ICC Champions Trophy 2025 : ਫਾਈਨਲ ਜਿੱਤਣ ਵਾਲੀ ਟੀਮ ਤੇ ਹੋਵੇਗੀ ਪੈਸਿਆਂ ਦੀ ਬਾਰਸ਼, 53 ਗੁਣਾਂ ਵਧੀ Prize Money

ICC Champions Trophy prize money : ਸੈਮੀਫਾਈਨਲ 'ਚ ਹਾਰਨ ਵਾਲੀਆਂ ਟੀਮਾਂ ਨੂੰ 5,60,000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਇੰਨਾ ਹੀ ਨਹੀਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਅੱਠ ਟੀਮਾਂ ਨੂੰ 1,25,000 ਡਾਲਰ ਦਿੱਤੇ ਜਾਣਗੇ।

By  KRISHAN KUMAR SHARMA February 14th 2025 02:32 PM -- Updated: February 14th 2025 02:38 PM

ICC Champions Trophy News : 19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਸ ਟਰਾਫੀ ਦੀ ਜੇਤੂ ਟੀਮ 'ਤੇ ਇਸ ਵਾਰ ਵੱਧ ਚੜ੍ਹ ਕੇ ਪੈਸਿਆਂ ਦੀ ਬਾਰਸ਼ ਹੋਣ ਜਾ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਸ਼ੁੱਕਰਵਾਰ ਨੂੰ ਮੌਜੂਦਾ ਸੈਸ਼ਨ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਇਸ ਵਾਰ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ 2017 ਦੇ ਪਿਛਲੇ ਐਡੀਸ਼ਨ ਨਾਲੋਂ 53 ਗੁਣਾ ਵੱਧ ਹੈ।

ਕਿਸਨੂੰ ਕਿੰਨੇ ਪੈਸੇ ਮਿਲਣਗੇ?

ਇਸ ਵਾਰ ਆਈਸੀਸੀ ਨੇ ਕੁੱਲ 69 ਲੱਖ ਡਾਲਰ (ਲਗਭਗ 60 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ, ਜੇਤੂ ਨੂੰ 2.24 ਮਿਲੀਅਨ ਡਾਲਰ (ਕਰੀਬ 20 ਕਰੋੜ ਰੁਪਏ) ਮਿਲਣਗੇ। ਉਪ ਜੇਤੂ ਨੂੰ 11 ਲੱਖ 20 ਹਜ਼ਾਰ ਡਾਲਰ (9.72 ਕਰੋੜ ਰੁਪਏ) ਦੀ ਇਸ ਰਾਸ਼ੀ ਦਾ ਅੱਧਾ ਹਿੱਸਾ ਮਿਲੇਗਾ। ਸੈਮੀਫਾਈਨਲ 'ਚ ਹਾਰਨ ਵਾਲੀਆਂ ਟੀਮਾਂ ਨੂੰ 5,60,000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਇੰਨਾ ਹੀ ਨਹੀਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਅੱਠ ਟੀਮਾਂ ਨੂੰ 1,25,000 ਡਾਲਰ ਦਿੱਤੇ ਜਾਣਗੇ।

ਆਈਸੀਸੀ ਮੁਖੀ ਜੈ ਸ਼ਾਹ ਦਾ ਐਲਾਨ

ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, 'ਇਹ ਇਨਾਮੀ ਰਾਸ਼ੀ ਖੇਡ ਵਿੱਚ ਨਿਵੇਸ਼ ਕਰਨ ਅਤੇ ਸਾਡੇ ਮੁਕਾਬਲਿਆਂ ਦੀ ਵਿਸ਼ਵਵਿਆਪੀ ਸਾਖ ਨੂੰ ਬਰਕਰਾਰ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।'

ਹਰ ਟੀਮ ਨੂੰ 1.08 ਕਰੋੜ ਰੁਪਏ ਗਾਰੰਟਿਡ

ਗਰੁੱਪ ਪੜਾਅ ਵਿੱਚ ਜਿੱਤਣ ਵਾਲੀ ਕੋਈ ਵੀ ਟੀਮ ਨੂੰ $34,000 (30 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ। ਪੰਜਵੇਂ ਜਾਂ ਛੇਵੇਂ ਸਥਾਨ 'ਤੇ ਰਹਿਣ ਵਾਲੀ ਹਰੇਕ ਟੀਮ ਨੂੰ 350,000 ਡਾਲਰ (3 ਕਰੋੜ ਰੁਪਏ) ਦਿੱਤੇ ਜਾਣਗੇ, ਜਦਕਿ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 140,000 ਡਾਲਰ (1.2 ਕਰੋੜ ਰੁਪਏ) ਮਿਲਣਗੇ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਅੱਠ ਟੀਮਾਂ ਵਿੱਚੋਂ ਹਰੇਕ ਨੂੰ 1,25,000 ਡਾਲਰ (1.08 ਕਰੋੜ ਰੁਪਏ) ਦੀ ਗਰੰਟੀ ਮਿਲੇਗੀ।

Related Post