Wed, Apr 22, 2026
Whatsapp

ਗੜ੍ਹੇਮਾਰੀ ਨਾਲ ਖਰਾਬ ਫ਼ਸਲਾਂ; ਪੰਜਾਬ ਸਰਕਾਰ ਨੇ ਮੁਆਵਜ਼ੇ ਲਈ 123.28 ਕਰੋੜ ਰੁਪਏ ਕੀਤੇ ਮਨਜੂਰ

Punjab Crop Compensation : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ 7 ਜ਼ਿਲ੍ਹਿਆਂ ਦੇ ਕਿਸਾਨਾਂ (Farmer News) ਨੂੰ ਮੁਆਵਜ਼ਾ ਮਿਲੇਗਾ, ਜਿਸ ਲਈ ਕੈਬਨਿਟ ਵੱਲੋਂ 123.28 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।

Reported by:  PTC News Desk  Edited by:  KRISHAN KUMAR SHARMA -- April 22nd 2026 04:21 PM -- Updated: April 22nd 2026 04:34 PM
ਗੜ੍ਹੇਮਾਰੀ ਨਾਲ ਖਰਾਬ ਫ਼ਸਲਾਂ; ਪੰਜਾਬ ਸਰਕਾਰ ਨੇ ਮੁਆਵਜ਼ੇ ਲਈ 123.28 ਕਰੋੜ ਰੁਪਏ ਕੀਤੇ ਮਨਜੂਰ

ਗੜ੍ਹੇਮਾਰੀ ਨਾਲ ਖਰਾਬ ਫ਼ਸਲਾਂ; ਪੰਜਾਬ ਸਰਕਾਰ ਨੇ ਮੁਆਵਜ਼ੇ ਲਈ 123.28 ਕਰੋੜ ਰੁਪਏ ਕੀਤੇ ਮਨਜੂਰ

Punjab Crop Compensation : ਪੰਜਾਬ ਸਰਕਾਰ ਵੱਲੋਂ ਗੜ੍ਹੇਮਾਰੀ (Hailstorm Crop Damage) ਤੇ ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ 7 ਜ਼ਿਲ੍ਹਿਆਂ ਦੇ ਕਿਸਾਨਾਂ (Farmer News) ਨੂੰ ਮੁਆਵਜ਼ਾ ਮਿਲੇਗਾ, ਜਿਸ ਲਈ ਕੈਬਨਿਟ ਵੱਲੋਂ 123.28 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।

ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 111 ਪਿੰਡਾਂ ਵਿੱਚ 92695 ਏਕੜ ਫ਼ਸਲਾਂ ਨੂੰ ਹੋਏ ਨੁਕਸਾਨ ਲਈ ਇਹ ਰਾਹਤ ਪੈਕੇਜ ਐਲਾਨਿਆ ਗਿਆ ਹੈ, ਜਿਸ ਤਹਿਤ ਫਾਜ਼ਿਲਕਾ ਨੂੰ 44.24 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 43.01 ਕਰੋੜ ਰੁਪਏ, ਬਠਿੰਡਾ ਨੂੰ 22.83 ਕਰੋੜ ਰੁਪਏ, ਮੋਗਾ ਨੂੰ 7.73 ਕਰੋੜ ਰੁਪਏ, ਅੰਮ੍ਰਿਤਸਰ ਨੂੰ 5.26 ਕਰੋੜ ਰੁਪਏ ਦੀ ਰਾਹਤ ਐਲਾਨੀ ਗਈ ਹੈ, ਜਦਕਿ ਫਿਰੋਜ਼ਪੁਰ ਅਤੇ ਰੂਪਨਗਰ ਦੇ ਕਿਸਾਨਾਂ ਲਈ ਵੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਜਲਦੀ ਜਾਰੀ ਲਈ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

- PTC NEWS

Top News view more...

Latest News view more...

PTC NETWORK
PTC NETWORK