PTC News
Search
🔍 Search

ਹਿਊਮੈਨਿਟੀ ਫਸਟ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਅਧਿਆਤਮਿਕ ਯਾਤਰਾ ਦਾ ਆਯੋਜਨ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਮਨੁੱਖਤਾ ਅਤੇ ਸੇਵਾ ਦੀ ਵਿਲੱਖਣ ਪਹਿਲ

By  Jaswinder Kaur October 30th 2026 09:55 AM

Humanity First organizes spiritual pilgrimage :  ਮਨੁੱਖਤਾ, ਸੇਵਾ ਅਤੇ ਸਮਾਨਤਾ ਦੀ ਭਾਵਨਾ ਨੂੰ ਸਾਕਾਰ ਕਰਦਿਆਂ ਅਮਰੀਕਾ ਸਥਿਤ ਗੈਰ-ਮੁਨਾਫ਼ਾ ਸੰਸਥਾ ਹਿਊਮੈਨਿਟੀ ਫਸਟ (Humanity First) ਵੱਲੋਂ ਸਾਹਿਬਜ਼ਾਦਾ ਫਤਿਹ ਸਿੰਘ ਸਪੈਸ਼ਲ ਸਕੂਲ ਦੇ ਸਹਿਯੋਗ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਵਿਲੱਖਣ ਅਧਿਆਤਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਬੱਚੇ ਦਿੱਲੀ ਤੋਂ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ।

30 ਅਕਤੂਬਰ ਤੋਂ 5 ਨਵੰਬਰ 2026 ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਯਾਤਰਾ ਦੌਰਾਨ ਬੱਚੇ ਇੰਡੋ-ਕੈਨੇਡੀਅਨ ਬੱਸ ਰਾਹੀਂ ਨਾਂਦੇੜ ਪਹੁੰਚਣਗੇ। ਇਸ ਯਾਤਰਾ ਦਾ ਮੁੱਖ ਉਦੇਸ਼ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਧਿਆਤਮਿਕ ਅਨੁਭਵ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇ ਯਾਦਗਾਰ ਪਲ ਦੇਣਾ ਅਤੇ ਸਮਾਜ ਵਿੱਚ ਉਨ੍ਹਾਂ ਪ੍ਰਤੀ ਸਨਮਾਨ, ਬਰਾਬਰੀ ਅਤੇ ਆਪਣੇਪਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।

ਇਹ ਵੀ ਪੜ੍ਹੋ : 

ਬੋਸਨੀਆ ਵਿੱਚ ਵੱਡਾ ਹੈਲੀਕਾਪਟਰ ਹਾਦਸਾ, ਯੂਰਪੀਅਨ ਯੂਨੀਅਨ ਦੇ ਸ਼ਾਂਤੀ ਮਿਸ਼ਨ ਦੇ 4 ਜਵਾਨਾਂ ਦੀ ਮੌਤ, 11 ਜ਼ਖਮੀ; ਜਾਂਚ ਸ਼ੁਰੂ

ਹਿਊਮੈਨਿਟੀ ਫਸਟ ਲੰਬੇ ਸਮੇਂ ਤੋਂ ਅਮਰੀਕਾ ਅਤੇ ਭਾਰਤ ਵਿੱਚ ਲੋੜਵੰਦ ਲੋਕਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ। ਸੰਸਥਾ ਕਈ ਸਾਲਾਂ ਤੋਂ ਸਾਹਿਬਜ਼ਾਦਾ ਫਤਿਹ ਸਿੰਘ ਸਪੈਸ਼ਲ ਸਕੂਲ ਅਤੇ ਉੱਥੇ ਪੜ੍ਹਦੇ ਬੱਚਿਆਂ ਦੀ ਸਿੱਖਿਆ ਅਤੇ ਭਲਾਈ ਲਈ ਸਹਿਯੋਗ ਦਿੰਦੀ ਆ ਰਹੀ ਹੈ। ਪਹਿਲੀ ਵਾਰ ਸੰਸਥਾ ਵੱਲੋਂ ਵਿਸ਼ੇਸ਼ ਬੱਚਿਆਂ ਲਈ ਇਸ ਤਰ੍ਹਾਂ ਦੀ ਅਧਿਆਤਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ।

ਯਾਤਰਾ ਨੂੰ ਸਫਲ ਅਤੇ ਸੁਵਿਧਾਜਨਕ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੀ ਟੀਮ ਲਈ ਆਵਾਜਾਈ, ਰਹਿਣ-ਸਹਿਣ, ਖਾਣ-ਪੀਣ ਅਤੇ ਪੂਰੇ ਸਫ਼ਰ ਦੌਰਾਨ ਲੋੜੀਂਦੀ ਸਹਾਇਤਾ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਅਤੇ ਸਹੂਲਤਾਂ ਦਾ ਧਿਆਨ ਰੱਖਣ ਲਈ ਪ੍ਰਬੰਧਕਾਂ, ਸਵੈ-ਸੇਵਕਾਂ ਅਤੇ ਸਹਿਯੋਗੀਆਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਰਹੇਗੀ।

ਪ੍ਰਬੰਧਕਾਂ ਅਨੁਸਾਰ ਇਸ ਪਹਿਲਕਦਮੀ ਦਾ ਮਕਸਦ ਸਿਰਫ਼ ਬੱਚਿਆਂ ਨੂੰ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ, ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣਾ ਅਤੇ ਇਹ ਸੰਦੇਸ਼ ਦੇਣਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਜੀਵਨ ਦੇ ਹਰ ਅਨੁਭਵ ਅਤੇ ਮੌਕੇ ਦੇ ਬਰਾਬਰ ਹੱਕਦਾਰ ਹਨ।

ਹਿਊਮੈਨਿਟੀ ਫਸਟ ਦੀ ਇਹ ਪਹਿਲਕਦਮੀ ਸੇਵਾ, ਦਇਆ ਅਤੇ ਮਨੁੱਖੀ ਸੰਵੇਦਨਾਵਾਂ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਇਹ ਯਾਤਰਾ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸੱਚੀ ਸੇਵਾ ਉਹੀ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਸਨਮਾਨ, ਬਰਾਬਰ ਮੌਕੇ ਅਤੇ ਖੁਸ਼ੀਆਂ ਦੇਣ ਦਾ ਯਤਨ ਕੀਤਾ ਜਾਵੇ।

Related Post