Ludhiana News : ਨਾਜਾਇਜ਼ ਸਬੰਧਾਂ ਦੇ ਸ਼ੱਕ ਚ ਪਤੀ -ਪਤਨੀ ਨੇ ਇੱਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਾਰ , ਦੋਵੇਂ ਜ਼ਖਮੀ
Ludhiana News : ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਸ਼ੱਕ 'ਚ ਪਤੀ -ਪਤਨੀ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਲੜ ਪਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਜਿਸ ਦੇ ਚਲਦੇ ਦੋਵਾਂ ਦੇ ਪੇਟ ਵਿੱਚ ਵੱਡੇ ਜ਼ਖਮ ਹੋ ਗਏ ਤੇ ਨਾੜਾਂ ਬਾਹਰ ਨਿਕਲ ਆਈਆਂ। ਜਿਸ ਤੋਂ ਬਾਅਦ ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਹਨਾਂ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਮਾਮਲਾ ਲੁਧਿਆਣੇ ਦੇ ਹੈਬੋਵਾਲ ਵਿੱਚ ਆਉਂਦੇ ਇਲਾਕੇ ਸੰਤ ਵਿਹਾਰ ਤੋਂ ਸਾਹਮਣੇ ਆਇਆ ਹੈ
Ludhiana News : ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਸ਼ੱਕ 'ਚ ਪਤੀ -ਪਤਨੀ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਲੜ ਪਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਜਿਸ ਦੇ ਚਲਦੇ ਦੋਵਾਂ ਦੇ ਪੇਟ ਵਿੱਚ ਵੱਡੇ ਜ਼ਖਮ ਹੋ ਗਏ ਤੇ ਨਾੜਾਂ ਬਾਹਰ ਨਿਕਲ ਆਈਆਂ। ਜਿਸ ਤੋਂ ਬਾਅਦ ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਹਨਾਂ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਮਾਮਲਾ ਲੁਧਿਆਣੇ ਦੇ ਹੈਬੋਵਾਲ ਵਿੱਚ ਆਉਂਦੇ ਇਲਾਕੇ ਸੰਤ ਵਿਹਾਰ ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ 'ਤੇ ਸ਼ੱਕ ਸੀ ਕਿ ਉਸ ਦਾ ਕਿਸੇ ਨਾਲ ਬਾਹਰ ਚੱਕਰ ਚੱਲ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਕਈ ਵਾਰ ਬਹਿਸ ਹੋ ਚੁੱਕੀ ਸੀ। ਅੱਜ ਫਿਰ ਇਸੇ ਗੱਲ 'ਤੇ ਉਹਨਾਂ ਦੀ ਬਹਿਸ ਹੋਈ, ਜਿਸ ਦੇ ਵਿੱਚ ਦੋਵਾਂ 'ਚ ਹੱਥੋਪਾਈ ਹੋ ਗਈ। ਉਸਨੇ ਆਰੋਪ ਲਾਇਆ ਕਿ ਪਤਨੀ ਨੇ ਪਹਿਲਾਂ ਉਸ 'ਤੇ ਚਾਕੂ ਨਾਲ ਹਮਲਾ ਕੀਤਾ। ਇਸ ਦੇ ਵਿੱਚ ਉਸਨੇ ਵੀ ਆਪਣੇ ਬਚਾਅ ਦੇ ਵਿੱਚ ਪਤਨੀ ਦੇ ਉੱਤੇ ਹਥਿਆਰ ਨਾਲ ਵਾਰ ਕਰ ਦਿੱਤਾ।
ਮੌਕੇ 'ਤੇ ਪਹੁੰਚੀ ਜੋੜੇ ਦੀ ਬੇਟੀ ਨੇ ਦੱਸਿਆ ਕਿ ਜਦੋਂ ਇਹ ਸਾਰਾ ਮਾਮਲਾ ਹੋਇਆ ਉਦੋਂ ਉਹ ਘਰ ਨਹੀਂ ਸੀ, ਉਸ ਨੂੰ ਜਿੱਦਾਂ ਹੀ ਪਤਾ ਲੱਗਿਆ ਤੇ ਉਹ ਹਸਪਤਾਲ ਪਹੁੰਚੀ ਹੈ। ਜਿੱਥੇ ਉਸਦੇ ਮਾਂ ਪਿਓ ਦੀ ਹਾਲਤ ਗੰਭੀਰ ਹੋਣ ਕਰਕੇ ਦੋਹਾਂ ਨੂੰ ਵੱਡੇ ਹਸਪਤਾਲ ਲਿਜਾਇਆ ਜਾ ਰਿਹਾ ਹੈ।