Wed, Oct 28, 2026
Whatsapp

ਸਰਕਾਰ ਨੂੰ ਜਗਾਉਣ ਲਈ ਇੱਕ ਝੰਡੇ ਥੱਲੇ ਇਕੱਠੀ ਹੋਵੇ ਸੰਗਤ : ਜਥੇਦਾਰ ਬਾਬਾ ਟੇਕ ਸਿੰਘ

ਮਾਨਸਾ ਧਰਨੇ 'ਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ

Reported by:  PTC News Desk  Edited by:  Jaswinder Kaur -- October 28th 2026 12:24 PM
ਸਰਕਾਰ ਨੂੰ ਜਗਾਉਣ ਲਈ ਇੱਕ ਝੰਡੇ ਥੱਲੇ ਇਕੱਠੀ ਹੋਵੇ ਸੰਗਤ : ਜਥੇਦਾਰ ਬਾਬਾ ਟੇਕ ਸਿੰਘ

ਸਰਕਾਰ ਨੂੰ ਜਗਾਉਣ ਲਈ ਇੱਕ ਝੰਡੇ ਥੱਲੇ ਇਕੱਠੀ ਹੋਵੇ ਸੰਗਤ : ਜਥੇਦਾਰ ਬਾਬਾ ਟੇਕ ਸਿੰਘ

Pray for the family of Shaheed Bhai Parvinder Singh Jhota : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੁੱਚੇ ਪੰਥ ਨੂੰ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਦੇ ਹੋਏ ਆਦੇਸ਼ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਦੇ ਨਾਲ ਇਸ ਕਦਰ ਵਤੀਰਾ ਕੀਤਾ ਜਾ ਰਿਹਾ ਹੈ ਜਿਵੇਂ ਕੋਈ ਪਾਕਿਸਤਾਨ ਦੇ ਵਸਨੀਕ ਹੋਣ। ਉਨ੍ਹਾਂ ਕਿਹਾ ਕਿ ਅੱਜ ਮਾਨਸਾ ਵਿਖੇ ਚੱਲ ਰਹੇ ਸੰਘਰਸ਼ 'ਚ ਸਮੁੱਚੇ ਪੰਥ ਨੂੰ ਵਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : 

2 ਦਿਨਾਂ ਦੇ ਅੰਦਰ ਗੁਰਦੁਆਰਾ ਸਾਹਿਬ 'ਤੇ ਗੋਲੀਬਾਰੀ ਦੀ ਦੂਜੀ ਘਟਨਾ, ਨਕਾਬਪੋਸ਼ ਹਮਲਾਵਰਾਂ ਨੇ ਬਾਈਕ 'ਤੇ ਆ ਕੇ ਕੀਤੇ ਫਾਇਰ

ਇਸ ਦੇ ਨਾਲ ਹੀ ਪਿੰਡੇ ਭੰਮੇ ਕਲਾਂ ਦੇ ਨੌਜਵਾਨ ਦੀ ਬੇਵਕਤੀ ਮੌਤ ਅਤੇ ਮੌਤ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਜਬਰੀ ਨੌਜਵਾਨ ਦੀ ਲਾਸ਼ ਪੁਲਿਸ ਵੱਲੋਂ ਚੁੱਕੇ ਜਾਣ ਦੀ ਨਿਖੇਧੀ ਕੀਤੀ। ਮਾਨਸਾ ਜਿਲ੍ਹੇ ਦੇ ਭੰਮੇ ਕਲਾਂ ਪਿੰਡ ਦੇ ਇੱਕ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਉਪਰੰਤ ਲੰਘੀ ਸ਼ਾਮ ਮਾਨਸਾ ਵਿਖੇ ਪੁਲਿਸ ਵੱਲੋਂ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਨਾਲ ਬਦਸਲੂਕੀ ਕਰਨ ਦੀ ਨਿੰਦਾ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਪਰ ਸੂਬਾ ਸਰਕਾਰ ਘੂਕ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਸੂਬੇ ਦੀ ਸਮੂਹ ਸੰਗਤ ਨੂੰ ਇੱਕ ਝੰਡੇ ਹੇਠਾਂ ਇਕੱਠਾ ਹੋਣਾ ਪਵੇਗਾ। ਸਿੰਘ ਸਾਹਿਬ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਲੱਗੇ ਮਾਨਸਾ ਧਰਨੇ 'ਚ ਵੱਧ ਚੜ ਕੇ ਸ਼ਮੂਲੀਅਤ ਕਰਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK