PTC News
Search

Punjab ’ਚ ਮਹਿੰਗੀ ਹੋਈ ਮੈਡੀਕਲ ਦੀ ਪੜਾਈ ! ਟਿਊਸ਼ਨ ਫੀਸ ਵਿੱਚ 8.5 ਫੀਸਦ ਦਾ ਵਾਧਾ; MP ਹਰਸਿਮਰਤ ਕੌਰ ਬਾਦਲ ਨੇ ਸਾਧੇ ਨਿਸ਼ਾਨੇ

ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸਿੱਖਿਆ ਅਤੇ ਸਿਹਤ ਕ੍ਰਾਂਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਨੇ ਮੈਡੀਕਲ ਦੀ ਸਿੱਖਿਆ ਨੂੰ ਹੋਰ ਵੀ ਮਹਿੰਗੀ ਕਰ ਦਿੱਤੀ ਹੈ।

By  Aarti August 8th 2026 03:30 PM -- Updated: August 8th 2026 05:05 PM

ਪੰਜਾਬ ’ਚ ਐਮਬੀਬੀਐਸ ਟਿਊਸ਼ਨ ਫੀਸ ’ਚ ਭਾਰੀ ਵਾਧਾ ਹੋਇਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਟਿਊਸ਼ਨ ਫੀਸ ਵਿੱਚ 8.5 ਫੀਸਦ ਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਸਾਢੇ 5 ਸਾਲ ਦੇ ਐਮਬੀਬੀਐਸ ਕੋਰਸ ਦੀ ਕੁੱਲ ਫੀਸ ’ਚ ਲਗਭਗ 85,000 ਰੁਪਏ ਦਾ ਵਾਧਾ ਹੋਇਆ ਹੈ। ਕੋਰਸ ਦੀ ਫੀਸ ਜੋ ਕਿ ਪਹਿਲਾਂ 9.98 ਲੱਖ ਰੁਪਏ ਸੀ ਜੋ ਕਿ ਹੁਣ 10.83 ਲੱਖ ਰੁਪਏ ਹੋ ਗਈ ਹੈ। 

ਐਮਬੀਬੀਐਸ ਵਿਦਿਆਰਥੀਆਂ ਲਈ ਨਵਾਂ ਫੀਸ ਦਾ ਢਾਂਚਾ


2026-27 ਦੇ ਦਾਖਲਿਆਂ ਲਈ ਫੀਸ ਵਿੱਚ ਵਾਧਾ ਲਾਗੂ ਹੋਵੇਗਾ

ਸੋਧਿਆ ਹੋਇਆ ਫੀਸ ਢਾਂਚਾ 2026-27 ਦੇ ਅਕਾਦਮਿਕ ਸੈਸ਼ਨ ਲਈ ਪੰਜਾਬ ਨੀਟ-ਯੂਜੀ ਕਾਉਂਸਲਿੰਗ ਪ੍ਰਕਿਰਿਆ ਰਾਹੀਂ ਦਾਖਲ ਹੋਏ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ।

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ, ਰਾਜ ਭਰ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਦੁਆਰਾ ਪੇਸ਼ ਕੀਤੇ ਜਾਂਦੇ MBBS ਅਤੇ BDS ਕੋਰਸਾਂ ਵਿੱਚ ਦਾਖਲੇ ਲਈ ਪੰਜਾਬ ਵਿੱਚ ਕਾਉਂਸਲਿੰਗ ਕਰਦੀ ਹੈ।

ਨੀਟ-ਯੂਜੀ ਲਈ ਯੋਗਤਾ ਪ੍ਰਾਪਤ ਉਮੀਦਵਾਰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਦਾਖਲਾ ਲੈ ਸਕਦੇ ਹਨ, ਜਿਸ ਵਿੱਚ ਰਾਜ ਕੋਟਾ, ਸਰਕਾਰੀ ਕੋਟਾ, ਪ੍ਰਬੰਧਨ ਕੋਟਾ, ਘੱਟ ਗਿਣਤੀ ਕੋਟਾ ਅਤੇ ਐਨਆਰਆਈ ਕੋਟਾ ਸ਼ਾਮਲ ਹਨ।

ਮੌਜੂਦਾ ਦਾਖਲਾ ਪ੍ਰਬੰਧ ਦੇ ਤਹਿਤ, ਸਰਕਾਰੀ ਮੈਡੀਕਲ ਕਾਲਜਾਂ ਵਿੱਚ 85% ਐਮਬੀਬੀਐਸ ਸੀਟਾਂ BFUHS ਦੁਆਰਾ ਕਰਵਾਈ ਜਾਂਦੀ ਪੰਜਾਬ ਰਾਜ ਕਾਉਂਸਲਿੰਗ ਦੁਆਰਾ ਭਰੀਆਂ ਜਾਂਦੀਆਂ ਹਨ। ਬਾਕੀ 15% ਆਲ ਇੰਡੀਆ ਕੋਟੇ ਰਾਹੀਂ ਅਲਾਟ ਕੀਤੀਆਂ ਜਾਂਦੀਆਂ ਹਨ।

MP ਹਰਸਿਮਰਤ ਕੌਰ ਬਾਦਲ ਨੇ ਸਿੱਖਿਆ ਤੇ ਸਿਹਤ ਕ੍ਰਾਂਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ

ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸਿੱਖਿਆ ਅਤੇ ਸਿਹਤ ਕ੍ਰਾਂਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਨੇ ਮੈਡੀਕਲ ਦੀ ਸਿੱਖਿਆ ਨੂੰ ਹੋਰ ਵੀ ਮਹਿੰਗੀ ਕਰ ਦਿੱਤੀ ਹੈ। ਇਹ ਪੰਜਾਬ ਦੀ ਸਿਹਤ ਤੇ ਸਿੱਖਿਆ ਕ੍ਰਾਂਤੀ ਦਾ ਪਰਦਾਫਾਸ਼ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਸਰਕਾਰੀ ਮੈਡੀਕਲ ਕਾਲਜ਼ਾਂ ’ਚ ਐਮਬੀਬੀਐਸ ਟਿਊਸ਼ਨ ਫੀਸਾਂ ’ਚ 8.5% ਵਾਧਾ ਕੀਤਾ ਹੈ। ਜਿਸ ਨਾਲ ਕੁੱਲ ਲਾਗਤ 10.83 ਲੱਖ ਹੋ ਗਈ ਹੈ। ਪਹਿਲਾਂ ਹੀ ਉਨ੍ਹਾਂ ਵੱਲੋਂ ਕੀਤਾ ਗਿਆ 16 ਮੈਡੀਕਲ ਕਾਲਜਾਂ ਬਣਾਉਣ ਦਾ ਦਾਅਵਾ ਫੇਲ੍ਹ ਸਾਬਿਤ ਹੋਇਆ। 

 ਗੁਰੂ ਦੋਖੀ ਭਗਵੰਤ ਮਾਨ ਨੇ ਹੋਰ ਮਹਿੰਗੀ ਕੀਤੀ ਮੈਡੀਕਲ ਸਿੱਖਿਆ - ਹਰਸਿਮਰਤ ਕੌਰ ਬਾਦਲ

ਉਨ੍ਹਾਂ ਨੇ ਅੱਗੇ ਕਿਹਾ ਕਿ ਡਾਕਟਰੀ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਦੀ ਬਜਾਏ ਗੁਰੂ ਦੋਖੀ ਭਗਵੰਤ ਮਾਨ ਨੇ ਇਸ ਨੂੰ ਹੋਰ ਵੀ ਜਿਆਦਾ ਮਹਿੰਗਾ ਅਤੇ ਆਮ ਪੰਜਾਬੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਇਹ ਪੰਜਾਬੀ ਨੌਜਵਾਨਾਂ ਲਈ ਇੱਕ ਹੋਰ ਵੱਡਾ ਝਟਕਾ ਹੈ। 

ਇਹ ਵੀ ਪੜ੍ਹੋ  : Ludhiana ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ; ਕਾਰ ਸਵਾਰ ਬਦਮਾਸ਼ਾਂ ਨੇ ਕੀਤੀ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ

Related Post