IND vs NZ Final Highlights : ਭਾਰਤੀ ਸ਼ੇਰਾਂ ਨੇ ਟੀ-20 ਚ ਰਚਿਆ ਇਤਿਹਾਸ, ਨਿਊਜ਼ੀਲੈਂਡ ਨੂੰ ਹਰਾ ਕੇ ਆਪਣੇ ਨਾਮ ਕੀਤਾ ਵਿਸ਼ਵ ਕੱਪ ਦਾ ਖਿਤਾਬ
IND vs NZ Final Live Updates : ਭਾਰਤੀ ਕ੍ਰਿਕਟ ਟੀਮ ਅੱਜ T20 ਵਿਸ਼ਵ ਕੱਪ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਉਸ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣ ਜਾ ਰਿਹਾ ਹੈ।
Mar 8, 2026 10:55 PM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ
Mar 8, 2026 10:52 PM
ਪੀਐਮ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ
Mar 8, 2026 09:44 PM
IND vs NZ Final Live Updates : ਨਿਊਜ਼ੀਲੈਂਡ ਦੀ ਇੱਕ ਹੋਰ ਵਿਕਟ ਡਿੱਗੀ। ਹਾਰਦਿਕ ਪਾਂਡਿਆ ਨੇ ਚੈਪਮੈਨ ਨੂੰ ਕੀਤਾ ਆਊਟ।
Mar 8, 2026 09:35 PM
IND vs NZ Final Live Updates : ਨਿਊਜ਼ੀਲੈਂਡ ਨੇ ਪਾਵਰਪਲੇਅ 'ਚ 3 ਵਿਕਟਾਂ 'ਤੇ ਬਣਾਈਆਂ 52 ਦੌੜਾਂ। ਟਿਮ ਸਾਈਫਰਟ 35 ਦੌੜਾਂ ਬਣਾ ਕੇ ਖੇਡ ਰਹੇ। ਭਾਰਤ ਵੱਲੋਂ ਅਕਸ਼ਰ ਨੇ ਲਈਆਂ 2 ਵਿਕਟਾਂ।
Mar 8, 2026 09:22 PM
IND vs NZ Final Live Updates : ਨਿਊਜ਼ੀਲੈਂਡ ਦੀ ਦੂਜੀ ਵਿਕਟ ਡਿੱਗੀ, ਬੁਮਰਾਹ ਨੇ ਰਚਿਨ ਰਵਿੰਦਰਾ ਨੂੰ ਕੀਤਾ ਆਊਟ
Mar 8, 2026 09:18 PM
IND vs NZ Final Live Updates : ਨਿਊਜ਼ੀਲੈਂਡ ਦੀ ਪਹਿਲੀ ਵਿਕਟ ਡਿੱਗੀ, ਫਿਨ ਐਲਨ ਹੋਏ ਆਊਟ
Mar 8, 2026 09:02 PM
IND Vs NZ Final Match Live : ਭਾਰਤੀ ਬੱਲੇਬਾਜ਼ਾਂ ਨੇ ’ਤਾ ਕੱਢ ’ਤਾ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਧੂੰਆਂ | World Cup
Mar 8, 2026 08:46 PM
ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 256 ਦੌੜਾਂ ਦਾ ਟੀਚਾ
IND vs NZ Final Live Updates : ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਅੱਜ ਨਿਊਜ਼ੀਲੈਂਡ ਨੇ ਅੱਜ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਅਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਰੰਤੂ ਭਾਰਤ ਨੇ ਨਿਊਜ਼ੀਲੈਂਡ ਦੇ ਇਸ ਫੈਸਲੇ ਨੂੰ ਬੁਰੀ ਤਰ੍ਹਾਂ ਫੇਲ ਕਰ ਦਿੱਤਾ। ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਦੀ ਪਹਿਲਾਂ 2 ਓਵਰ ਜ਼ਿੰਮੇਵਾਰੀ ਨਾਲ ਖੇਡਦੇ ਹੋਏ, ਫਿਰ ਅਚਾਨਕ ਗੇਅਰ ਬਦਲ ਦਿੱਤਾ। ਦੋਵਾਂ ਨੇ 4 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ ਕੀਤੀ, ਜਿਸ ਪਿੱਛੋਂ ਦੋਵੇਂ ਬੱਲੇਬਾਜ਼ਾਂ ਨੇ ਅਜਿਹਾ ਤੂਫਾਨ ਲਿਆਂਦਾ ਕਿ ਨਿਊਜ਼ੀਲੈਂਡ ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਹੀ ਜਿਵੇਂ ਭੁੱਲ ਗਈ। ਹਰ ਪਾਸੇ ਚੌਕੇ-ਛੱਕਿਆਂ ਦੀ ਬਾਰਿਸ਼ ਹੋਈ।
ਉਪਰੰਤ, ਪਹਿਲੀ ਵਿਕਟ ਅਭਿਸ਼ੇਕ ਸ਼ਰਮਾ ਦੇ ਰੂਪ ਵਿੱਚ ਡਿੱਗੀ, ਜੋ ਅਰਧ ਸੈਂਕੜਾ 52 ਬਣਾ ਕੇ ਆਊਟ ਹੋਏ। ਉਪਰੰਤ 16ਵੇਂ ਓਵਰ ਵਿੱਚ ਲਗਾਤਾਰ ਤਿੰਨ ਵਿਕਟਾਂ ਡਿੱਗੀਆਂ, ਸੰਜੂ ਸੈਮਸਨ, ਇਸ਼ਾਨ ਕਿਸ਼ਨ ਅਤੇ ਕਪਤਾਨ ਸੂਰੀਆ ਕਪਤਾਨ ਆਊਟ ਹੋ ਗਏ।
ਇਸ ਪਿੱਛੋਂ ਹਾਰਦਿਕ ਪਾਂਡਿਆ ਵੀ ਕੁੱਝ ਜ਼ਿਆਦਾ ਨਹੀਂ ਕਰ ਸਕੇ, ਪਰੰਤੂ ਅਖ਼ੀਰ 'ਚ ਸ਼ਿਵਮ ਦੂਬੇ ਨੇ ਆਖਰੀ ਓਵਰ 'ਚ 26 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ 5 ਵਿਕਟਾਂ 'ਤੇ 255 ਦੌੜਾਂ ਬਣਾਈਆਂ।
Mar 8, 2026 08:24 PM
16ਵੇਂ ਓਵਰ 'ਚ ਭਾਰਤ ਦੀਆਂ 3 ਵਿਕਟਾਂ ਡਿੱਗੀਆਂ, ਕਪਤਾਨ ਸੂਰੀਆ ਵੀ 0 'ਤੇ ਆਊਟ
IND vs NZ Final Live Updates : 16ਵਾਂ ਓਵਰ ਭਾਰਤ 'ਤੇ ਕਾਲ ਬਣ ਕੇ ਆਇਆ। ਸੰਜੂ ਸੈਮਸਨ ਜਿਥੇ ਆਪਣੇ ਸੈਂਕੜੇ ਤੋਂ ਖੁੰਝ ਗਏ ਤਾਂ ਉਸ ਤੋਂ ਬਾਅਦ ਲਗਾਤਾਰ ਈਸ਼ਾਨ ਕਿਸ਼ਨ ਆਊਟ ਹੋ ਗਏ ਅਤੇ ਫਿਰ ਆਖ਼ਰੀ ਗੇਂਦ 'ਤੇ ਕਪਤਾਨ ਸੂਰੀਆ ਵੀ ਜ਼ੀਰੋ ਬਣਾ ਕੇ ਆਊਟ ਹੋ ਗਏ।
Mar 8, 2026 08:22 PM
IND vs NZ Final Live Updates : ਭਾਰਤ ਦੀ ਲਗਾਤਾਰ ਚੌਥੀ ਵਿਕਟ ਡਿੱਗੀ, ਈਸ਼ਾਨ ਕਿਸ਼ਨ ਤੋਂ ਬਾਅਦ ਕਪਤਾਨ ਸੂਰੀਆ ਕੁਮਾਰ ਯਾਦਵ 0 ਬਣਾ ਕੇ ਜਿਮੀ ਨੀਸ਼ਮ ਦਾ ਬਣੇ ਸ਼ਿਕਾਰ
IND vs NZ Final Live Updates : ਭਾਰਤ ਦੀ ਲਗਾਤਾਰ ਚੌਥੀ ਵਿਕਟ ਡਿੱਗੀ, ਈਸ਼ਾਨ ਕਿਸ਼ਨ ਤੋਂ ਬਾਅਦ ਕਪਤਾਨ ਸੂਰੀਆ ਕੁਮਾਰ ਯਾਦਵ 0 ਬਣਾ ਕੇ ਜਿਮੀ ਨੀਸ਼ਮ ਦਾ ਬਣੇ ਸ਼ਿਕਾਰ
Mar 8, 2026 08:19 PM
IND vs NZ Final Live Updates : ਭਾਰਤ ਦੀ ਤੀਜੀ ਵਿਕਟ ਡਿੱਗੀ, ਈਸ਼ਾਨ ਕਿਸ਼ਨ 54 ਦੌੜਾਂ ਬਣਾ ਕੇ ਜਿਮੀ ਨੀਸ਼ਮ ਦਾ ਬਣੇ ਸ਼ਿਕਾਰ
Mar 8, 2026 08:16 PM
IND vs NZ Final Live Updates : ਭਾਰਤ ਦੀ ਦੂਜੀ ਵਿਕਟ ਡਿੱਗੀ, ਸੰਜੂ ਸੈਮਸਨ 89 ਦੌੜਾਂ ਬਣਾ ਕੇ ਜਿਮੀ ਨੀਸ਼ਮ ਦਾ ਬਣੇ ਸ਼ਿਕਾਰ
Mar 8, 2026 08:13 PM
IND vs NZ Final Live Updates : ਇਸ਼ਾਨ ਕਿਸ਼ਨ ਨੇ ਜੜਿਆ ਅਰਧ ਸੈਂਕੜਾ, ਭਾਰਤ ਨੇ 200 ਦੌੜਾਂ ਕੀਤੀਆਂ ਪੂਰੀਆਂ
Mar 8, 2026 08:10 PM
ਭਾਰਤ ਅੱਜ ਬਣਾਵੇਗਾ ਨਵਾਂ ਰਿਕਾਰਡ, 14 ਓਵਰਾਂ 'ਚ ਭਾਰਤ ਨੇ 1 ਵਿਕਟ 'ਤੇ 191 ਦੌੜਾਂ ਬਣਾਈਆਂ
IND vs NZ Final Live Updates : ਸੰਜੂ ਸੈਮਸਨ 88 ਦੌੜਾਂ ਅਤੇ ਇਸ਼ਾਨ ਕਿਸ਼ਨ 43 ਦੌੜਾਂ ਬਣਾ ਕੇ ਖੇਡ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਰਤ ਇਸ ਤਰ੍ਹਾਂ ਹੀ ਖੇਡਦਾ ਰਿਹਾ ਤਾਂ ਉਹ ਟੀ20 ਵਿਸ਼ਵ ਕੱਪ ਦੇ ਇਤਿਹਾਸ ਦਾ ਨਵਾਂ ਰਿਕਾਰਡ ਬਣਾ ਦੇਵੇਗਾ। ਇਸਤੋਂ ਪਹਿਲਾਂ ਸ੍ਰੀਲੰਕਾ ਦਾ 2007 ਵਿੱਚ 260 ਦੌੜਾਂ ਦਾ ਰਿਕਾਰਡ ਹੈ।
