Punjab Power Cut Alert : ਬਿਜਲੀ ਦੇ ਕੱਟਾਂ ਨੇ ਮਾਰੀ ਮੱਤ, ਬਿਜਲੀ ਦੀ ਵਧੀ ਖਪਤ ! ਇੱਥੇ ਪੜ੍ਹੋ ਕਿਹੜੇ ਜਿਲ੍ਹੇ ’ਚ ਕਿਸ ਸਮੇਂ ਲੱਗੇਗਾ ਬਿਜਲੀ ਦਾ ਕੱਟ
Punjab Power Cut Alert : ਪੰਜਾਬ ’ਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ, ਗਰਮ ਹਵਾਵਾਂ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ 5 ਜ਼ਿਲ੍ਹਿਆਂ ’ਚ ਬਿਜਲੀ ਦੇ ਕੱਟ ਵਜ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਦੇ ਵਿਚਾਲੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕੌਮ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ, ਜ਼ਿਆਦਾਤਰ ਜ਼ਿਲ੍ਹਿਆਂ 'ਚ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਰੋਜ਼ਾਨਾ 8 ਤੋਂ 10 ਘੰਟੇ ਤੱਕ ਬਿਜਲੀ ਕੱਟ ਲੱਗਣਗੇ।


8 ਤੋਂ 10 ਘੰਟੇ ਦੇ ਲੱਗਣਗੇ ਕੱਟ
ਪਾਵਰਕਾਮ (PSPCL) ਨੇ ਬਿਜਲੀ ਕੱਟਾਂ ਸੰਬੰਧੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਲੰਬੇ ਬਿਜਲੀ ਕੱਟ ਲਗਾਏ ਜਾਣਗੇ। ਪਾਵਰਕਾਮ ਨੇ ਬਿਜਲੀ ਵੰਡ ਵਿੱਚ ਸੁਧਾਰਾਂ ਅਤੇ ਆਧੁਨਿਕੀਕਰਨ ਦਾ ਕਾਰਨ ਦੱਸਿਆ ਹੈ।

ਵਧੀ ਬਿਜਲੀ ਦੀ ਮੰਗ
ਇਸ ਤੋਂ ਇਲਾਵਾ ਪੰਜਾਬ ’ਚ ਅੱਤ ਦੀ ਗਰਮੀ ਦੇ ਵਿਚਾਲੇ ਹੁਣ ਬਿਜਲੀ ਦੀ ਮੰਗ ਵੀ ਵਧ ਗਈ ਹੈ। ਪੰਜਾਬ ਭਰ ’ਚ ਇਸ ਸਮੇਂ ਬਿਜਲੀ ਦੀ ਮੰਗ 10393 ਮੈਗਾਵਾਟ ਤੋਂ ਵੀ ਵੱਧ ਹੈ। ਸਾਲ 2025 ਦੇ ਮੁਕਾਬਲੇ ਇਸ ਸਾਲ 700 ਮੈਗਾਵਾਟ ਤੱਕ ਬਿਜਲੀ ਦੀ ਖਪਤ ਵਧੀ ਹੈ। ਇਸ ਤੋਂ ਇਲਾਵਾ ਜੇਕਰ ਪਿਛਲੇ ਦੋ ਸਾਲਾਂ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਸਾਲ 2024 ’ਚ 8700 ਮੈਗਾਵਾਟ ਤੇ 2025 ’ਚ 9500 ਮੈਗਾਵਾਟ ਬਿਜਲੀ ਦੀ ਖਪਤ ਸੀ।

ਹੀਟ ਵੇਵ ਦਾ ਅਲਰਟ
ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ’ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ, ਜਦਕਿ ਇਸ ਸਮੇਂ ਗਰਮੀ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ 35 ਡਿਗਰੀ ਤੋਂ ਤਾਪਮਾਨ ਉਪਰ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬਣੇ ਬੇਅਦਬੀ ਕਾਨੂੰਨ ਨੂੰ ਹਾਈਕੋਰਟ ’ਚ ਚੁਣੌਤੀ; ਕਿਸੇ ਇੱਕ ਧਰਮ ਲਈ ਨਹੀਂ ਬਣਾਇਆ ਜਾ ਸਕਦਾ ਐਕਟ- ਪਟੀਸ਼ਨਕਰਤਾ
- PTC NEWS