Sat, Apr 25, 2026
Whatsapp

Lawrence of Punjab : 'ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ ਹੁਣ...', ਗੈਂਗਸਟਰ ਨੇ DGP ਪੰਜਾਬ ਤੇ ਮਜੀਠੀਆ ਸਮੇਤ ਕਈ ਲੀਡਰਾਂ ਨੂੰ ਦਿੱਤੀ ਧਮਕੀ

Lawrence Bishnoi Gang Threat to Punjab Leaders : ਬਿਸ਼ਨੋਈ ਗੈਂਗ ਵੱਲੋਂ ਫਿਲਮ ਦੇ ਰੋਕੇ ਜਾਣ ਨੂੰ ਲੈ ਕੇ ਹੁਣ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਗੈਂਗ ਵੱਲੋਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਪੰਜਾਬ ਦੇ ਕੁੱਝ ਲੀਡਰਾਂ ਨੂੰ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਰਾਹੀਂ ਸਿੱਧੀ ਧਮਕੀ ਦਿੱਤੀ ਗਈ।

Reported by:  PTC News Desk  Edited by:  KRISHAN KUMAR SHARMA -- April 25th 2026 11:15 AM -- Updated: April 25th 2026 11:58 AM
Lawrence of Punjab : 'ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ ਹੁਣ...', ਗੈਂਗਸਟਰ ਨੇ DGP ਪੰਜਾਬ ਤੇ ਮਜੀਠੀਆ ਸਮੇਤ ਕਈ ਲੀਡਰਾਂ ਨੂੰ ਦਿੱਤੀ ਧਮਕੀ

Lawrence of Punjab : 'ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ ਹੁਣ...', ਗੈਂਗਸਟਰ ਨੇ DGP ਪੰਜਾਬ ਤੇ ਮਜੀਠੀਆ ਸਮੇਤ ਕਈ ਲੀਡਰਾਂ ਨੂੰ ਦਿੱਤੀ ਧਮਕੀ

Lawrence of Punjab : ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਬਣੀ ਡਾਕੂਮੈਂਟਰੀ ਫਿਲਮ ਨੂੰ ਲੈ ਕੇ ਪੰਜਾਬ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਫਿਲਮ ਦੇ ਭਾਰੀ ਵਿਰੋਧ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਸ ਵੈੱਬ ਸੀਰੀਜ਼ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਹੀ, ਬਿਸ਼ਨੋਈ ਗੈਂਗ ਵੱਲੋਂ ਫਿਲਮ ਦੇ ਰੋਕੇ ਜਾਣ ਨੂੰ ਲੈ ਕੇ ਹੁਣ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਗੈਂਗ ਵੱਲੋਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਪੰਜਾਬ ਡੀਜੀਪੀ ਸਮੇਤ ਕੁੱਝ ਲੀਡਰਾਂ ਨੂੰ ਇੱਕ ਕਥਿਤ ਵਟਸਐਪ ਪੋਸਟ ਰਾਹੀਂ ਸਿੱਧੀ ਧਮਕੀ ਦਿੱਤੀ ਗਈ। (ਪੀਟੀਸੀ ਨਿਊਜ਼ ਪੋਸਟ ਦੇ ਪੁਖਤਾ ਹੋਣ ਦੀ ਜ਼ਿੰਮੇਵਾਰੀ ਨਹੀਂ)

ਕਿਨ੍ਹਾਂ ਨੂੰ ਦਿੱਤੀ ਧਮਕੀ ?


ਬਿਸ਼ਨੋਈ ਗੈਂਗ ਵੱਲੋਂ ਇਸ ਕਥਿਤ ਵਟਸਐਪ ਪੋਸਟ ਰਾਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ, ਐਡਵੋਕੇਟ ਜਨਰਲ ਮਨਿੰਦਰਜੀਤ ਬੇਦੀ ਅਤੇ ਗੁਰਮੀਤ ਬਬਲੂ ਨੂੰ ਧਮਕੀ ਦਿੱਤੀ ਗਈ ਹੈ।

ਧਮਕੀ ਵਿੱਚ ਕੀ ਕਿਹਾ ਗਿਆ ?

ਧਮਕੀ ਵਿੱਚ ਗੈਂਗ ਨੇ ਕਿਹਾ ਹੈ ਕਿ ਲਾਰੈਂਸ ਆਫ਼ ਪੰਜਾਬ ਡਾਕੂਮੈਂਟਰੀ ਚੱਲ ਕੇ ਰਹੇਗੀ। ਤੁਸੀ ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ। ਤੁਸੀ ਆਪਣੀ $$##& ਜ਼ੋਰ ਲਗਾ ਲਓ। ਭਾਵੇਂ ਆਪਣੇ ਉਪਰ ਕਫਨ ਪਹਿਨਣ ਦੇ ਰੋਲ ਦੀ ਤਿਆਰੀ ਕਰ ਲਓ। ਪੋਸਟ 'ਚ ਅੱਗੇ ਕਿਹਾ ਗਿਆ, ''ਉਸ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਨੂੰ ਛੱਡੋ, ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ, ਸਭ ਦੀ ਜਨਮ ਕੁੰਡਲੀ ਹੈ। ਹੁਣ ਕਿਸੇ ਕੋਲੋਂ ਪੈਸੇ ਨਹੀਂ ਲਵਾਂਗੇ, ਗੋਲੀ/47 ਅਤੇ ਬੰਬ ਨਾਲ ਉਡਾਉਣ ਦੀ ਤਿਆਰੀ ਸਮਝੋ...।''

27 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਫਿਲਮ

ਦੱਸ ਦਈਏ ਕਿ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ ਹੋ ਗਿਆ ਸੀ। ਇਸ ਵੈੱਬ ਸੀਰੀਜ਼ ਨੂੰ ਨਿਰਦੇਸ਼ਕ ਰਾਘਵ ਧਾਰ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਕਿ ਜ਼ੀ5 'ਤੇ 27 ਅਪ੍ਰੈਲ, 2026 ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ, ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇਸਨੇ ਪੰਜਾਬ ਵਿੱਚ ਰਾਜਨੀਤਿਕ ਵਿਵਾਦ ਛੇੜ ਦਿੱਤਾ ਸੀ ਕਿ ਇਹ ਅਪਰਾਧੀਆਂ ਨੂੰ ਹਾਈਲਾਈਟ ਕਰ ਰਹੀ ਹੈ।

ਫਿਲਮ 'ਤੇ ਰੋਕ ਲਈ ਹਾਈਕੋਰਟ 'ਚ ਦਾਖਲ ਕੀਤੀ ਗਈ ਸੀ ਪਟੀਸ਼ਨ

ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਬਣੀ ਇਸ ਸੀਰੀਜ 'ਤੇ ਵਿਵਾਦ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਨਾਲ ਹੀ ਪੰਜਾਬ ਪੁਲਿਸ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਿਆ ਸੀ, ਜਿਸ ਵਿੱਚ ਇਹ ਚਿੰਤਾ ਜਤਾਈ ਗਈ ਸੀ ਕਿ ਫਿਲਮ ਦੀ ਰਿਲੀਜ਼ ਪੰਜਾਬ ਦੇ ਮਾਹੌਲ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਲਿਖਿਆ ਸੀ।

ਉਪਰੰਤ, ਭਾਰਤ ਸਰਕਾਰ ਵੱਲੋਂ ਇਸ ਵੈੱਬ ਸੀਰੀਜ਼ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਖੁਦ ਓਟੀਟੀ ਪਲੇਟਫਾਰਮ ਜ਼ੀ5 ਨੂੰ ਫਿਲਮ ਲਾਰੈਂਸ ਆਫ ਪੰਜਾਬ ਦਾ ਪ੍ਰਸਾਰਣ ਨਾ ਕਰਨ ਦਾ ਵੀ ਹੁਕਮ ਦਿੱਤਾ ਹੋਇਆ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਦਿੱਤਾ ਸੀ ਬਿਆਨ

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਮਾਜ ਨੂੰ ਗਲਤ ਸੁਨੇਹਾ ਦੇ ਰਿਹਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਗੈਂਗਸਟਰਾਂ ਨੂੰ ਹੀਰੋ ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਨੌਜਵਾਨਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਸ਼ਹੀਦ, ਯੋਧੇ, ਵਿਗਿਆਨੀ ਅਤੇ ਖਿਡਾਰੀ ਹਨ ਜਿਨ੍ਹਾਂ ਬਾਰੇ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਇਹ ਸਿਰਫ਼ ਇਸ ਗੈਂਗਸਟਰ 'ਤੇ ਹੀ ਕਿਉਂ ਬਣਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਉਨ੍ਹਾਂ ਦੇ ਪੁੱਤ ਨੂੰ ਮਾਰਿਆ, ਜਿਸਦਾ ਉਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ। ਲਾਰੈਂਸ ਬਿਸ਼ਨੋਈ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ, ਪੰਜਾਬੀਆਂ ਦਾ ਕਾਤਲ ਹੈ।

- PTC NEWS

Top News view more...

Latest News view more...

PTC NETWORK
PTC NETWORK