Mar 8, 2026 07:55 PM
IND vs NZ Final Live Updates : ਸੰਜੂ ਸੈਮਸਨ ਨੇ ਬਣਾਇਆ ਅਰਧ ਸੈਂਕੜਾ
Mar 8, 2026 07:52 PM
10 ਓਵਰਾਂ 'ਚ ਭਾਰਤ 1 ਵਿਕਟ ਦੇ ਨੁਕਸਾਨ 127 ਦੌੜਾਂ
IND vs NZ Final Live Updates : ਸੰਜੂ ਸੈਮਸਨ ਤੇ ਇਸ਼ਾਨ ਕਿਸ਼ਨ ਡਟੇ ਹੋਏ ਹਨ। ਅਭਿਸ਼ੇਕ ਸ਼ਰਮਾ 52 ਦੌੜਾਂ ਬਣਾ ਕੇ ਆਊਟ ਹੋਏ। ਇਸ਼ਾਨ ਕਿਸ਼ਨ 20 ਦੌੜਾਂ ਤੇ ਸੰਜੂ 48 ਦੌੜਾ ਬਣਾ ਕੇ ਖੇਡ ਰਹੇ ਹਨ।
Mar 8, 2026 07:35 PM
IND vs NZ Final Live Updates : ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਡਟੇ
IND vs NZ Final Live Updates : ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਡਟੇ ਹੋਏ ਹਨ। ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਪਾਵਰਪਲੇ ਵਿੱਚ ਭਾਰਤ ਦੀਆਂ ਪਹਿਲੀ ਵਾਰ 92 ਦੌੜਾਂ ਬਣੀਆਂ ਹਨ।
Mar 8, 2026 07:08 PM
“ਭਾਰਤ ਹੀ ਜਿੱਤੇਗਾ ਫਾਈਨਲ” - ਭਾਰਤ - ਨਿਊਜ਼ੀਲੈਂਡ ਟੀ-20 ਫਾਈਨਲ ਤੋਂ ਪਹਿਲਾਂ ਅੰਮ੍ਰਿਤਸਰ ਦੇ ਬੱਚਿਆਂ ਵਿੱਚ ਉਤਸ਼ਾਹ
IND vs NZ Final Live Updates : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਣ ਵਾਲੇ ਟੀ-20 ਦੇ ਫਾਈਨਲ ਮੁਕਾਬਲੇ ਨੂੰ ਲੈ ਕੇ ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਵਿੱਚ ਕ੍ਰਿਕਟ ਖੇਡਣ ਵਾਲੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਭਾਰਤੀ ਟੀਮ ਦੀ ਜਿੱਤ ਦਾ ਪੂਰਾ ਭਰੋਸਾ ਜਤਾਇਆ। ਬੱਚਿਆਂ ਨੇ ਕਿਹਾ ਕਿ ਭਾਰਤ ਦੀ ਟੀਮ ਇਸ ਸਮੇਂ ਕਾਫੀ ਮਜ਼ਬੂਤ ਹੈ ਅਤੇ ਬੈਟਿੰਗ ਤੋਂ ਲੈ ਕੇ ਬੋਲਿੰਗ ਤੱਕ ਹਰ ਵਿਭਾਗ ਵਿੱਚ ਸ਼ਾਨਦਾਰ ਖਿਡਾਰੀ ਹਨ।
ਉਹਨਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਫਾਈਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਬੱਚਿਆਂ ਨੇ ਕਿਹਾ ਕਿ ਭਾਰਤ ਦੇ ਕੋਲ ਵਰਲਡ ਕਲਾਸ ਬੈਟਸਮੈਨ ਅਤੇ ਨੰਬਰ ਵਨ ਬੋਲਰ ਹਨ, ਜਿਸ ਕਾਰਨ ਭਾਰਤ ਦੀ ਜਿੱਤ ਦੀ ਸੰਭਾਵਨਾ ਕਾਫੀ ਵੱਧ ਹੈ। ਬੈਟਿੰਗ ਬਾਰੇ ਗੱਲ ਕਰਦੇ ਹੋਏ ਬੱਚਿਆਂ ਨੇ ਕਿਹਾ ਕਿ ਜੇ ਸ਼ੁਰੂਆਤੀ ਵਿਕਟਾਂ ਜਲਦੀ ਵੀ ਡਿੱਗ ਜਾਂਦੀਆਂ ਹਨ ਤਾਂ ਵੀ ਸੂਰਿਆਕੁਮਾਰ ਯਾਦਵ ਵਰਗਾ ਖਿਡਾਰੀ ਮੈਚ ਨੂੰ ਸੰਭਾਲ ਸਕਦਾ ਹੈ ਅਤੇ ਟੀਮ ਨੂੰ ਵੱਡੇ ਸਕੋਰ ਤੱਕ ਲੈ ਜਾ ਸਕਦਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਨਾਲ ਸੰਬੰਧਤ ਖਿਡਾਰੀ ਅਭਿਸ਼ੇਕ ਸ਼ਰਮਾ ਤੋਂ ਵੀ ਵੱਡੀਆਂ ਉਮੀਦਾਂ ਜਤਾਈਆਂ ਗਈਆਂ।
