IND vs PAK Match Live Updates : ਭਾਰਤ ਨੇ 5 ਵਿਕਟਾਂ ਤੇ ਬਣਾਈਆਂ 175 ਦੌੜਾਂ, ਕੀ ਪਾਕਿਸਤਾਨ ਹਾਸਲ ਕਰ ਸਕੇਗਾ 176 ਦਾ ਜੇਤੂ ਟੀਚਾ ? ਵੇਖੋ ਪਲ-ਪਲ ਦੀ ਅਪਡੇਟ

IND vs PAK Match Live Updates : ਮੈਚ, ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਪਾਕਿਸਤਾਨ ਦੇ ਗੇਂਦਬਾਜ਼ ਉਸਮਾਨ ਤਾਰਿਕ ਹਨ। ਤੁਹਾਡੇ ਲਈ ਅਸੀਂ ਮੈਚ ਦੀ ਪੂਰੀ ਅਪਡੇਟ ਲੈ ਕੇ ਹਾਜ਼ਰ ਹਾਂ, ਵੇਖੋ ਪਲ-ਪਲ ਦੀ ਅਪਡੇਟ...

By  KRISHAN KUMAR SHARMA February 15th 2026 05:24 PM -- Updated: February 15th 2026 08:47 PM

Feb 15, 2026 08:47 PM

ਵਿਸ਼ਵ ਕੱਪ 'ਚ ਭਾਰਤ ਦਾ ਪਾਕਿਸਤਾਨ ਨੂੰ ਸਭ ਤੋਂ ਵੱਡਾ ਜੇਤੂ ਟੀਚਾ

IND vs PAK Match Live Updates : ਵਿਸ਼ਵ ਕੱਪ 2026 ਦੇ 27ਵੇਂ ਮੈਚ ਵਿੱਚ ਭਾਰਤ ਨੇ ਈਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੂੰ 176 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਨਿਰਧਾਰਤ 20 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ-ਪਾਕਿਸਤਾਨ ਮੈਚ ਦਾ ਸਭ ਤੋਂ ਵੱਡਾ ਸਕੋਰ ਹੈ।

Feb 15, 2026 08:39 PM

IND vs PAK Match Live Updates : ਭਾਰਤ ਨੂੰ 6ਵਾਂ ਝਟਕਾ, ਸ਼ਿਵਮ ਦੂਬੇ ਹੋਏ ਆਊਟ

IND vs PAK Match Live Updates : ਭਾਰਤ ਨੂੰ 6ਵਾਂ ਝਟਕਾ, ਸ਼ਿਵਮ ਦੂਬੇ ਹੋਏ ਆਊਟ

Feb 15, 2026 08:33 PM

ਭਾਰਤ ਨੂੰ 5ਵਾਂ ਝਟਕਾ, ਸੂਰੀਆ ਕੁਮਾਰ ਯਾਦਵ ਆਊਟ

IND vs PAK Match Live Updates : ਭਾਰਤ ਨੂੰ ਪੰਜਵਾਂ ਝਟਕਾ, ਕਪਤਾਨ ਸੂਰੀਆ ਕੁਮਾਰ ਯਾਦਵ 32 ਦੌੜਾਂ ਬਣਾ ਕੇ ਹੋਏ ਆਊਟ


Feb 15, 2026 08:16 PM

ਭਾਰਤ ਨੂੰ ਲੱਗਿਆ ਚੌਥਾ ਝਟਕਾ

ਭਾਰਤ ਨੂੰ ਹਾਰਦਿਕ ਪਾਂਡਿਆ ਦੇ ਰੂਪ 'ਚ ਲੱਗਿਆ ਚੌਥਾ ਝਟਕਾ, 1 ਗੇਂਦ 'ਤੇ 0 ਬਣਾ ਕੇ ਹੋਏ ਆਊਟ

Feb 15, 2026 08:12 PM

IND vs PAK Match Live Updates : ਭਾਰਤ ਨੂੰ ਲੱਗਿਆ ਤੀਜਾ ਝਟਕਾ, ਤਿਲਕ ਵਰਮਾ ਆਊਟ ਹੋਏ

IND vs PAK Match Live Updates : ਭਾਰਤ ਨੂੰ ਲੱਗਿਆ ਤੀਜਾ ਝਟਕਾ, ਤਿਲਕ ਵਰਮਾ ਆਊਟ ਹੋਏ 

Feb 15, 2026 07:56 PM

ਭਾਰਤ ਨੇ ਪੂਰੀਆਂ ਕੀਤੀਆਂ 100 ਦੌੜਾਂ

IND vs PAK Match Live Updates : ਭਾਰਤ ਨੇ 11.1 ਓਵਰਾਂ 'ਚ ਪਾਰ ਕੀਤਾ 100 ਦੌੜਾਂ ਦਾ ਟੀਚਾ, ਕਪਤਾਨ ਸੂਰੀਆ ਕੁਮਾਰ ਯਾਦਵ, ਤਿਲਕ ਵਰਮਾ ਦਾ ਦੇ ਰਹੇ ਸਾਥ 

Feb 15, 2026 07:44 PM

ਤਿਲਕ ਵਰਮਾ ਕਰੀਜ਼ 'ਤੇ, ਭਾਰਤੀ ਕਪਤਾਨ ਸੂਰੀਆ ਕੁਮਾਰ ਯਾਦਵ ਸਾਥ ਦੇਣ ਲਈ ਬੱਲੇਬਾਜ਼ੀ ਕਰਨ ਆਏ

IND vs PAK Match Live Updates : ਤਿਲਕ ਵਰਮਾ ਕਰੀਜ਼ 'ਤੇ, ਭਾਰਤੀ ਕਪਤਾਨ ਸੂਰੀਆ ਕੁਮਾਰ ਯਾਦਵ ਸਾਥ ਦੇਣ ਲਈ ਬੱਲੇਬਾਜ਼ੀ ਕਰਨ ਆਏ

Feb 15, 2026 07:41 PM

IND vs PAK Match Live Updates : ਭਾਰਤ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ ਆਊਟ ਹੋਏ

IND vs PAK Match Live Updates : ਭਾਰਤ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ ਆਊਟ ਹੋਏ 

Feb 15, 2026 07:36 PM

ਭਾਰਤ ਨੇ 8 ਓਵਰਾਂ 'ਚ 10.25 ਦੀ ਐਵਰੇਜ਼ ਨਾਲ ਬਣਾਈਆਂ 82 ਦੌੜਾਂ

IND vs PAK Match Live Updates : ਭਾਰਤ ਨੇ 8 ਓਵਰਾਂ 'ਚ 10.25 ਦੀ ਐਵਰੇਜ਼ ਨਾਲ ਬਣਾਈਆਂ 82 ਦੌੜਾਂ

ਈਸ਼ਾਨ ਕਿਸ਼ਨ ਤੇ ਤਿਲਕ ਵਰਮਾ ਪਾਕਿਸਤਾਨ ਗੇਂਦਬਾਜ਼ਾਂ ਦੀ ਭੰਨ ਰਹੇ ਬੱਖੀਆਂ

Feb 15, 2026 07:29 PM

ਈਸ਼ਾਨ ਕਿਸ਼ਨ ਨੇ 27 ਗੇਂਦਾਂ 'ਚ ਜੜਿਆ ਅਰਧ ਸੈਂਕੜਾ

IND vs PAK Match Live Updates : ਈਸ਼ਾਨ ਕਿਸ਼ਨ, ਭੰਨ ਰਹੇ ਪਾਕਿਸਤਾਨ ਦੀਆਂ ਬੱਖੀਆਂ, ਅਰਧ ਸੈਂਕੜਾ ਕੀਤਾ ਪੂਰਾ

Feb 15, 2026 07:24 PM

ਪਾਵਰਪਲੇਅ (6 ਓਵਰਾਂ) 'ਚ ਭਾਰਤ ਨੇ ਬਣਾਈਆਂ 52 ਦੌੜਾਂ

IND vs PAK Match Live Updates : ਪਾਵਰ ਪਲੇਅ 'ਚ ਭਾਰਤ ਨੇ ਬਣਾਈਆਂ  52 ਦੌੜਾਂ, ਪਾਕਿਸਤਾਨ ਖਿਲਾਫ਼ ਡਟੇ ਈਸ਼ਾਨ ਕਿਸ਼ਨ, 42 ਦੌੜਾਂ ਬਣਾ ਕੇ ਅਰਧ ਸੈਂਕੜੇ ਨੇੜੇ ਪਹੁੰਚੇ।

