LPG Cylinder Price Hike: ਹੋਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਇਜ਼ਾਫਾ

By  Ravinder Singh March 1st 2023 08:13 AM -- Updated: March 1st 2023 08:30 AM

ਨਵੀਂ ਦਿੱਲੀ : ਹੋਲੀ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 1,103 ਰੁਪਏ ਹੋ ਗਈ ਹੈ।


ਘਰੇਲੂ ਸਿਲੰਡਰ ਦੀ ਨਵੀਂ ਕੀਮਤ

ਦਿੱਲੀ 'ਚ ਅੱਜ ਤੋਂ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ ਦੀ ਬਜਾਏ 1103 ਰੁਪਏ 'ਚ ਮਿਲੇਗਾ। ਮੁੰਬਈ 'ਚ ਇਸ ਦੀ ਕੀਮਤ 1052.50 ਰੁਪਏ ਦੀ ਬਜਾਏ 1102.5 ਰੁਪਏ ਹੋਵੇਗੀ। ਜੇਕਰ ਕੋਲਕਾਤਾ ਦੀ ਗੱਲ ਕਰੀਏ ਤਾਂ 1079 ਦੀ ਬਜਾਏ ਹੁਣ 1129 ਰੁਪਏ 'ਚ ਸਿਲੰਡਰ ਆਵੇਗਾ। ਚੇਨਈ 'ਚ ਇਹ 1068.50 ਰੁਪਏ ਦੀ ਬਜਾਏ 1118.5 ਰੁਪਏ 'ਚ ਮਿਲੇਗਾ।

ਵਪਾਰਕ ਸਿਲੰਡਰ ਦੀ ਨਵੀਂ ਕੀਮਤ

ਐਲਪੀਜੀ ਸਿਲੰਡਰ ਦੀ ਨਵੀਂ ਕੀਮਤ ਕੀਮਤਾਂ ਵਿਚ ਵਾਧੇ ਤੋਂ ਬਾਅਦ ਦਿੱਲੀ ਵਿਚ ਵਪਾਰਕ ਐਲਪੀਜੀ ਸਿਲੰਡਰ 1769 ਰੁਪਏ ਦੀ ਬਜਾਏ 2119.5 ਰੁਪਏ ਵਿਚ ਮਿਲੇਗਾ। ਕੋਲਕਾਤਾ 'ਚ ਇਸ ਦੀ ਕੀਮਤ 1870 ਰੁਪਏ ਤੋਂ ਵਧ ਕੇ ਹੁਣ 2221.5 ਰੁਪਏ ਹੋ ਗਈ ਹੈ। ਮੁੰਬਈ 'ਚ ਗੈਸ ਸਿਲੰਡਰ 1721 ਰੁਪਏ ਤੋਂ ਵਧ ਕੇ ਹੁਣ 2071.50 ਰੁਪਏ ਹੋ ਗਿਆ ਹੈ। ਚੇਨਈ 'ਚ ਹੁਣ ਸਿਲੰਡਰ 2268 ਰੁਪਏ 'ਚ ਮਿਲੇਗਾ, ਪਹਿਲਾਂ ਇਹ 1917 ਰੁਪਏ 'ਚ ਸੀ।


ਜ਼ਿਕਰਯੋਗ ਹੈ ਕਿ ਪਿਛਲੇ 8 ਮਹੀਨਿਆਂ ਤੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ।ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਕੀਮਤਾਂ ਵਧਾਈਆਂ ਗਈਆਂ ਸਨ। ਗੈਸ ਦੇ ਵਧੇ ਭਾਅ 1 ਮਾਰਚ ਤੋਂ ਹੀ ਲਾਗੂ ਹੋਣਗੇ। 

ਇਹ ਵੀ ਪੜ੍ਹੋ : Arrested AAP Ministers Resign: ਗ੍ਰਿਫਤਾਰ 'ਆਪ' ਮੰਤਰੀਆਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਨੇ ਦਿੱਲੀ ਕੈਬਨਿਟ ਤੋਂ ਦਿੱਤਾ ਅਸਤੀਫਾ



Related Post