ਬੱਚਿਆਂ ਦਾ ਕਹਿਣਾ ਹੈ ਕਿ ਭਾਵੇਂ ਪਿਛਲੇ ਕੁਝ ਮੈਚਾਂ ਵਿੱਚ ਉਹਨਾਂ ਦੀ ਪਰਫਾਰਮੈਂਸ ਥੋੜ੍ਹੀ ਕਮਜ਼ੋਰ ਰਹੀ ਹੈ, ਪਰ ਫਾਈਨਲ ਮੈਚ ਵਿੱਚ ਉਹ ਵਧੀਆ ਖੇਡ ਸਕਦੇ ਹਨ। ਬੋਲਿੰਗ ਦੀ ਗੱਲ ਕਰਦੇ ਹੋਏ ਬੱਚਿਆਂ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਭਾਰਤ ਲਈ ਸਭ ਤੋਂ ਮਹੱਤਵਪੂਰਨ ਖਿਡਾਰੀ ਸਾਬਤ ਹੋ ਸਕਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਬੁਮਰਾਹ ਦੀ ਸ਼ਾਨਦਾਰ ਬੋਲਿੰਗ ਨਿਊਜ਼ੀਲੈਂਡ ਦੀ ਬੈਟਿੰਗ ਲਾਈਨ-ਅਪ ਨੂੰ ਦਬਾਅ ਵਿੱਚ ਲਿਆ ਸਕਦੀ ਹੈ। ਉਹਨਾਂ ਨੂੰ ਉਮੀਦ ਹੈ ਕਿ ਅੱਜ ਦੇ ਫਾਈਨਲ ਵਿੱਚ ਭਾਰਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਟਰਾਫੀ ਆਪਣੇ ਨਾਮ ਕਰੇਗਾ।
Mar 8, 2026 07:06 PM
IND vs NZ Final Live Updates : ਭਾਰਤ ਨੇ ਇੱਕ ਓਵਰ 'ਚ ਬਣਾਈਆਂ 7 ਦੌੜਾਂ
Mar 8, 2026 06:55 PM
IND vs NZ Final Live Updates : Harbhajan Singh ਨੇ Team India ਨੂੰ ਕਿਹਾ ‘ਚੱਕ ਦੇ ਫੱਟੇ’
Mar 8, 2026 06:54 PM
ਸੁਪਰ SUNDAY, ਸੁਪਰ ਮੁਕਾਬਲਾ
Mar 8, 2026 06:44 PM
ਸਰੋਤਿਆਂ ਨੇ ਕਲੋਜਿੰਗ ਸੈਰੇਮਨੀ 'ਚ ਖੂਬ ਕੀਤਾ ਮਨੋਰੰਜਨ
IND vs NZ Final Live Updates : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਸਮਾਪਤੀ ਸਮਾਰੋਹ ਸਮਾਪਤ ਹੋ ਗਿਆ ਹੈ। ਸੰਗੀਤ ਨੇ ਸਟੇਡੀਅਮ ਨੂੰ ਫਾਲਗੁਨੀ ਪਾਠਕ, ਸੁਖਬੀਰ ਸਿੰਘ ਅਤੇ ਰਿੱਕੀ ਮਾਰਟਿਨ ਦੇ ਪ੍ਰਦਰਸ਼ਨਾਂ ਨਾਲ ਭਰ ਦਿੱਤਾ।
Mar 8, 2026 06:43 PM
ਨਿਊਜ਼ੀਲੈਂਡ ਨੇ ਨਹੀਂ ਖਿਡਾਇਆ ਆਫ-ਸਪਿੰਨਰ, ਵੇਖੋ ਪਲੇਇੰਗ ਇਲੈਵਨ
IND vs NZ Final Live Updates : ਭਾਰਤ ਤੇ ਨਿਊਜ਼ੀਲੈਂਡ ਦੀਆਂ ਪਲੇਇੰਗ ਟੀਮਾਂ ਦਾ ਐਲਾਨ
ਭਾਰਤ (ਪਲੇਅਿੰਗ ਇਲੈਵਨ): ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਡਬਲਯੂ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਸੀ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ
ਨਿਊਜ਼ੀਲੈਂਡ (ਪਲੇਅਿੰਗ ਇਲੈਵਨ): ਟਿਮ ਸੀਫਰਟ (ਡਬਲਯੂ), ਫਿਨ ਐਲਨ, ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ (ਸੀ), ਮੈਟ ਹੈਨਰੀ, ਲੌਕੀ ਫਰਗੂਸਨ, ਜੈਕਬ ਡਫੀ
Mar 8, 2026 06:36 PM
IND vs NZ Final Live Updates : ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
Mar 8, 2026 06:31 PM
ਭਾਰਤ ਤੇ ਨਿਊਜ਼ੀਲੈਂਡ ਹੁਣ ਤੱਕ ਕਿੰਨੀ ਵਾਰ ਭਿੜੇ, ਵੇਖੋ ਪੂਰਾ ਗਣਿਤ ਤੇ ਕਿਸਦਾ ਪੱਲੜਾ ਭਾਰੀ ?