Feb 15, 2026 07:07 PM

ਅਭਿਸ਼ੇਕ ਸ਼ਰਮਾ ਆਊਟ


Feb 15, 2026 07:03 PM

ਭਾਰਤ ਨੂੰ ਪਹਿਲਾ ਝਟਕਾ, ਅਭਿਸ਼ੇਕ ਸ਼ਰਮਾ 4 ਗੇਂਦਾਂ ਖੇਡ ਕੇ ਜ਼ੀਰੋ ਦੌੜ ਬਣਾ ਕੇ ਹੋਏ ਆਊਟ

ਭਾਰਤ ਨੂੰ ਪਹਿਲਾ ਝਟਕਾ, ਅਭਿਸ਼ੇਕ ਸ਼ਰਮਾ 4 ਗੇਂਦਾਂ ਖੇਡ ਕੇ ਜ਼ੀਰੋ ਦੌੜ ਬਣਾ ਕੇ ਹੋਏ ਆਊਟ

Feb 15, 2026 07:02 PM

ਮੈਚ ਹੋਇਆ ਸ਼ੁਰੂ, ਭਾਰਤ ਵੱਲੋਂ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਕਰ ਰਹੇ ਬੱਲੇਬਾਜ਼ੀ

ਮੈਚ ਹੋਇਆ ਸ਼ੁਰੂ, ਭਾਰਤ ਵੱਲੋਂ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਕਰ ਰਹੇ ਬੱਲੇਬਾਜ਼ੀ

Feb 15, 2026 07:00 PM

ਕੁੱਝ ਹੀ ਸਕਿੰਟਾਂ 'ਚ ਸ਼ੁਰੂ ਹੋ ਰਿਹਾ ਭਾਰਤ-ਪਾਕਿਸਤਾਨ ਮੈਚ, ਵੇਖੋ ਪਲ ਪਲ ਦੀ ਅਪਡੇਟ

ਮੈਚ ਹੋਇਆ ਸ਼ੁਰੂ, ਭਾਰਤ ਵੱਲੋਂ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਕਰ ਰਹੇ ਬੱਲੇਬਾਜ਼ੀ

Feb 15, 2026 06:50 PM

ਭਾਰਤ ਨੇ ਜਾਰੀ ਰੱਖੀ No Handshake Policy, ਸੂਰਿਆਕੁਮਾਰ ਯਾਦਵ ਨੇ ਨਹੀਂ ਮਿਲਾਇਆ ਪਾਕਿਸਤਾਨ ਕਪਤਾਨ ਨਾਲ ਹੱਥ

ਸੂਰੀਆ ਕੁਮਾਰ ਯਾਦਵ ਨੇ ਨਹੀਂ ਮਿਲਾਇਆ ਪਾਕਿਸਤਾਨੀ ਕਪਤਾਨ ਨਾਲ ਹੱਥ

ਭਾਰਤ ਵੱਲੋਂ No Handshake Policy 'ਚ ਨਹੀਂ ਕੀਤਾ ਕੋਈ ਬਦਲਾਅ

ਕੀ ਭਾਰਤ ਦਾ ਇਹ ਫੈਸਲਾ ਸਹੀ ਹੈ ?

Feb 15, 2026 06:44 PM

India Pakistan Cricket Match: ਅਭਿਸ਼ੇਕ ਸ਼ਰਮਾ ਦੇ ਖੇਡਣ ਨੂੰ ਲੈ ਕੇ ਤਸਵੀਰ ਹੋਈ ਸਾਫ, ਦਰਸ਼ਕਾਂ ਨੂੰ ਧਮਾਕੇਦਾਰ ਪਾਰੀ ਦੀ ਆਸ

ਸੂਰੀਆ ਕੁਮਾਰ ਯਾਦਵ ਨੇ ਨਹੀਂ ਮਿਲਾਇਆ ਪਾਕਿਸਤਾਨੀ ਕਪਤਾਨ ਨਾਲ ਹੱਥ

ਭਾਰਤ ਵੱਲੋਂ No Handshake Policy 'ਚ ਨਹੀਂ ਕੀਤਾ ਕੋਈ ਬਦਲਾਅ

ਕੀ ਭਾਰਤ ਦਾ ਇਹ ਫੈਸਲਾ ਸਹੀ ਹੈ ?

