,000 ਤੋਂ ਵੱਧ ਲੋਕ ਬੈਠ ਸਕਦੇ ਹਨ। 

ਇਸ ਦੌਰਾਨ ਭੁਵਨੇਸ਼ਵਰ ਵਿੱਚ ਆਈਕਾਨਿਕ ਕਲਿੰਗਾ ਹਾਕੀ ਸਟੇਡੀਅਮ ਜਿਸ ਵਿੱਚ 15,000 ਤੋਂ ਵੱਧ ਬੈਠਣ ਦੀ ਸਮਰੱਥਾ ਹੈ, 24 ਮੈਚਾਂ ਦੀ ਮੇਜ਼ਬਾਨੀ ਕਰੇਗਾ। ਜਿਸ ਵਿੱਚ ਕਰਾਸ-ਓਵਰ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ FIH ਓਡੀਸ਼ਾ ਹਾਕੀ ਵਿਸ਼ਵ ਕੱਪ 2023 ਦੇ ਫਾਈਨਲ ਸ਼ਾਮਲ ਹਨ। ਭਾਰਤੀ ਮੈਚਾਂ ਦੀ ਟਿੱਕਟ ਦੀ ਕੀਮਤ 200 ਅਤੇ 500 ਰੁਪਏ ਹੈ, ਜਦੋਂ ਕਿ ਜਿਸ ਮੈਚ ਵਿੱਚ ਭਾਰਤੀ ਟੀਮ ਨਹੀਂ ਖੇਡ ਰਹੀ ਹੈ, ਉਸ ਦੀ ਟਿੱਕਟ ਦੀ ਕੀਮਤ 100 ਅਤੇ 200 ਰੁਪਏ ਹੈ।


ਸਪੇਨ ਦੇ ਨਾਲ ਪੂਲ ਡੀ 'ਚ ਰੱਖੀ ਗਈ ਭਾਰਤੀ ਪੁਰਸ਼ ਹਾਕੀ ਟੀਮ 13 ਜਨਵਰੀ ਨੂੰ ਰੁੜਕੇਲਾ 'ਚ ਸਪੇਨ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਦੇ ਪਹਿਲੇ ਦਿਨ ਸਪੇਨ ਦੇ ਖਿਲਾਫ਼ ਆਪਣੇ ਮੈਚ ਤੋਂ ਬਾਅਦ ਭਾਰਤੀ ਟੀਮ 15 ਜਨਵਰੀ ਨੂੰ ਰੁੜਕੇਲਾ ਵਿੱਚ ਇੰਗਲੈਂਡ ਨਾਲ ਖੇਡੇਗੀ, ਇਸ ਤੋਂ ਬਾਅਦ 19 ਜਨਵਰੀ ਨੂੰ ਭੁਵਨੇਸ਼ਵਰ ਵਿੱਚ ਵੇਲਜ਼ ਦੇ ਖਿਲਾਫ਼ ਉਸਦਾ ਆਖ਼ਰੀ ਗਰੁੱਪ ਟਾਈ ਹੋਵੇਗਾ।

ਟੂਰਨਾਮੈਂਟ ਵਿੱਚ 16 ਦੇਸ਼ਾਂ ਤੋਂ ਟੀਮਾਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਆਸਟਰੇਲੀਆ, ਬੈਲਜੀਅਮ, ਨੀਦਰਲੈਂਡ, ਭਾਰਤ, ਅਰਜਨਟੀਨਾ, ਜਰਮਨੀ, ਨਿਊਜ਼ੀਲੈਂਡ, ਇੰਗਲੈਂਡ, ਫਰਾਂਸ, ਕੋਰੀਆ, ਮਲੇਸ਼ੀਆ, ਸਪੇਨ, ਦੱਖਣੀ ਅਫਰੀਕਾ, ਜਾਪਾਨ, ਚਿਲੀ ਅਤੇ ਵੇਲਜ਼ ਸ਼ਾਮਲ ਹਨ।

Related Post