IND vs NZ Final Live Updates : ਇਹ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਿਛਲੇ ਛੇ ਸਾਲਾਂ ਵਿੱਚ ਤਿੰਨ ਵੱਖ-ਵੱਖ ਫਾਰਮੈਟਾਂ ਵਿੱਚ ਤੀਜਾ ਆਈਸੀਸੀ ਫਾਈਨਲ ਹੈ - 2021 ਵਿਸ਼ਵ ਟੈਸਟ ਚੈਂਪੀਅਨਸ਼ਿਪ, 2025 ਚੈਂਪੀਅਨਜ਼ ਟਰਾਫੀ (ODI), ਅਤੇ 2026 ਟੀ-20 ਵਿਸ਼ਵ ਕੱਪ।
ਆਈਸੀਸੀ ਟੂਰਨਾਮੈਂਟ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਭਾਰਤ ਉੱਤੇ 2-1 ਦਾ ਰਿਕਾਰਡ ਹੈ। ਉਨ੍ਹਾਂ ਨੇ 2000 ਦੀ ਚੈਂਪੀਅਨਜ਼ ਟਰਾਫੀ ਅਤੇ 2021 ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਸੀ, ਅਤੇ ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਹਾਰ ਗਈ ਸੀ।
ਹੁਣ ਤੱਕ, ਭਾਰਤ ਇੱਕ ਟਾਈ ਨਾਲ ਨਿਊਜ਼ੀਲੈਂਡ ਉੱਤੇ 18-11 ਦੀ ਲੀਡ ਰੱਖਦਾ ਹੈ, ਪਰ ਟੀ-20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦਾ ਭਾਰਤ ਖਿਲਾਫ਼ - ਜੋਹਾਨਸਬਰਗ 2007, ਨਾਗਪੁਰ 2016, ਅਤੇ ਦੁਬਈ 2021 'ਚ 3-0 ਦਾ ਰਿਕਾਰਡ ਹੈ।
ਭਾਰਤ ਟੀ-20 ਵਿਸ਼ਵ ਕੱਪ ਵਿੱਚ ਚੌਥੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ, ਜੋ ਕਿ ਕਿਸੇ ਵੀ ਟੀਮ ਦੁਆਰਾ ਸਭ ਤੋਂ ਵੱਧ ਹੈ।
ਪਿਛਲੇ 9 ਟੀ-20 ਵਿਸ਼ਵ ਕੱਪ ਫਾਈਨਲ ਵਿੱਚੋਂ 6 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਬਾਕੀ ਤਿੰਨਾਂ ਵਿੱਚੋਂ, ਦੋ ਭਾਰਤ ਨੇ ਜਿੱਤੇ ਸਨ - 2007 ਅਤੇ 2024 ਵਿੱਚ, ਦੋਵੇਂ ਆਖਰੀ ਓਵਰ ਵਿੱਚ ਖਤਮ ਹੋਏ।
Mar 8, 2026 06:25 PM
ਸਮਾਪਤੀ ਸਮਾਰੋਹ ਸ਼ੁਰੂ, ਫਾਲਗੁਨੀ ਅਤੇ ਸੁਖਬੀਰ ਨੇ ਦਿੱਤੀ ਪੇਸ਼ਕਾਰੀ
IND vs NZ Final Live Updates : 2026 ਟੀ-20 ਵਿਸ਼ਵ ਕੱਪ ਦਾ ਸਮਾਪਤੀ ਸਮਾਰੋਹ ਅਹਿਮਦਾਬਾਦ ਵਿੱਚ ਸ਼ੁਰੂ ਹੋ ਗਿਆ ਹੈ। ਸੁਖਬੀਰ ਸਿੰਘ ਪੇਸ਼ਕਾਰੀ ਦੇ ਰਹੇ ਹਨ। ਸਟੇਡੀਅਮ ਵਿੱਚ ਪ੍ਰਸ਼ੰਸਕ ਉਸਦੇ ਗੀਤਾਂ 'ਤੇ ਨੱਚ ਰਹੇ ਹਨ। ਸੁਖਬੀਰ ਸਿੰਘ ਨੇ ਆਪਣੇ ਗੀਤ "ਓ ਹੋ ਹੋ" ਨਾਲ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕੀਤਾ। ਫਾਲਗੁਨੀ ਪਾਠਕ ਨੇ ਸੁਖਬੀਰ ਤੋਂ ਪਹਿਲਾਂ ਪੇਸ਼ਕਾਰੀ ਦਿੱਤੀ।
Mar 8, 2026 06:23 PM
ਪਤਨੀ ਨਾਲ ਪਹੁੰਚੇ ਰੋਹਿਤ ਸ਼ਰਮਾ
IND vs NZ Final Live Updates : ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਫਾਈਨਲ ਲਈ ਆਪਣੀ ਪਤਨੀ ਨਾਲ ਹਵਾਈ ਅੱਡੇ 'ਤੇ ਪਹੁੰਚੇ। ਰੋਹਿਤ ਸ਼ਰਮਾ ਟੂਰਨਾਮੈਂਟ ਦੇ ਬ੍ਰਾਂਡ ਅੰਬੈਸਡਰ ਵੀ ਹਨ। ਉਨ੍ਹਾਂ ਨੂੰ ਇੰਗਲੈਂਡ ਵਿਰੁੱਧ ਸੈਮੀਫਾਈਨਲ ਮੈਚ ਦੌਰਾਨ ਮੈਦਾਨ 'ਤੇ ਟੀਮ ਇੰਡੀਆ ਦਾ ਸਮਰਥਨ ਕਰਦੇ ਹੋਏ ਵੀ ਦੇਖਿਆ ਗਿਆ।

Mar 8, 2026 06:20 PM
ਜੈ ਸ਼ਾਹ ਵੀ ਸਟੇਡੀਅਮ ਪਹੁੰਚੇ
IND vs NZ Final Live Updates : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਸ ਬਲਾਕਬਸਟਰ ਮੈਚ ਲਈ ਆਈਸੀਸੀ ਚੇਅਰਮੈਨ ਜੈ ਸ਼ਾਹ ਵੀ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਹਨ।
Mar 8, 2026 06:13 PM
India V/s New Zealand Final Match: ਹੋ ਜਾਓ ਤਿਆਰ, ਚੌਕੇ ਛੱਕਿਆਂ ਦੀ ਬਰਸਾਤ
Mar 8, 2026 06:05 PM
IND vs NZ Final Live Updates : ਭਾਰਤੀ ਕ੍ਰਿਕਟ ਟੀਮ ਮਹਾਂ ਮੁਕਾਬਲੇ ਲਈ ਨਰਿੰਦਰ ਮੋਦੀ ਸਟੇਡੀਅਮ ਲਈ ਹੋਈ ਰਵਾਨਾ।
Mar 8, 2026 06:04 PM
IND vs NZ Final Live Updates : ਦੇਸ਼ ਭਰ ਦੇ ਪ੍ਰਸ਼ੰਸਕ ਟੀਮ ਇੰਡੀਆ ਦੀ ਜਿੱਤ ਲਈ ਰੱਬ ਅੱਗੇ ਵੱਖ ਵੱਖ ਢੰਗਾਂ ਨਾਲ ਅਰਦਾਸਾਂ ਕਰ ਰਹੇ ਹਨ।
Mar 8, 2026 05:33 PM
ਮੈਚ ਤੋਂ ਪਹਿਲਾਂ ਬਜਰੰਗ ਬਲੀ ਦੀ ਸ਼ਰਨ 'ਚ ਪਹੁੰਚੀ ਭਾਰਤੀ ਟੀਮ, ਮੱਥਾ ਟੇਕ ਕੇ ਲਿਆ ਆਸ਼ੀਰਵਾਦ
IND Vs NZ ICC T20 : ਵਿਸ਼ਵ ਕੱਪ 2026 ਦੇ ਹਾਈ-ਵੋਲਟੇਜ ਫਾਈਨਲ ਤੋਂ ਪਹਿਲਾਂ, ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ, ਕਪਤਾਨ ਸੂਰਿਆਕੁਮਾਰ ਯਾਦਵ, ਆਲਰਾਊਂਡਰ ਹਾਰਦਿਕ ਪੰਡਯਾ ਅਤੇ ਭਾਰਤੀ ਟੀਮ ਦੇ ਹੋਰ ਮੈਂਬਰਾਂ ਦੇ ਨਾਲ, ਅਹਿਮਦਾਬਾਦ ਦੇ ਹਨੂੰਮਾਨ ਮੰਦਰ ਵਿੱਚ ਬਜਰੰਗ ਬਲੀ ਤੋਂ ਆਸ਼ੀਰਵਾਦ ਲੈਣ ਲਈ ਗਏ।
ਇਸ ਤੋਂ ਪਹਿਲਾਂ, ਭਾਰਤ ਬਨਾਮ ਇੰਗਲੈਂਡ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ, ਗੌਤਮ ਗੰਭੀਰ ਨੇ ਆਪਣੇ ਪਰਿਵਾਰ ਨਾਲ ਮੁੰਬਈ ਦੇ ਦਾਦਰ ਵਿੱਚ ਸਿੱਧੀਵਿਨਾਇਕ ਮੰਦਰ ਦਾ ਦੌਰਾ ਵੀ ਕੀਤਾ ਸੀ। ਮੁੱਖ ਕੋਚ ਤੋਂ ਇਲਾਵਾ, ਈਸ਼ਾਨ ਕਿਸ਼ਨ, ਅਭਿਸ਼ੇਕ ਸ਼ਰਮਾ ਅਤੇ ਅਕਸ਼ਰ ਪਟੇਲ ਨੂੰ ਵੀ ਮੰਦਰ ਵਿੱਚ ਦੇਖਿਆ ਗਿਆ ਸੀ।
Mar 8, 2026 05:27 PM
ਮੈਚ ਦੌਰਾਨ ਮੌਸਮ ਕਿਹੋ ਜਿਹਾ ਰਹੇਗਾ?
