Video : ਹੁਸ਼ਿਆਰਪੁਰ ਦੀਆਂ ਭੈਣਾਂ ਨੇ ਪੰਜਾਬ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਦੋਵਾਂ ਨੇ ਜਰਮਨੀ ਚ ਜਿੱਤੀਆਂ ਚੋਣਾਂ

Hohirarpur Sisters : ਦੋਵਾਂ ਭੈਣਾਂ ਨੇ ਦੱਸਿਆ ਕਿ ਚੋਣਾਂ ਮਾਰਚ ਵਿੱਚ ਹੋਈਆਂ ਸਨ ਅਤੇ ਉਹ ਦੋਵੇਂ ਪੜ੍ਹਾਈ ਲਈ ਜਰਮਨੀ ਆਉਣ ਵਾਲੇ ਬੱਚਿਆਂ ਦੀ ਮਦਦ ਕਰਦੀਆਂ ਹਨ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਹਮੇਸ਼ਾ ਮਦਦ ਲਈ ਮੌਜੂਦ ਹਨ।

By  KRISHAN KUMAR SHARMA April 22nd 2026 01:54 PM -- Updated: April 22nd 2026 01:56 PM

Hohirarpur : ਪੰਜਾਬੀਆਂ ਨੇ ਦੁਨੀਆ ਭਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਹਰ ਦੇਸ਼ ਵਿੱਚ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲੜੀ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਰਾੜਾ ਤੋਂ ਦੋ ਭੈਣਾਂ, ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਵੀ ਨਾਮ ਦਰਜ ਕਰਵਾਇਆ ਹੈ, ਜਿਨ੍ਹਾਂ ਨੇ ਜਰਮਨੀ ਵਿੱਚ ਵਿਦੇਸ਼ੀ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਕੇ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵੱਲੋਂ ਦੋਵਾਂ ਭੈਣਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਸ਼ਨ ਮਨਾਏ ਜਾ ਰਹੇ ਹਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭੈਣਾਂ ਨੇ ਜਰਮਨ ਸ਼ਹਿਰ ਕੇਲਚੇਮ ਵਿੱਚ ਚੋਣਾਂ ਜਿੱਤੀਆਂ ਹਨ ਅਤੇ ਇਹ ਉਨ੍ਹਾਂ ਦੀ ਦੂਜੀ ਵਾਰ ਹੈ। ਉਧਰ, ਵੀਡੀਓ ਕਾਲ ਰਾਹੀਂ ਗੱਲ ਕਰਦਿਆਂ, ਦੋਵਾਂ ਭੈਣਾਂ ਨੇ ਦੱਸਿਆ ਕਿ ਚੋਣਾਂ ਮਾਰਚ ਵਿੱਚ ਹੋਈਆਂ ਸਨ ਅਤੇ ਉਹ ਦੋਵੇਂ ਪੜ੍ਹਾਈ ਲਈ ਜਰਮਨੀ ਆਉਣ ਵਾਲੇ ਬੱਚਿਆਂ ਦੀ ਮਦਦ ਕਰਦੀਆਂ ਹਨ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਹਮੇਸ਼ਾ ਮਦਦ ਲਈ ਮੌਜੂਦ ਹਨ।

Related Post