Feb 15, 2026 06:43 PM

ਟਾਸ ਹਾਰਨ ਤੋਂ ਬਾਅਦ ਵੀ ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ

Feb 15, 2026 06:42 PM

ਭਾਰਤ - ਪਾਕਿ ਨੇ ਟੀਮਾਂ ਦਾ ਕੀਤਾ ਐਲਾਨ, ਅਭਿਸ਼ੇਕ ਸ਼ਰਮਾ ਟੀਮ 'ਚ

IND vs PAK Match Live Updates : ਭਾਰਤ ਦੀ ਪਲੇਇੰਗ ਇਲੈਵਨ : ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।

ਪਾਕਿ ਦੀ ਪਲੇਇੰਗ ਇਲੈਵਨ : ਸਾਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਫਹੀਮ ਅਸ਼ਰਫ, ਉਸਮਾਨ ਖਾਨ (ਵਿਕਟਕੀਪਰ), ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ, ਉਸਮਾਨ ਤਾਰਿਕ।

Feb 15, 2026 06:39 PM

T20 World Cup 2026 : ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

T20 World Cup 2026 : ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

Feb 15, 2026 06:18 PM

ਭਾਰਤ - ਪਾਕਿ ਮੈਚ ਤੋਂ ਪਹਿਲਾਂ ਕੋਲੰਬੋ 'ਚ ਹਲਕੀ ਬੂੰਦਾ-ਬਾਂਦੀ ਸ਼ੁਰੂ

IND vs PAK Match Live Updates : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ, ਜਿਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਂਹ ਦੀ ਸੰਭਾਵਨਾ ਹੈ, ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਕਿ ਕੋਲੰਬੋ 'ਚ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਹ ਜ਼ਿਆਦਾ ਤੇਜ਼ ਨਹੀਂ ਹੈ, ਪਰੰਤੂ ਟਾਸ 'ਚ ਦੇਰੀ ਹੋ ਸਕਦੀ ਹੈ।

Feb 15, 2026 06:03 PM

6:30 ਵਜੇ ਹੋਵੇਗੀ ਟਾਸ, ਦੋਵਾਂ ਟੀਮਾਂ ਵੱਲੋਂ ਗੇਂਦਬਾਜ਼ੀ ਦੀ ਚੋਣ ਦੀ ਸੰਭਾਵਨਾ

IND vs PAK Match Live Updates : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਲਈ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਹੋਵੇਗਾ। ਸਭ ਤੋਂ ਦਿਲਚਸਪ ਪਹਿਲੂ ਕੋਲੰਬੋ ਦੇ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਵਿੱਚ ਟਾਸ ਜਿੱਤਣ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨਾਂ ਵੱਲੋਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦੀ ਚੋਣ ਹੋਵੇਗੀ। ਭਵਿੱਖਬਾਣੀ ਦੇ ਹਾਲਾਤਾਂ ਨੂੰ ਦੇਖਦੇ ਹੋਏ, ਦੋਵੇਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰਨ ਦੀ ਸੰਭਾਵਨਾ ਹੈ।

Feb 15, 2026 05:59 PM

ਭਾਰਤੀ ਟੀਮ ਮੈਦਾਨ 'ਚ ਪਹੁੰਚੀ, ਅਭਿਸ਼ੇਕ ਸ਼ਰਮਾ ਕਰ ਰਹੇ ਪ੍ਰੈਕਟਿਸ

IND vs PAK Match Live Updates : ਭਾਰਤੀ ਟੀਮ ਪਾਕਿਸਤਾਨ ਵਿਰੁੱਧ ਮੈਚ ਲਈ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਪਹੁੰਚ ਗਈ ਹੈ। ਜਦਕਿ ਪਾਕਿਸਤਾਨੀ ਖਿਡਾਰੀ, ਪਹਿਲਾਂ ਹੀ ਪਹੁੰਚੇ ਹੋਏ ਸਨ ਅਤੇ ਇਸ ਸਮੇਂ ਅਭਿਆਸ ਕਰ ਰਹੇ ਹਨ।

ਉਧਰ, ਹੁਣ ਭਾਰਤੀ ਟੀਮ ਪਹਿਲਾਂ ਹੀ ਅਭਿਆਸ ਲਈ ਮੈਦਾਨ 'ਤੇ ਉਤਰ ਚੁੱਕੀ ਹੈ। ਓਪਨਰ ਅਭਿਸ਼ੇਕ ਸ਼ਰਮਾ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਸਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾਵੇਗਾ।

Feb 15, 2026 05:58 PM

ਦਰਸ਼ਕਾਂ 'ਚ ਮੈਚ ਲਈ ਉਤਸ਼ਾਹ, ਸਟੇਡੀਅਮ ਵਿੱਚ ਪਹੁੰਚਣ ਲੱਗੇ

IND vs PAK Match Live Updates : ਭਾਰਤ-ਪਾਕਿਸਤਾਨ ਮੈਚ ਲਈ ਪ੍ਰਸ਼ੰਸਕ ਸਟੇਡੀਅਮ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਹਨ। ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਮੀਂਹ ਦੀ ਸੰਭਾਵਨਾ ਘੱਟ ਗਈ ਹੈ ਅਤੇ ਪੂਰਾ 40 ਓਵਰਾਂ ਦਾ ਮੈਚ ਖੇਡਿਆ ਜਾਵੇਗਾ।

Feb 15, 2026 05:55 PM

ਕੋਲੰਬੋ ਦੀਆਂ ਗਲੀਆਂ ਵਿੱਚ ਪ੍ਰਸ਼ੰਸਕਾਂ ਦੀ ਭੀੜ

IND vs PAK Match Live Updates : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਕੋਲੰਬੋ ਦੀਆਂ ਗਲੀਆਂ ਵਿੱਚ ਭੀੜ ਇਕੱਠੀ ਕਰ ਦਿੱਤੀ ਹੈ। ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸਲ ਅਰਨੋਲਡ ਨੇ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ।

Feb 15, 2026 05:53 PM

ਕੀ ਇਸ ਵਾਰ ਭਾਰਤੀ ਟੀਮ, ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਵੇਗੀ ?

IND vs PAK Match Live Updates : ਇਹ ਸਵਾਲ ਹਰ ਇੱਕ ਦੇ ਜ਼ਿਹਨ 'ਚ ਦੌੜ ਰਿਹਾ ਹੈ, ਪਰੰਤੂ ਮਹਾਂ-ਮੁਕਾਬਲੇ ਤੋਂ ਪਹਿਲਾਂ ਪਤਾ ਲੱਗਿਆ ਹੈ ਕਿ ਭਾਰਤੀ ਟੀਮ, ਹੱਥ ਨਹੀਂ ਮਿਲਾਵੇਗੀ। ਸੂਤਰਾਂ ਅਨੁਸਾਰ, ਭਾਰਤ ਆਪਣੀ 'ਨੋ ਹੈਂਡ ਸ਼ੇਕ' ਪਾਲਿਸੀ 'ਚ ਕੋਈ ਬਦਲਾਅ ਨਹੀਂ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਨਾ ਤਾਂ ਟਾਸ ਸਮੇਂ ਅਤੇ ਨਾ ਹੀ ਮੈਚ ਦੌਰਾਨ ਕਿਸੇ ਨਾਲ ਹੱਕ ਮਿਲਾਵੇਗੀ।

Feb 15, 2026 05:50 PM

India Pakistan Cricket Match: ਖਿਡਾਰੀਆਂ ਤੋਂ ਆਮ ਜਨਤਾ ਹਰ ਕਿਸੇ ਨੂੰ ਬੇਸਬਰੀ ਨਾਲ ਮੈਚ ਦੀ ਉਡੀਕ | Punjabi News

Feb 15, 2026 05:48 PM

ਪੁਲਿਸ ਛਾਉਣੀ 'ਚ ਤਬਦੀਲ ਹੋਇਆ ਕੋਲੰਬੋ !

IND vs PAK Match Live Updates : ਭਾਰਤ ਤੇ ਪਾਕਿਸਤਾਨ ਮੈਚ 'ਤੇ ਸੁਰੱਖਿਆ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ। ਕੋਲੰਬੋ ਪੁਲਿਸ ਅਧਿਕਾਰੀਆਂ ਵੱਲੋਂ ਚੱਪੇ-ਚੱਪੇ 'ਤੇ ਤੈਨਾਤੀ ਕੀਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੋਲੰਬੋ ਇੱਕ ਅੰਤਰਰਾਸ਼ਟਰੀ ਖੇਡ ਸਥਾਨ ਹੈ ਅਤੇ ਸਾਨੂੰ ਪਤਾ ਹੈ ਕਿ ਇਥੇ ਸਥਿਤੀ ਆਮ ਨਹੀਂ, ਜਿਸ ਕਾਰਨ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ।

Feb 15, 2026 05:45 PM

ਕੀ ਭਾਰਤ-ਪਾਕਿ ਮੈਚ ਲਈ ਹੈ ਰਿਜ਼ਰਵ ਦਿਨ ?