IND vs NZ T20 World Cup Final Live : ਨਰਿੰਦਰ ਮੋਦੀ ਸਟੇਡੀਅਮ ਦੇ ਹਾਲਾਤ ਕ੍ਰਿਕਟ ਲਈ ਕਾਫ਼ੀ ਹੱਦ ਤੱਕ ਅਨੁਕੂਲ ਹੋਣਗੇ, ਹਾਲਾਂਕਿ ਸ਼ੁਰੂ ਵਿੱਚ ਗਰਮੀ ਇੱਕ ਵੱਡਾ ਕਾਰਕ ਹੋਵੇਗੀ। ਜਦੋਂ ਮੈਚ ਸ਼ਾਮ 6 ਵਜੇ ਸ਼ੁਰੂ ਹੋਵੇਗਾ ਤਾਂ ਤਾਪਮਾਨ ਲਗਭਗ 39 ਡਿਗਰੀ ਸੈਲਸੀਅਸ ਹੋਵੇਗਾ, ਜੋ ਹੌਲੀ-ਹੌਲੀ ਰਾਤ 9 ਵਜੇ ਤੱਕ 33 ਡਿਗਰੀ ਸੈਲਸੀਅਸ ਅਤੇ ਅੱਧੀ ਰਾਤ ਤੋਂ ਬਾਅਦ 27 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ।
ਪੂਰੇ ਮੈਚ ਦੌਰਾਨ ਅਸਮਾਨ ਸਾਫ਼ ਰਹੇਗਾ, ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਮੌਸਮ ਖੇਡ ਵਿੱਚ ਵਿਘਨ ਨਹੀਂ ਪਾਵੇਗਾ। ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਪਾਵਰਪਲੇ ਓਵਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇੱਕ ਚਿੰਤਾ ਇਹ ਹੈ ਕਿ ਰਾਤ ਭਰ ਹਵਾ ਦੀ ਗੁਣਵੱਤਾ ਇੱਕ ਗੈਰ-ਸਿਹਤਮੰਦ ਪੱਧਰ 'ਤੇ ਰਹੇਗੀ।
Mar 8, 2026 05:26 PM
ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚਾਂ 'ਚ ਭਾਰਤ ਦਾ ਕਿਹੋ-ਜਿਹਾ ਰਿਕਾਰਡ ?
IND vs NZ T20 World Cup Final Live : ਐਤਵਾਰ ਨੂੰ ਖੇਡੇ ਗਏ ਆਈਸੀਸੀ ਫਾਈਨਲਾਂ ਵਿੱਚ ਭਾਰਤ ਦਾ ਮਿਸ਼ਰਤ ਇਤਿਹਾਸ ਹੈ। ਐਤਵਾਰ ਨੂੰ ਹੋਏ ਛੇ ਫਾਈਨਲਾਂ ਵਿੱਚੋਂ, ਭਾਰਤ ਨੇ ਸਿਰਫ਼ ਦੋ ਜਿੱਤੇ ਹਨ: 2013 ਚੈਂਪੀਅਨਜ਼ ਟਰਾਫੀ ਅਤੇ ਪਿਛਲੇ ਸਾਲ ਦੁਬਈ ਵਿੱਚ ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ। ਭਾਰਤ ਬਾਕੀ ਚਾਰ ਫਾਈਨਲ ਹਾਰ ਗਿਆ ਹੈ, ਜਿਸ ਵਿੱਚ ਆਸਟ੍ਰੇਲੀਆ ਵਿਰੁੱਧ 2003 ਦਾ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ, ਸ਼੍ਰੀਲੰਕਾ ਵਿਰੁੱਧ 2014 ਦਾ ਟੀ-20 ਵਿਸ਼ਵ ਕੱਪ ਫਾਈਨਲ, ਪਾਕਿਸਤਾਨ ਵਿਰੁੱਧ 2017 ਦਾ ਚੈਂਪੀਅਨਜ਼ ਟਰਾਫੀ ਫਾਈਨਲ ਅਤੇ ਅਹਿਮਦਾਬਾਦ ਦੇ ਉਸੇ ਮੈਦਾਨ ਵਿੱਚ ਆਸਟ੍ਰੇਲੀਆ ਵਿਰੁੱਧ 2023 ਦਾ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਸ਼ਾਮਲ ਹਨ।
Mar 8, 2026 05:23 PM
ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਫਿਨ ਐਲਨ ਦਾ ਬੁਮਰਾਹ 'ਤੇ ਐਲਾਨ
IND vs NZ T20 World Cup Final Live : ਨਿਊਜ਼ੀਲੈਂਡ ਦੇ ਫਿਨ ਐਲਨ, ਜਿਸਨੇ ਦੱਖਣੀ ਅਫਰੀਕਾ ਵਿਰੁੱਧ ਸੈਮੀਫਾਈਨਲ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ, ਫਾਈਨਲ ਵਿੱਚ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਗੇ। ਉਹ ਇਸ ਬਾਰੇ ਜ਼ਿਆਦਾ ਨਹੀਂ ਸੋਚ ਰਿਹਾ ਹੈ। ਉਸ ਨੇ ਭਾਰਤ ਦੇ ਸਟਾਰ ਗੇਂਦਬਾਜ਼ ਦਾ ਸਾਹਮਣਾ ਕਰਨ ਬਾਰੇ ਪੁੱਛੇ ਜਾਣ 'ਤੇ ਕਿਹਾ।
Mar 8, 2026 05:20 PM
ਧੋਨੀ ਫਾਈਨਲ ਮੈਚ ਦੇਖਣ ਲਈ ਅਹਿਮਦਾਬਾਦ ਪਹੁੰਚੇ
IND vs NZ T20 World Cup Final Live : ਪਹਿਲਾ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਲਈ ਅਹਿਮਦਾਬਾਦ ਪਹੁੰਚੇ ਹਨ। ਧੋਨੀ ਦੇ ਪਹੁੰਚਣ 'ਤੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਦੇਖਣ ਲਈ ਇਕੱਠੇ ਹੋ ਗਏ।
Mar 8, 2026 05:19 PM
ਕੀ ਭਾਰਤ ਪਲੇਇੰਗ ਇਲੈਵਨ 'ਚ ਕਰ ਸਕਦਾ ਹੈ ਬਦਲਾਅ ?
