Sat, Apr 25, 2026
Whatsapp

MP ਅੰਮ੍ਰਿਤਪਾਲ ਸਿੰਘ ਦੀ ਹੋਈ ਪੇਸ਼ੀ, ਅਜਨਾਲਾ ਅਦਾਲਤ ਨੇ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

MP Amritpal Singh : ਪੁਲਿਸ ਨੇ ਅਦਾਲਤ ਅੱਗੇ ਕੋਈ ਨਵੀਂ ਡਿਮਾਂਡ ਪੇਸ਼ ਨਾ ਕਰਨ ਕਰਕੇ ਅਦਾਲਤ ਨੇ ਸਿੱਧਾ ਜੁਡੀਸ਼ਅਲ ਰਿਮਾਂਡ ਦਾ ਹੁਕਮ ਜਾਰੀ ਕੀਤਾ। ਇਸ ਨਾਲ ਇਹ ਸਪਸ਼ਟ ਹੋ ਗਿਆ ਕਿ ਮੌਜੂਦਾ ਪੜਾਅ ‘ਤੇ ਪੁਲਿਸ ਨੂੰ ਹੋਰ ਪੁੱਛਗਿੱਛ ਲਈ ਵਾਧੂ ਸਮੇਂ ਦੀ ਲੋੜ ਮਹਿਸੂਸ ਨਹੀਂ ਹੋਈ।

Reported by:  PTC News Desk  Edited by:  KRISHAN KUMAR SHARMA -- April 25th 2026 01:05 PM -- Updated: April 25th 2026 01:07 PM
MP ਅੰਮ੍ਰਿਤਪਾਲ ਸਿੰਘ ਦੀ ਹੋਈ ਪੇਸ਼ੀ, ਅਜਨਾਲਾ ਅਦਾਲਤ ਨੇ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

MP ਅੰਮ੍ਰਿਤਪਾਲ ਸਿੰਘ ਦੀ ਹੋਈ ਪੇਸ਼ੀ, ਅਜਨਾਲਾ ਅਦਾਲਤ ਨੇ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

MP Amritpal Singh : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਦੋ ਦਿਨਾਂ ਦਾ ਪੁਲਿਸ ਰਿਮਾਂਡ ਮੁਕੰਮਲ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਤੱਥ ਰੱਖੇ ਗਏ। ਸੁਣਵਾਈ ਤੋਂ ਬਾਅਦ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੂੰ 30 ਅਪ੍ਰੈਲ ਤੱਕ ਜੁਡੀਸ਼ਅਲ ਰਿਮਾਂਡ ‘ਤੇ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਹੋਰ ਰਿਮਾਂਡ ਨਹੀਂ ਮੰਗਿਆ ਗਿਆ। ਪੁਲਿਸ ਨੇ ਅਦਾਲਤ ਅੱਗੇ ਕੋਈ ਨਵੀਂ ਡਿਮਾਂਡ ਪੇਸ਼ ਨਾ ਕਰਨ ਕਰਕੇ ਅਦਾਲਤ (Ajnala Court) ਨੇ ਸਿੱਧਾ ਜੁਡੀਸ਼ਅਲ ਰਿਮਾਂਡ ਦਾ ਹੁਕਮ ਜਾਰੀ ਕੀਤਾ। ਇਸ ਨਾਲ ਇਹ ਸਪਸ਼ਟ ਹੋ ਗਿਆ ਕਿ ਮੌਜੂਦਾ ਪੜਾਅ ‘ਤੇ ਪੁਲਿਸ ਨੂੰ ਹੋਰ ਪੁੱਛਗਿੱਛ ਲਈ ਵਾਧੂ ਸਮੇਂ ਦੀ ਲੋੜ ਮਹਿਸੂਸ ਨਹੀਂ ਹੋਈ।


ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਵੀਸੀ ਰਾਹੀਂ ਪੇਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਾ ਤਾਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਅਤੇ ਨਾ ਹੀ ਕੋਈ ਵੱਡੀ ਰਿਕਵਰੀ ਜਾਂ ਨਵਾਂ ਮਾਮਲਾ ਅੱਗੇ ਰੱਖਿਆ ਗਿਆ। ਵਕੀਲ ਨੇ ਕਿਹਾ ਕਿ ਪੁਲਿਸ ਕੋਲ ਪਹਿਲਾਂ ਕੁਝ ਸਵਾਲ ਸਨ, ਜਿਵੇਂ ਕਿ ਪਾਲਕੀ ਸਾਹਿਬ, ਮੋਬਾਇਲ ਜਾਂ ਹੋਰ ਸਾਮਾਨ ਦੀ ਰਿਕਵਰੀ ਸਬੰਧੀ, ਪਰ ਅੱਜ ਦੀ ਸੁਣਵਾਈ ਵਿੱਚ ਇਸ ਸਬੰਧੀ ਕੋਈ ਵੱਡੀ ਗੱਲ ਸਾਹਮਣੇ ਨਹੀਂ ਆਈ।

ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਹੁਣ ਭਾਈ ਅੰਮ੍ਰਿਤਪਾਲ ਸਿੰਘ 30 ਅਪ੍ਰੈਲ ਤੱਕ ਜੁਡੀਸ਼ਅਲ ਹਿਰਾਸਤ ਵਿੱਚ ਰਹਿਣਗੇ। ਇਸ ਮਾਮਲੇ ਨੂੰ ਲੈ ਕੇ ਆਗਾਮੀ ਦਿਨਾਂ ਵਿੱਚ ਹੋਰ ਸੁਣਵਾਈ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ ਸਭ ਦੀ ਨਿਗਾਹ ਟਿਕੀ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK