Fri, Oct 30, 2026
Whatsapp

ਕਰਵਾ ਚੌਥ ਦੀ ਰਾਤ ਇਸ ਸਮੇਂ ਹੋਣਗੇ ਚੰਦਰਮਾ ਦੇ ਦਰਸ਼ਨ, ਜਾਣੋ ਪੂਜਾ ਦਾ ਸਹੀ ਸਮਾਂ

ਉਦਿਆਪਨ ਕਰਵਾਉਣ ਦੀ ਯੋਜਨਾ ਬਣਾ ਰਹੀਆਂ ਔਰਤਾਂ ਜਰੂਰ ਲੈਣ ਰਾਇ

Reported by:  PTC News Desk  Edited by:  Jaswinder Kaur -- October 29th 2026 08:58 AM
ਕਰਵਾ ਚੌਥ ਦੀ ਰਾਤ ਇਸ ਸਮੇਂ ਹੋਣਗੇ ਚੰਦਰਮਾ ਦੇ ਦਰਸ਼ਨ, ਜਾਣੋ ਪੂਜਾ ਦਾ ਸਹੀ ਸਮਾਂ

ਕਰਵਾ ਚੌਥ ਦੀ ਰਾਤ ਇਸ ਸਮੇਂ ਹੋਣਗੇ ਚੰਦਰਮਾ ਦੇ ਦਰਸ਼ਨ, ਜਾਣੋ ਪੂਜਾ ਦਾ ਸਹੀ ਸਮਾਂ

Karva Chauth fast today :  ਹਿੰਦੂ ਧਰਮ ਦੀਆਂ ਵਿਆਹੁਤਾ ਔਰਤਾਂ ਅੱਜ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀਆਂ ਹਨ। ਵਿਆਹੁਤਾ ਔਰਤਾਂ ਇਸ ਦਿਨ ਆਪਣੇ ਪਤੀ ਦੀ ਲੰਬੀ ਉਮਰ ਅਤੇ ਖ਼ੁਸ਼ਹਾਲ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਸੁੱਖ-ਸਮਰਿੱਧੀ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਦਿਨ ਭਰ ਨਿਰਜਲ ਵਰਤ ਰੱਖਣਗੀਆਂ। ਸ਼ਾਮ ਵੇਲੇ ਕਰਵਾ ਮਾਤਾ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਮਗਰੋਂ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕੀਤਾ ਜਾਵੇਗਾ ਅਤੇ ਵਰਤ ਖੋਲ੍ਹਿਆ ਜਾਵੇਗਾ। ਇਸ ਸਾਲ ਕਰਵਾ ਚੌਥ ’ਤੇ ਗੌਰੀ ਯੋਗ ਅਤੇ ਪਰਿਧੀ ਯੋਗ ਦਾ ਸੰਯੋਗ ਜੋਤਿਸ਼ੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਇਸ ਵਾਰ ਚੰਦਰਮਾ ਰਾਤ 8 ਵੱਜ ਕੇ 14 ਮਿੰਟ ’ਤੇ ਚੜ੍ਹਨ ਦੀ ਸੰਭਾਵਨਾ ਹੈ।

ਜੋਤਿਸ਼ਾਂ ਅਨੁਸਾਰ ਇਸ ਵਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਨਾਲ ਕਰਵਾ ਚੌਥ ਦੇ ਉਦਿਆਪਨ ਨੂੰ ਲੈ ਕੇ ਕੁਝ ਸ਼ਾਸਤਰੀ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਤੋਂ ਪਹਿਲਾਂ ਅਤੇ ਇਸ ਦੇ ਮੁੜ ਉਦੈ ਹੋਣ ਮਗਰੋਂ ਬਾਲ ਅਤੇ ਬੁਢਾਪੇ ਦੇ ਦੋਸ਼ਾਂ ਦੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਸਮਿਆਂ ਦੌਰਾਨ ਵਿਆਹ, ਮੁੰਡਨ, ਜਨੇਊ ਸੰਸਕਾਰ ਸਮੇਤ ਕਈ ਸ਼ੁਭ ਕਾਰਜਾਂ ਲਈ ਉਚਿਤ ਮੁਹੂਰਤ ਦੀ ਉਡੀਕ ਕਰਨ ਦੀ ਪਰੰਪਰਾ ਹੈ। ਇਸ ਲਈ ਉਦਿਆਪਨ ਕਰਵਾਉਣ ਦੀ ਯੋਜਨਾ ਬਣਾ ਰਹੀਆਂ ਔਰਤਾਂ ਨੂੰ ਯੋਗ ਸਮੇਂ ਬਾਰੇ ਵਿਦਵਾਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 

Karwa Chauth Holiday : ਕਰਵਾ ਚੌਥ 'ਤੇ ਹੁਣ ਮਰਦਾਂ ਨੂੰ ਵੀ ਹੋਵੇਗੀ ਛੁੱਟੀ ! ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ

ਜੋਤਿਸ਼ਾਂ ਨੇ ਸਪੱਸ਼ਟ ਕੀਤਾ ਕਿ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਨਵ-ਵਿਆਹੀਆਂ ਨੂੰ ਸ਼ੁੱਕਰ ਦੇ ਅਸਤ ਹੋਣ ਕਾਰਨ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਪਹਿਲਾਂ ਤੋਂ ਇਹ ਵਰਤ ਰੱਖਦੀਆਂ ਆ ਰਹੀਆਂ ਸੁਹਾਗਣਾਂ ਵੀ ਆਪਣੀ ਪਰੰਪਰਾ ਤੇ ਸ਼ਰਧਾ ਅਨੁਸਾਰ ਵਰਤ ਰੱਖ ਸਕਦੀਆਂ ਹਨ ਅਤੇ ਪੂਜਾ ਦੀਆਂ ਰਸਮਾਂ ਨਿਭਾਅ ਸਕਦੀਆਂ ਹਨ।

ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ 28 ਅਕਤੂਬਰ ਨੂੰ ਸਵੇਰੇ 1 ਵੱਜ ਕੇ 7 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 29 ਅਕਤੂਬਰ ਨੂੰ ਰਾਤ 10 ਵੱਜ ਕੇ 11 ਮਿੰਟ ਤੱਕ ਰਹੇਗੀ। ਚੰਦਰਮਾ ਦੇ ਚੜ੍ਹਨ ਦੀ ਤਾਰੀਖ਼ ਨੂੰ ਮੁੱਖ ਰੱਖਦਿਆਂ ਕਰਵਾ ਚੌਥ ਦਾ ਵਰਤ 29 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਚੰਦਰਮਾ ਦਾ ਬ੍ਰਿਖ ਰਾਸ਼ੀ ਵਿੱਚ ਗੋਚਰ ਅਤੇ ਗੌਰੀ ਯੋਗ ਦਾ ਸੰਯੋਗ ਵੀ ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ੁਭ ਮੰਨਿਆ ਜਾ ਰਿਹਾ ਹੈ। ਰਾਤ 8 ਵੱਜ ਕੇ 14 ਮਿੰਟ ’ਤੇ ਚੰਦਰਮਾ ਦੇ ਦਰਸ਼ਨਾਂ ਦੀ ਉਡੀਕ ਕਰਦਿਆਂ ਸੁਹਾਗਣਾਂ ਆਪਣੇ ਵਰਤ ਦੀ ਸੰਪੂਰਨਤਾ ਲਈ ਅਰਦਾਸ ਕਰਨਗੀਆਂ।

ਹਿੰਦੂ ਧਰਮ ਦੇ ਕਈ ਪ੍ਰਮੁੱਖ ਤਿਉਹਾਰਾਂ ਵਿੱਚ ਕਰਵਾ ਚੌਥ ਦਾ ਵੀ ਖ਼ਾਸ ਮਹੱਤਵ ਹੈ। ਮਾਨਤਾਵਾਂ ਮੁਤਾਬਕ ਕਰਵੇ ਨੂੰ ਕਰਵਾ ਮਾਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਵਰਤ ਰੱਖਣ ਵਾਲੀਆਂ ਔਰਤਾਂ ਮਿੱਟੀ ਦੇ ਕਰਵੇ ਵਿੱਚ ਪਾਣੀ ਭਰ ਕੇ ਚੰਦਰਮਾ ਨੂੰ ਅਰਘ ਦਿੰਦੀਆਂ ਹਨ। ਚੰਦ ਦੇ ਦਰਸ਼ਨ ਕਰਨ ਅਤੇ ਅਰਘ ਦੇਣ ਤੋਂ ਬਾਅਦ ਹੀ ਵਰਤ ਖੋਲ੍ਹਿਆ ਜਾਂਦਾ ਹੈ। ਇਸੇ ਲਈ ਕਰਵਾ ਚੌਥ ਦੀ ਪੂਜਾ ਵਿੱਚ ਖ਼ਾਸ ਤੌਰ ’ਤੇ ਕਰਵੇ ਦੀ ਵਰਤੋਂ ਕੀਤੀ ਜਾਂਦੀ ਹੈ।

ਕਰਵਾ ਚੌਥ ਦੇ ਮੌਕੇ ’ਤੇ ਕੁਝ ਥਾਵਾਂ ’ਤੇ ਕਰਵਾ ਬਦਲਣ ਦੀ ਪਰੰਪਰਾ ਵੀ ਨਿਭਾਈ ਜਾਂਦੀ ਹੈ। ਇਸ ਦੌਰਾਨ ਪੂਜਾ ਲਈ ਦੋ ਕਰਵੇ ਰੱਖੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਰਵਾ ਆਪਣੇ ਲਈ ਅਤੇ ਦੂਜਾ ਕਰਵਾ ਫੇਰਨ ਲਈ ਰੱਖਿਆ ਜਾਂਦਾ ਹੈ। ਪੂਜਾ ਪੂਰੀ ਹੋਣ ਤੋਂ ਬਾਅਦ ਔਰਤਾਂ ਆਪਸ ਵਿੱਚ ਕਰਵੇ ਬਦਲਦੀਆਂ ਹਨ।

ਇਸ ਤੋਂ ਬਾਅਦ ਉਹ ਆਪਣੀ ਸੱਸ ਜਾਂ ਪਰਿਵਾਰ ਦੀਆਂ ਹੋਰ ਔਰਤਾਂ ਨੂੰ ਭੇਟ ਦੇ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਪਰੰਪਰਾ ਨੂੰ ਨਿਭਾਉਣ ਨਾਲ ਅਖੰਡ ਸੁਹਾਗ ਅਤੇ ਵਿਆਹੁਤਾ ਜੀਵਨ ਵਿੱਚ ਖ਼ੁਸ਼ਹਾਲੀ ਦਾ ਆਸ਼ੀਰਵਾਦ ਮਿਲਦਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK