Sat, Apr 25, 2026
Whatsapp

Bathinda Video : ਬਠਿੰਡਾ 'ਚ ਵਪਾਰੀ ਦਾ ਖੌਫਨਾਕ ਕਦਮ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ, DSP 'ਤੇ ਲਾਏ ਇਲਜ਼ਾਮ

Bathinda Businessman Death Video : ਮ੍ਰਿਤਕ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਜਿੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਉਥੇ ਹੀ ਇੱਕ ਨੋਟ ਵੀ ਲਿਖਿਆ ਹੋਇਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਪੁਲਿਸ ਦੇ ਕੁਝ ਅਧਿਕਾਰੀ ਕੋਰਟ ਕੰਪਲੈਕਸ ਦੇ ਮੁਲਾਜ਼ਮ ਤੇ ਕੁਝ ਹੋਰ ਲੋਕਾਂ ਨੂੰ ਦੱਸਿਆ ਹੈ।

Reported by:  PTC News Desk  Edited by:  KRISHAN KUMAR SHARMA -- April 25th 2026 10:47 AM -- Updated: April 25th 2026 12:36 PM
Bathinda Video : ਬਠਿੰਡਾ 'ਚ ਵਪਾਰੀ ਦਾ ਖੌਫਨਾਕ ਕਦਮ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ, DSP 'ਤੇ ਲਾਏ ਇਲਜ਼ਾਮ

Bathinda Video : ਬਠਿੰਡਾ 'ਚ ਵਪਾਰੀ ਦਾ ਖੌਫਨਾਕ ਕਦਮ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ, DSP 'ਤੇ ਲਾਏ ਇਲਜ਼ਾਮ

Bathinda Businessman Death Video : ਬਠਿੰਡਾ ਵਿਖੇ ਇੱਕ ਵਪਾਰੀ ਵੱਲੋਂ ਪੁਲਿਸ ਅਧਿਕਾਰੀ, ਕੋਰਟ ਕੰਪਲੈਕਸ ਦੇ ਮੁਲਾਜ਼ਮ ਤੇ ਕੁਝ ਹੋਰ ਲੋਕਾਂ ਵੱਲੋਂ ਪੈਸੇ ਲੈਣ ਦੇਣ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਤੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਜਿੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਉਥੇ ਹੀ ਇੱਕ ਨੋਟ ਵੀ ਲਿਖਿਆ ਹੋਇਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਪੁਲਿਸ ਦੇ ਕੁਝ ਅਧਿਕਾਰੀ ਕੋਰਟ ਕੰਪਲੈਕਸ ਦੇ ਮੁਲਾਜ਼ਮ ਤੇ ਕੁਝ ਹੋਰ ਲੋਕਾਂ ਨੂੰ ਦੱਸਿਆ ਹੈ। (Bathinda Video)


ਜਾਣਕਾਰੀ ਅਨੁਸਾਰ D.L. ਐਂਡ ਕੰਪਨੀ ਦੇ ਮਾਲਿਕ ਸੋਨੂ ਬਾਂਸਲ ਵੱਲੋਂ ਅੱਜ ਕੁਝ ਪੁਲਿਸ ਅਧਿਕਾਰੀ (Bathinda Police) ਅਤੇ ਮੁਲਾਜ਼ਮਾਂ ਅਤੇ ਤਹਿਸੀਲ ਕੰਪਲੈਕਸ (Bathinda Court) ਦੇ ਕੁਝ ਮੁਲਾਜ਼ਮਾਂ ਤੋਂ ਤੰਗ ਆ ਕੇ ਜਹਰੀਲੀ ਵਸਤੂ ਨਿਗਲ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ, ਪਰਿਵਾਰਿਕ ਮੈਂਬਰਾਂ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਸਾਰੇ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਸਿਵਿਲ ਹਸਪਤਾਲ ਬਠਿੰਡਾ ਅੱਗੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਸਾਰੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਓਨਾ ਸਮਾਂ ਸੰਘਰਸ਼ ਜਾਰੀ ਰਹੇਗਾ ਤੇ ਨਾ ਹੀ ਉਹ ਲਾਸ਼ ਦਾ ਪੋਸਟਮਾਰਟਮ ਕਰਾਉਣਗੇ ਤੇ ਨਾ ਹੀ ਸੰਸਕਾਰ ਕਰਨਗੇ।

ਪੁਲਿਸ ਨੇ ਤਿੰਨ ਲੋਕਾਂ ਖਿਲਾਫ਼ ਕੀਤਾ ਮਾਮਲਾ ਦਰਜ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਇੱਕ ਵਿਅਕਤੀ ਸੰਦੀਪ ਕੁਮਾਰ ਨਾਮ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਸੰਦੀਪ ਕੁਮਾਰ ਦੇ ਭਰਾ ਮੁਨੀਸ ਕੁਮਾਰ ਦੇ ਬਿਆਨ 'ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇੱਕ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋਵੇਂ ਪਾਰਟੀਆਂ ਦਾ ਲੈਣ-ਦੇਣ ਦਾ ਝਗੜਾ ਸੀ, ਜਿਸ ਦੀ ਜਾਂਚ ਡੀਐਸਪੀ ਸਿਟੀ ਵਨ ਕੋਲ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ 'ਤੇ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK