Punjab Weather Update: ਮੁੜ ਬਦਲਣ ਵਾਲਾ ਹੈ ਪੰਜਾਬ ’ਚ ਮੌਸਮ ਦਾ ਮਿਜਾਜ਼, IMD ਨੇ ਕੀਤੀ ਇਹ ਭਵਿੱਖਬਾਣੀ !

ਮੌਸਮ ਵਿਭਾਗ ਵੱਲੋਂ ਮੁੜ ਤੋਂ ਪੰਜਾਬ ’ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ। ਇੱਕ ਹੋਰ ਪੱਛਮੀ ਗੜਬੜ 22 ਮਈ ਤੋਂ ਸਰਗਰਮ ਹੋ ਸਕਦੀ ਹੈ। ਜਿਸ ਕਾਰਨ 23 ਅਤੇ 24 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

By  Aarti May 19th 2023 09:10 AM

IMD Forecast For Punjab Weather : ਪੰਜਾਬ ਸਣੇ ਹਰਿਆਣਾ ਅਤੇ ਚੰਡੀਗੜ੍ਹ 'ਚ ਹਨੇਰੀ ਬੁੱਧਵਾਰ ਰਾਤ ਤਬਾਹੀ ਬਣ ਕੇ ਆਈ। 70 ਤੋਂ 75 ਕਿਲੋਮੀਟਰ ਦੀ ਰਫਤਾਰ ਨਾਲ ਚੱਲੀ ਹਵਾ ਨੇ ਕਈ ਦਰੱਖਤ ਅਤੇ ਬਿਜਲੀ ਦੇ ਖੰਭਿਆਂ ਨੂੰ ਜੜ੍ਹੋਂ ਪੁੱਟ ਦਿੱਤਾ। ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੁੜ ਤੋਂ ਪੰਜਾਬ ’ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ। 

ਪੰਜਾਬ ’ਚ ਮੌਸਮ ਦਾ ਹਾਲ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਕ 19 ਤੋਂ 21 ਮਈ ਤੱਕ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇੱਕ ਹੋਰ ਪੱਛਮੀ ਗੜਬੜ 22 ਮਈ ਤੋਂ ਸਰਗਰਮ ਹੋ ਸਕਦੀ ਹੈ। ਜਿਸ ਕਾਰਨ 23 ਅਤੇ 24 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ ’ਚ ਮੌਸਮ ਸੁਹਾਵਨਾ 

ਉੱਥੇ ਹੀ ਦੂਜੇ ਪਾਸੇ ਜੇਕਰ ਦਿੱਲੀ ਐਨਸੀਆਰ ਦੇ ਮੌਸਮ ਦੀ ਗੱਲ ਕਰੀਏ ਤਾਂ ਤੇਜ਼ ਹਵਾਵਾਂ ਕਾਰਨ ਮੌਸਮ ਸੁਹਾਵਣਾ ਹੋ ਸਕਦਾ ਹੈ। ਨਾਲ ਹੀ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 

ਇਹ ਵੀ ਪੜ੍ਹੋ: Hemkund Sahib Yatra 2023: ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥਾ ਗੋਬਿੰਦਘਾਟ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ

Related Post