IND vs NZ T20 World Cup Final Live : ਭਾਰਤੀ ਪਲੇਇੰਗ ਇਲੈਵਨ ਵਿੱਚ ਬਦਲਾਅ ਦੀ ਸੰਭਾਵਨਾ ਘੱਟ ਹੈ। ਟੀਮ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ 11 ਖਿਡਾਰੀਆਂ ਨੂੰ ਹੀ ਮੈਦਾਨ ਵਿੱਚ ਉਤਾਰ ਸਕਦੀ ਹੈ। ਕੁਝ ਸਾਬਕਾ ਕ੍ਰਿਕਟਰਾਂ ਨੇ ਅਭਿਸ਼ੇਕ ਸ਼ਰਮਾ ਅਤੇ ਵਰੁਣ ਚੱਕਰਵਰਤੀ ਦੀ ਥਾਂ ਰਿੰਕੂ ਸਿੰਘ ਅਤੇ ਕੁਲਦੀਪ ਯਾਦਵ ਨੂੰ ਲੈਣ ਦਾ ਸੁਝਾਅ ਦਿੱਤਾ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਅਤੇ ਕੋਚ ਕੀ ਸੋਚਦੇ ਹਨ।
Mar 8, 2026 05:18 PM
ਵਿਸ਼ਵ ਕੱਪ ਫਾਈਨਲ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ
IND vs NZ T20 World Cup Final Live : ਵਿਸ਼ਵ ਕੱਪ ਫਾਈਨਲ ਲਈ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਮੈਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਭਗਦੜ ਤੋਂ ਬਚਣ ਲਈ ਸਾਵਧਾਨੀ ਵਜੋਂ ਪਹਿਲੀ ਵਾਰ ਗੇਟ 1 ਅਤੇ 2 ਦੇ ਨੇੜੇ "ਹੋਲਡਿੰਗ ਏਰੀਆ" ਬਣਾਏ ਗਏ ਹਨ। ਅਹਿਮਦਾਬਾਦ ਪੁਲਿਸ ਨੇ ਮੈਚ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪ੍ਰਬੰਧਾਂ ਦੇ ਹਿੱਸੇ ਵਜੋਂ ਲਗਭਗ 3,000 ਪੁਲਿਸ ਕਰਮਚਾਰੀ ਅਤੇ 1,000 ਹੋਮ ਗਾਰਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀ.ਐਸ. ਮਲਿਕ ਨੇ ਕਿਹਾ, "ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਲਗਭਗ 3,000 ਪੁਲਿਸ ਕਰਮਚਾਰੀ ਅਤੇ 1,000 ਹੋਮ ਗਾਰਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਸੀਂ ਕਿਸੇ ਵੀ ਭਗਦੜ ਤੋਂ ਬਚਣ ਲਈ ਮੁੱਖ ਸੜਕ ਦੇ ਨੇੜੇ ਗੇਟ 1 ਅਤੇ 2 'ਤੇ ਹੋਲਡਿੰਗ ਏਰੀਆ ਸਥਾਪਤ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਮੈਚ ਦੌਰਾਨ ਅਜਿਹਾ ਕਰ ਰਹੇ ਹਾਂ।"
IND vs NZ Final Live Updates : ਭਾਰਤ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਨੂੰ ਜਿਸ ਪਲ ਦੀ ਉਡੀਕ ਸੀ, ਆਖਿਰ ਉਹ ਸਮਾਂ ਹੁਣ ਆ ਗਿਆ ਹੈ। ਭਾਰਤੀ ਕ੍ਰਿਕਟ ਟੀਮ ਅੱਜ T20 ਵਿਸ਼ਵ ਕੱਪ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਉਸ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣ ਜਾ ਰਿਹਾ ਹੈ।
ਫਾਈਨਲ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਟਰਾਫੀ 'ਤੇ ਕਬਜ਼ਾ ਕਰਨ ਦੇ ਮਕਸਦ ਨਾਲ ਮੈਦਾਨ 'ਚ ਉਤਰਣਗੀਆਂ। ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਟੀਮ ਰੋਹਿਤ ਸ਼ਰਮਾ ਵੱਲੋਂ ਪਿਛਲੇ ਟੂਰਨਾਮੈਂਟ 'ਚ ਕੀਤੇ ਗਏ ਕਾਰਨਾਮੇ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਦੇ ਨੇੜੇ ਹੈ, ਜਦੋਂ ਕਿ ਨਿਊਜ਼ੀਲੈਂਡ ਪਹਿਲੀ ਵਾਰ ਇਸਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਵੇਗੀ।
ਭਾਰਤ ਦੀ ਸੰਭਾਵਤ ਪਲੇਇੰਗ ਇਲੈਵਨ
ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਵਰੁਣ ਚੱਕਰਵਰਤੀ/ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।
ਨਿਊਜ਼ੀਲੈਂਡ ਦੀ ਸੰਭਾਵਤ ਪਲੇਇੰਗ ਇਲੈਵਨ
ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਜੇਮਸ ਨੀਸ਼ਮ/ਜੈਕਬ ਡਫੀ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕੋਂਚੀ, ਮੈਟ ਹੈਨਰੀ, ਲੌਕੀ ਫਰਗੂਸਨ।
ਖਬਰ ਅਪਡੇਟ ਜਾਰੀ...