IND vs PAK Match Live Updates : ਭਾਰਤ ਤੇ ਪਾਕਿਸਤਾਨ ਮੈਚ 'ਤੇ ਮੀਂਹ ਦੇ ਬੱਦਲ ਛਾਏ ਹੋਏ ਹਨ, ਜਿਸ ਨੂੰ ਲੈ ਕੇ ਲੋਕਾਂ 'ਚ ਰਿਜ਼ਰਵ ਦਿਨ ਬਾਰੇ ਵੀ ਸ਼ੰਕਾ ਹੈ। ਦੱਸ ਦਈਏ ਕਿ ਇਸ ਮੈਚ ਲਈ ਕੋਈ ਰਿਜ਼ਰਵ ਦਿਨ ਨਹੀਂ ਹੈ। ਆਈਸੀਸੀ, ਵੱਲੋਂ ਟੀ-20 ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਜਾਂ ਸੁਪਰ 8 ਮੈਚਾਂ ਲਈ ਕੋਈ ਰਿਜ਼ਰਵ ਦਿਨ ਨਹੀਂ ਹਨ।

Feb 15, 2026 05:41 PM

IND vs PAK Match Live Updates : ਕੀ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਦੇ ‘ਬੱਟਿਆਂ’ ਤੋਂ ਡਰ ?

Feb 15, 2026 05:38 PM

ਮੀਂਹ ਦੀ ਮੈਚ 'ਚ ਖਲਲ ਦੀ ਸੰਭਾਵਨਾ

IND vs PAK Match Live Updates : ਭਾਰਤ ਤੇ ਪਾਕਿਸਤਾਨ ਦੇ ਮੈਚ ਵਿਚਾਲੇ ਮੀਂਹ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਅੱਜ ਸ਼ਾਮ 7:00 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਣਾ ਹੈ। ਇਸ ਵੇਲੇ ਕੋਲੰਬੋ ਵਿੱਚ ਮੌਸਮ ਬੱਦਲਵਾਈ ਵਾਲਾ ਹੈ, ਨਮੀ 90% ਹੈ, ਅਤੇ ਦਿਨ ਵੇਲੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।

Feb 15, 2026 05:34 PM

ਭਾਰਤ ਤੋਂ ਹਾਰਨ 'ਤੇ ਪਾਕਿਸਤਾਨ ਉਪਰ ਕੀ ਹੋਵੇਗਾ ਅਸਰ ?

IND vs PAK Match Live Updates : ਜੇਕਰ ਪਾਕਿਸਤਾਨ ਅੱਜ ਦਾ ਮੈਚ ਭਾਰਤ ਤੋਂ ਹਾਰ ਜਾਂਦਾ ਹੈ, ਤਾਂ ਨਾਮੀਬੀਆ ਵਿਰੁੱਧ ਉਸਦਾ ਅਗਲਾ ਮੈਚ 'ਕਰੋ ਜਾਂ ਮਰੋ' ਦਾ ਮਾਮਲਾ ਹੋਵੇਗਾ, ਕਿਉਂਕਿ ਅੱਜ ਦਾ ਮੈਚ ਅਮਰੀਕਾ ਅਤੇ ਨਾਮੀਬੀਆ ਵਿਚਕਾਰ ਹੈ। ਜੇਕਰ ਇੱਕ ਟੀਮ ਜਿੱਤ ਜਾਂਦੀ ਹੈ, ਤਾਂ ਉਹ ਪਾਕਿਸਤਾਨ ਦੇ 4 ਅੰਕਾਂ ਦੀ ਬਰਾਬਰੀ ਕਰ ਲਵੇਗੀ। ਇਸ ਲਈ, ਜੇਕਰ ਪਾਕਿਸਤਾਨ ਭਾਰਤ ਤੋਂ ਹਾਰ ਜਾਂਦਾ ਹੈ ਅਤੇ ਆਪਣਾ ਆਖਰੀ ਮੈਚ ਜਿੱਤਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਸਕਦਾ ਹੈ।

Feb 15, 2026 05:30 PM

ਅਭਿਸ਼ੇਕ ਸ਼ਰਮਾ ਖੇਡਣਗੇ ਮੈਚ; ਸੂਰੀਆ ਕੁਮਾਰ ਦਾ ਦਾਅਵਾ

IND vs PAK Match Live Updates : ਅਭਿਸ਼ੇਕ ਸ਼ਰਮਾ ਬਾਰੇ ਸਵਾਲ ਉਠਾਏ ਜਾ ਰਹੇ ਹਨ, ਜਿਸ ਨੂੰ ਬਿਮਾਰੀ ਕਾਰਨ ਨਾਮੀਬੀਆ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸਨੇ ਮੈਚ ਤੋਂ ਇੱਕ ਦਿਨ ਪਹਿਲਾਂ ਅਭਿਆਸ ਕੀਤਾ ਸੀ, ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਸਦੀ ਪੁਸ਼ਟੀ ਕੀਤੀ। ਉਸਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਪਾਕਿਸਤਾਨੀ ਕਪਤਾਨ ਅਭਿਸ਼ੇਕ ਸ਼ਰਮਾ ਨੂੰ ਖੇਡਣਾ ਚਾਹੁੰਦਾ ਹੈ, ਤਾਂ ਉਹ ਖੇਡੇਗਾ।

IND vs PAK Match Live Updates : ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਮੈਚ ਦਾ ਇੰਤਜਾਰ ਖ਼ਤਮ ਹੋਣ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ 2026 'ਚ ਭਾਰਤ ਅਤੇ ਪਾਕਿਸਤਾਨ (India vs Pakistan Match) ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣ ਵਾਲੇ ਹਨ। Ind vs Pak ਦੇ ਇਸ ਮਹਾਂ-ਮੁਕਾਬਲੇ ਲਈ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੀ ਗਿਣਤੀ ਦਰਸ਼ਕ ਵੀ ਪੈਸੇ ਖਰਚ ਕੇ ਸ਼੍ਰੀਲੰਕਾ ਦੇ ਕੋਲੰਬੋ (Colombo Forecase) 'ਚ ਇੱਕ ਦਿਨ ਪਹਿਲਾਂ ਹੀ ਪਹੁੰਚੇ ਹੋਏ ਹਨ। ਇਹ ਮੁਕਾਬਲਾ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ 'ਚ ਮੀਂਹ ਵੱਲੋਂ ਖਲਲ ਪਾਉਣ ਦੀਆਂ ਸੰਭਾਵਨਾਵਾਂ ਵੀ ਹਨ, ਹਾਲਾਂਕਿ, ਮੈਚ ਹੋਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ ਕਿ ਮੈਚ 'ਚ ਸਿਰਫ਼ ਦੇਰੀ ਹੀ ਹੋਵੇ, ਪਰ ਮੈਚ ਹੋਵੇ।

ਮੈਚ, ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ (AbhiShek Sharma) ਅਤੇ ਪਾਕਿਸਤਾਨ ਦੇ ਗੇਂਦਬਾਜ਼ ਉਸਮਾਨ ਤਾਰਿਕ (Usman Tariq) ਹਨ। ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ, ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ (Salman Ali Agha) ਨੇ ਕਿਹਾ ਕਿ ਅਭਿਸ਼ੇਕ ਮੈਚ ਖੇਡਣ ਲਈ ਫਿੱਟ ਹੋਵੇਗਾ। ਜਵਾਬ ਵਿੱਚ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ (Suryakumar Yadav) ਨੇ ਕਿਹਾ ਕਿ ਜੇ ਉਹ ਚਾਹੁੰਦੇ ਹਨ, ਤਾਂ ਇਹ ਜ਼ਰੂਰ ਹੋਵੇਗਾ।

ਤੁਹਾਡੇ ਲਈ ਅਸੀਂ ਮੈਚ ਦੀ ਪੂਰੀ ਅਪਡੇਟ ਲੈ ਕੇ ਹਾਜ਼ਰ ਹਾਂ, ਵੇਖੋ ਪਲ-ਪਲ ਦੀ ਅਪਡੇਟ...

Related Post