AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਅਦਾਲਤ ਨੇ ਕੀਤਾ ਭਗੌੜਾ ਕਰਾਰ , ਮੁਲਜ਼ਮ ਦੀ ਜਾਇਦਾਦ ਦਾ ਮੰਗਿਆ ਵੇਰਵਾ
AAP MLA Harmeet Singh Pathanmajra : ਪਟਿਆਲਾ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (AAP MLA Harmeet Singh Pathanmajra )ਨੂੰ ਭਗੌੜਾ ਐਲਾਨਿਆ ਹੈ। ਨਾਲ ਹੀ ਅਦਾਲਤ ਨੇ ਵਿਧਾਇਕ ਦੀ ਜਾਇਦਾਦ ਦੀ ਸੂਚੀ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ।
ਇੱਕ ਮਹਿਲਾ ਨੇ ਪਠਾਨਮਾਜਰਾ ਵਿਰੁੱਧ ਜ਼ਬਰ ਜਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਪਠਾਨਮਾਜਰਾ ਫਰਾਰ ਹੋ ਗਿਆ। ਜਦੋਂ ਪੰਜਾਬ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਕਰਨਾਲ ਪਹੁੰਚੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਤੋਂ ਬਾਅਦ ਪਠਾਨਮਾਜਰਾ ਭੱਜ ਗਿਆ। ਹਰਮੀਤ ਸਿੰਘ ਪਠਾਨਮਾਜਰਾ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਹੇ ਹਨ।
ਇਸ ਤੋਂ ਬਾਅਦ ਸੋਸ਼ਲ ਮੀਡੀਆ ਜ਼ਰੀਏ ਪਠਾਨਮਾਜਰਾ ਆਸਟ੍ਰੇਲੀਆ ਵਿੱਚ ਨਜ਼ਰ ਆਇਆ, ਜਿੱਥੇ ਉਸਨੇ ਆਸਟ੍ਰੇਲੀਆ ਵਿੱਚ ਪੰਜਾਬੀ ਚੈਨਲਾਂ ਨਾਲ ਗੱਲਬਾਤ ਕੀਤੀ। ਹਾਲਾਂਕਿ ਪਠਾਨਮਾਜਰਾ ਦਾ ਦਾਅਵਾ ਹੈ ਕਿ ਉਸਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਸਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ ਕਿਉਂਕਿ ਉਸਨੇ 'ਆਪ' ਦੀ ਦਿੱਲੀ ਟੀਮ ਵਿਰੁੱਧ ਬਿਆਨ ਦਿੱਤੇ ਸਨ।
- PTC NEWS