Wed, Apr 22, 2026
Whatsapp

Blast In Abohar : ਅਬੋਹਰ ’ਚ ਹੋਇਆ ਬਲਾਸਟ ; ਖਾਣਾ ਬਣਾਉਂਦੇ ਸਮੇਂ ਹੋਇਆ ਸਿਲੰਡਰ ’ਚ ਧਮਾਕਾ, 3 ਲੋਕ ਝੁਲਸੇ

ਧਮਾਕੇ ਕਾਰਨ ਨੇੜਲੀਆਂ ਚਾਰ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦੋਂ ਕਿ ਇੱਕ ਘਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।

Reported by:  PTC News Desk  Edited by:  Aarti -- April 22nd 2026 10:00 AM -- Updated: April 22nd 2026 11:01 AM
Blast In Abohar : ਅਬੋਹਰ ’ਚ ਹੋਇਆ ਬਲਾਸਟ ; ਖਾਣਾ ਬਣਾਉਂਦੇ ਸਮੇਂ ਹੋਇਆ ਸਿਲੰਡਰ ’ਚ ਧਮਾਕਾ, 3 ਲੋਕ ਝੁਲਸੇ

Blast In Abohar : ਅਬੋਹਰ ’ਚ ਹੋਇਆ ਬਲਾਸਟ ; ਖਾਣਾ ਬਣਾਉਂਦੇ ਸਮੇਂ ਹੋਇਆ ਸਿਲੰਡਰ ’ਚ ਧਮਾਕਾ, 3 ਲੋਕ ਝੁਲਸੇ

ਅਬੋਹਰ ਦੇ ਪਟੇਲ ਪਾਰਕ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਲੇਨ ਨੰਬਰ 6 ਦੇ ਵਿਜ ਹਾਲ ਨੇੜੇ ਇੱਕ ਜਬਰਦਸਤ ਧਮਾਕਾ ਹੋਇਆ। ਮੁੱਢਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਅਤੇ ਹੋਰ ਜਲਣਸ਼ੀਲ ਸਮੱਗਰੀ ਸਟੋਰ ਕੀਤੀ ਗਈ ਸੀ, ਜੋ ਅਚਾਨਕ ਫਟ ਗਈ। 

ਹਾਲਾਂਕਿ, ਜਾਂਚ ਤੋਂ ਬਾਅਦ, ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਕੋਈ ਜਲਣਸ਼ੀਲ ਪਦਾਰਥ ਜਾਂ ਪਟਾਕੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਗੰਨੇ ਦੇ ਰਸ ਵਾਲੀ ਮਸ਼ੀਨ ਦੇ ਨੇੜੇ ਤੇਲ ਦੀ ਮੌਜੂਦਗੀ ਅਤੇ ਉੱਥੇ ਮੌਜੂਦ ਸੋਡੇ ਦੀਆਂ ਬੋਤਲਾਂ ਦੇ ਫਟਣ ਕਾਰਨ ਹੋਇਆ।


ਘਰ ਅਤੇ ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਇੱਕ ਜੋਰਦਾਰ ਬਲਾਸਟ ਹੋਇਆ ਅਤੇ ਅੱਗ ਲਗ ਗਈ ਸਾਨੂੰ ਪਤਾ ਹੀ ਨਹੀਂ ਚਲਿਆ। ਅਸੀ ਦੋਵੇ ਭਰਾ ਕੁਦਰਤੀ ਬਾਹਰ ਖੜੇ ਸੀ ਤੇ ਇੱਕ ਦੁੱਜੇ ਦੇ ਉਪਰ ਡਿੱਗ ਗਏ । ਅੰਦਰ ਉਸਦੀ ਦੋਹਵੇਂ ਭੈਣਾਂ , ਮਾਂ ਚਪੇਟ ਵਿਚ ਆ ਗਈਆ। 

ਲੋਕਾਂ ਨੇ ਦੱਸਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਹੈ , ਰੋਟੀ ਸਬਜੀ ਬਣਾਉਣ ਵਾਲੀ ਦੁਕਾਨ ਵਿਚ ਸਿਲੰਡਰ ਬਲਾਸਟ ਹੋਣ ਤੋਂ ਬਾਅਦ ਇਸ ਘਰ ਵਿਚ ਦਾਖਲ ਹੋ ਗਿਆ ਪਰ ਸਬਜੀ ਰੋਟੀ ਬਣਾਉਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਸਿਲੰਡਰ ਹਟਾ ਕੇ ਉਪਰ ਰੱਖ ਲਏ ਸਨ। 

ਲੋਕਾਂ ਨੇ ਕਿਹਾ ਕਿ ਬਲਾਸਟ ਕਿਸੇ ਵਿਸਫੋਟਕ ਦਾ ਸੀ ਤੇ ਹੋ ਸਕਦਾ ਹੈ ਪੋਟਾਸ਼ ਦਾ ਹੋਵੇ ਜੋ ਉਕਤ ਦੁਕਾਨ ਵਿਚ ਹੁੰਦਾ ਹੈ। ਫਿਲਹਾਲ ਇਸ ਬਲਾਸਟ ਨੇ ਅਬੋਹਰ ਨੂੰ ਹਿਲਾ ਕੇ ਰੱਖ ਦਿੱਤਾ। ਇਕ ਔਰਤ ਸਣੇ ਤਿੰਨ ਲੋਕ ਫੱਟੜ ਹੋਏ ਹਨ ਜਿਨ੍ਹਾਂ ਵਿਚ ਮਹਿਲਾ ਦੀ ਹਾਲਾਤ ਗੰਭੀਰ ਹੋਣ ਕਰਕੇ ਰੈਫਰ ਕਰ ਦਿੱਤਾ ਹੈ। 

- PTC NEWS

Top News view more...

Latest News view more...

PTC NETWORK
PTC NETWORK